ਅੰਮ੍ਰਿਤਪਾਲ ਸਿੰਘ ਦੀ ਪੈਰੋਲ ਦੀ ਮੰਗ ਨੂੰ ਲੈ ਕੇ ਹਾਈਕੋਰਟ ਵਿੱਚ ਹੋਣ ਵਾਲੀ ਸੁਣਵਾਈ ਟਲੀ, ਕੱਲ ਹੋ ਸਕਦੀ ਹੈ ਅਹਿਮ ਬਹਿਸ
ਅੰਮ੍ਰਿਤਪਾਲ ਦੀ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਣੀ ਸੀ ਜੋ ਟਲ ਗਈ ਹੈ। ਮੰਗਲਵਾਰ ਨੂੰ ਹੋਈ ਸੁਣਵਾਈ ਵਿੱਚ ਅੰਮ੍ਰਿਤਪਾਲ ਨੇ ਹਲਕਾ ਖਡੂਰ ਸਾਹਿਬ ਦੇ ਹਲਕਾ ਵਿੱਚ ਰੁਕੇ ਕੰਮਾਂ ਨੂੰ ਲੈ ਕੇ ਪੈਰੋਲ ਦੀ ਮੰਗ ਕੀਤੀ ਗਈ ਸੀ ਅਤੇ ਲੋਕਾਂ ਦੇ ਹੱਕਾ ਦੀ ਆਵਾਜ ਨੂੰ ਹਾਈਕੋਰਟ ਵਿੱਚ ਉਠਾਉਣ ਦਾ ਮੁੱਦਾ ਵੀ ਸਪੈਸਲ ਬੈਂਚ ਅੱਗੇ ਰੱਖਿਆ ਗਿਆ ਸੀ।

By : Gurpiar Thind
ਚੰਡੀਗੜ੍ਹ : ਅੰਮ੍ਰਿਤਪਾਲ ਦੀ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਣੀ ਸੀ ਜੋ ਟਲ ਗਈ ਹੈ। ਮੰਗਲਵਾਰ ਨੂੰ ਹੋਈ ਸੁਣਵਾਈ ਵਿੱਚ ਅੰਮ੍ਰਿਤਪਾਲ ਨੇ ਹਲਕਾ ਖਡੂਰ ਸਾਹਿਬ ਦੇ ਹਲਕਾ ਵਿੱਚ ਰੁਕੇ ਕੰਮਾਂ ਨੂੰ ਲੈ ਕੇ ਪੈਰੋਲ ਦੀ ਮੰਗ ਕੀਤੀ ਗਈ ਸੀ ਅਤੇ ਲੋਕਾਂ ਦੇ ਹੱਕਾ ਦੀ ਆਵਾਜ ਨੂੰ ਹਾਈਕੋਰਟ ਵਿੱਚ ਉਠਾਉਣ ਦਾ ਮੁੱਦਾ ਵੀ ਸਪੈਸਲ ਬੈਂਚ ਅੱਗੇ ਰੱਖਿਆ ਗਿਆ ਸੀ।
ਦੱਸ ਦਈਏ ਕੇ ਹੁਣ ਪੈਰੋਲ ਮੰਗ ਨੂੰ ਲੈ ਕੇ ਸੁਣਵਾਈ 18 ਦਸੰਬਰ ਨੂੰ ਹੋਣੀ ਹੈ ਜਿਸ ਵਿੱਚ ਅਹਿਮ ਬਹਿਸ ਹੋ ਸਕਦੀ ਹੈ। ਪੰਜਾਬ ਸਰਕਾਰ ਹਾਈਕੋਰਟ ਵਿੱਚ ਪਹਿਲਾਂ ਹੀ 5000 ਪੰਨਿਆਂ ਦੀ ਰਿਪੋਰਟ ਹਾਈਕੋਰਟ ਨੂੰ ਸੌਂਪ ਚੁੱਕੀ ਹੈ। ਪੰਜਾਬ ਸਰਕਾਰ ਅੰਮ੍ਰਿਤਪਾਲ ਦੀ ਪੈਰੋਲ ਨੂੰ ਲੈ ਕੇ ਹਾਈਕੋਰਟ ਵਿੱਚ ਵਿਰੋਧ ਕਰ ਸਕਦੀ ਹੈ।
ਅੰਮ੍ਰਿਤਪਾਲ ਸਿੰਘ ਦੇ ਵਕੀਲ ਇਮਾਨ ਸਿੰਘ ਖਾਰਾ ਅੰਮ੍ਰਿਤਪਾਲ ਦੀ ਮੰਗ ਲਈ ਅਹਿਮ ਅਵਾਜ ਉਠਾਉਣਗੇ ਅਤੇ ਰਸ਼ੀਦ ਦੀ ਪੈਰੋਲ ਨੂੰ ਮੁੱਖ ਰੱਖ ਕੇ ਅੰਮ੍ਰਿਤਪਾਲ ਦੀ ਪੈਰੋਲ ਦੀ ਮੰਗ ਕਰਨਗੇ। ਉਹ ਹਲਕਾ ਖਡੂਰ ਸਾਹਿਬ ਵਿੱਚ ਰੁਕੇ ਹੋਏ ਲੋਕਾਂ ਦੇ ਕੰਮਾਂ ਨੂੰ ਲੈ ਕੇ ਅੰਮ੍ਰਿਤਪਾਲ ਦੀ ਪੈਰੋਲ ਦੀ ਮੰਗ ਕਰਨਗੇ ਤਾਂ ਜੋ ਸੰਸਦ ਮੈਂਬਰ ਅੰਮ੍ਰਿਤਪਾਲ ਸੰਸਦ ਵਿੱਚ ਜਾ ਕੇ ਲੋਕਾਂ ਦੀ ਅਵਾਜ ਬੁਲੰਦ ਕਰ ਸਕਣ।


