ਹਿਜ਼ਬੁਲ ਦਾ ਇਜ਼ਰਾਈਲ ਵਿਰੁਧ ਵੱਡਾ ਐਲਾਨ
By : BikramjeetSingh Gill
ਲੇਬਨਾਨ : ਇਜ਼ਰਾਈਲ ਲਗਾਤਾਰ ਈਰਾਨ 'ਤੇ ਹਮਲੇ ਕਰ ਰਿਹਾ ਹੈ। ਖੁਦ 'ਤੇ ਹੋਏ ਹਮਲਿਆਂ ਤੋਂ ਬਾਅਦ ਈਰਾਨ ਪਰੇਸ਼ਾਨ ਹੈ। ਹਿਜ਼ਬੁੱਲਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹ ਇਜ਼ਰਾਈਲ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ। ਦੱਸ ਦਈਏ ਕਿ ਹਿਜ਼ਬੁੱਲਾ ਚੀਫ ਹਸਨ ਨਸਰੱਲਾ ਨੂੰ ਈਰਾਨ 'ਚ ਦਾਖਲ ਹੋਣ ਤੋਂ ਬਾਅਦ ਇਜ਼ਰਾਈਲ ਨੇ ਮਾਰ ਦਿੱਤਾ ਸੀ। ਉਹ ਹਿਜ਼ਬੁੱਲਾ ਦੇ ਕਈ ਚੋਟੀ ਦੇ ਨੇਤਾਵਾਂ ਨੂੰ ਮਾਰ ਚੁੱਕਾ ਹੈ।
ਜਿਸ ਤੋਂ ਬਾਅਦ ਇਜ਼ਰਾਈਲ ਲਗਾਤਾਰ ਲੇਬਨਾਨ 'ਚ ਦਾਖਲ ਹੋ ਕੇ ਹਿਜ਼ਬੁੱਲਾ ਦੇ ਕਈ ਟਿਕਾਣਿਆਂ 'ਤੇ ਹਮਲੇ ਕਰ ਰਿਹਾ ਹੈ। ਹਿਜ਼ਬੁੱਲਾ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਨਵੇਂ ਮੁਖੀ ਦਾ ਐਲਾਨ ਕੀਤਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਹੁਣ ਹਿਜ਼ਬੁੱਲਾ ਅਤੇ ਈਰਾਨ ਨੇ ਇਜ਼ਰਾਈਲ 'ਤੇ ਹਮਲਾ ਕਰਨ ਦੀ ਨਵੀਂ ਰਣਨੀਤੀ ਬਣਾਈ ਹੈ। ਹਿਜ਼ਬੁੱਲਾ ਨੇ ਨਈਮ ਕਾਸਿਮ ਨੂੰ ਆਪਣਾ ਨਵਾਂ ਮੁਖੀ ਨਿਯੁਕਤ ਕੀਤਾ ਸੀ। ਉਨ੍ਹਾਂ ਦਾ ਪਹਿਲਾ ਭਾਸ਼ਣ ਵੀ ਦੁਨੀਆ ਦੇ ਸਾਹਮਣੇ ਆ ਚੁੱਕਾ ਹੈ। ਕਾਸਿਮ ਨੇ ਇਜ਼ਰਾਈਲ ਨੂੰ ਧਮਕੀ ਦਿੱਤੀ ਅਤੇ ਕਿਹਾ ਕਿ ਉਹ ਇਸ ਦੇ ਨੇਤਾਵਾਂ ਦੀ ਮੌਤ ਦਾ ਬਦਲਾ ਲਵੇਗਾ।