ਹਰਿਆਣਾ ਸਰਕਾਰ ਦਾ ਵੱਡਾ ਫੈਸਲਾ, ਪ੍ਰਵਾਸੀਆਂ ਨੂੰ ਵਿਖਾਇਆ ਲਾਲੀਪੌਪ

By : Gill
ਹਰਿਆਣਾ ਸਰਕਾਰ ਨੇ ਬਿਹਾਰ ਚੋਣਾਂ ਵਿੱਚ ਪ੍ਰਵਾਸੀਆਂ ਦੀ ਹਿੱਸੇਦਾਰੀ ਯਕੀਨੀ ਬਣਾਉਣ ਲਈ ਇੱਕ ਵੱਡਾ ਫੈਸਲਾ ਲਿਆ ਹੈ। ਸਰਕਾਰ ਰਾਜ ਦੇ NCR ਖੇਤਰ ਦੇ 14 ਜ਼ਿਲ੍ਹਿਆਂ ਵਿੱਚ ਰਹਿਣ ਵਾਲੇ ਬਿਹਾਰੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰ ਮੁਫ਼ਤ ਵਾਪਸ ਭੇਜਣ ਦੀ ਤਿਆਰੀ ਕਰ ਰਹੀ ਹੈ।
ਜਾਣਕਾਰੀ ਅਨੁਸਾਰ, ਭਾਜਪਾ ਆਗੂ NCR ਖੇਤਰ ਦੀਆਂ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਬਿਹਾਰੀ ਮਜ਼ਦੂਰਾਂ ਨੂੰ ਬਿਹਾਰ ਚੋਣਾਂ ਵਿੱਚ ਹਿੱਸਾ ਲੈਣ ਦੇ ਯੋਗ ਬਣਾਉਣ ਲਈ ਕੰਮ ਕਰ ਰਹੇ ਹਨ। ਇਸ ਕਦਮ ਨੂੰ ਬਿਹਾਰ ਚੋਣਾਂ ਵਿੱਚ ਵੋਟਰਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਦੀ ਇੱਕ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।
ਦਰਅਸਲ ਗੱਲ ਸਮਝਣ ਵਾਲੀ ਇਹ ਹੈ ਕਿ ਇਥੇ ਹਰਿਆਣਾ ਵਿਚ ਭਾਜਪਾ ਦੀ ਸਰਕਾਰ ਅਤੇ ਉਹ ਬਿਹਾਰ ਵਿਚ ਵੀ ਆਪਣੀ ਹੀ ਸਰਕਾਰ ਬਣਾਉਣਾ ਚਾਹੁੰਦੇ ਹਨ। ਇਸੇ ਲਈ ਪ੍ਰਵਾਸੀਆਂ ਨੂੰ ਬੰਪਰ ਆਫ਼ਰ ਦਿੱਤੀ ਜਾ ਰਹੀ ਲੱਗਦੀ ਹੈ ਕਿ ਪੈਸਾ ਅਸੀ ਖ਼ਰਚ ਕਰਾਂਗੇ ਤੁਸੀ ਬੱਸ ਆਪਣੇ ਦੇਸ਼ ਜਾਉ ਤੇ ਵੋਟਾਂ ਭੁਗਤਾਓ। ਕੀ ਇਹ ਇੱਕ ਤੀਰ ਨਾਲ ਦੋ ਨਿਸ਼ਾਨੇ ਨਹੀ ਲਾਏ ਜਾ ਰਹੇ ?


