Begin typing your search above and press return to search.

ਮੀਰ-ਪੀਰੀ ਕਾਂਡ ਮਾਮਲੇ ’ਚ ਹਰਿਆਣਾ ਕਮੇਟੀ ਵਫ਼ਦ ਨੇ SP Kurukshetra ਨਾਲ ਕੀਤੀ ਮੀਟਿੰਗ

ਬੀਤੀ 2 ਅਪ੍ਰੈਲ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਕੁਰੂਕਸ਼ੇਤਰ ਵਿਖੇ ਹਰਿਆਣਾ ਸਿੱਖ ਗੁਰਦੁਆਰਾ ...

ਮੀਰ-ਪੀਰੀ ਕਾਂਡ ਮਾਮਲੇ ’ਚ ਹਰਿਆਣਾ ਕਮੇਟੀ ਵਫ਼ਦ ਨੇ SP Kurukshetra ਨਾਲ ਕੀਤੀ ਮੀਟਿੰਗ
X

Kavya SharmaBy : Kavya Sharma

  |  3 April 2026 4:53 PM IST

  • whatsapp
  • Telegram

ਸਿਰਸਾ, 3 ਅਪ੍ਰੈਲ : ਬੀਤੀ 2 ਅਪ੍ਰੈਲ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਕੁਰੂਕਸ਼ੇਤਰ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਤੇ ਮੈਂਬਰ ਸਾਹਿਬਾਨਾਂ ਨੇ ਗੁਰੂਘਰ ਦਰਸ਼ਨ ਦੀਦਾਰ ਕੀਤੇ ਅਤੇ ਫਿਰ ਮੁੱਖ ਦਫ਼ਤਰ ਪ੍ਰੈੱਸ ਕਾਨਫਰੰਸ ਕੀਤੀ।

ਇਸ ਮੌਕੇ ਮੀਰੀ ਪੀਰੀ ਮੈਡੀਕਲ ਕਾਲਜ ਅਤੇ ਹਸਪਤਾਲ ਸ਼ਾਹਬਾਦ ਮਾਰਕੰਡਾ ਮਸਲੇ ਦੇ ਮੌਜੂਦਾ ਹਾਲਾਤਾਂ ਬਾਰੇ ਸਮੂਹ ਸਿੱਖ ਸੰਗਤਾਂ ਨੂੰ ਜਾਣੂ ਕਰਵਾਇਆ ਕਿ ਕਿਸ ਤਰਾਂ ਬਾਦਲ ਪਰਿਵਾਰ ਵੱਲੋਂ ਆਪਣੇ ਪ੍ਰੀਵਾਰ ਅਤੇ ਚਹੇਤਿਆਂ ਦਾ ਟਰਸੱਟ ਬਣਾ ਕੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਤੇ ਆਪਣਾ ਟਰੱਸਟ ਬਣਾ ਕੇ ਗੈਰ ਕਾਨੂੰਨੀ ਕਬਜ਼ਾ ਕੀਤਾ ਹੋਇਆ ਹੈ ਜਿਸ ਨੂੰ ਜਲਦੀ ਕਾਨੂੰਨੀ ਤਰੀਕੇ ਨਾਲ ਹਰਿਆਣਾ ਕਮੇਟੀ ਦੇ ਪ੍ਰਬੰਧ ਹੇਠ ਲਿਆਂਦਾ ਜਾਵੇਗਾ।

ਇਸ ਤੋਂ ਇਲਾਵਾ 20 ਮਾਰਚ ਨੂੰ ਮੀਰੀ ਪੀਰੀ ਮੈਡੀਕਲ ਕਾਲਜ ਅਤੇ ਹਸਪਤਾਲ ਸ਼ਾਹਬਾਦ ਮਾਰਕੰਡਾ ਵਿੱਚ ਪੁੱਜੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨਾਂ ਉੱਤੇ ਬਾਦਲ ਦਲ ਅਤੇ ਸ੍ਰੋਮਣੀ ਕਮੇਟੀ ਦੇ ਲੱਠਮਾਰ ਸਮਰਥਕਾਂ ਵੱਲੋਂ ਸ੍ਰੌਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਅਤੇ ਸ਼੍ਰੌਮਣੀ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਕਿਆਮਪੁਰ ਦੇ ਇਸ਼ਾਰੇ 'ਤੇ ਜਾਨਲੇਵਾ ਹਮਲਾ ਕੀਤਾ ਗਿਆ, ਦਸਤਾਰਾਂ ਉਛਾਲੀਆਂ ਗਈਆਂ ਹਸਪਤਾਲ ਦੇ ਮਾਹੌਲ ਨੂੰ ਨਾਅਰੇਬਾਜ਼ੀ ਕਰ ਕੇ ਖ਼ਰਾਬ ਕੀਤਾ ਗਿਆ, ਜਿਨਾਂ 20 ਦੋਸ਼ੀਆਂ ਖਿਲਾਫ਼ 28 ਮਾਰਚ ਨੂੰ 137 ਨੰਬਰ ਪਰਚਾ ਥਾਣਾ ਸ਼ਾਹਬਾਦ ਮਾਰਕੰਡਾ ਵਿੱਚ ਬੀ ਐਨ ਐਸ ਦੀਆਂ ਸਖ਼ਤ ਧਰਾਵਾਂ 299/351(3)/190/191/(2)/115 ਤਹਿਤ ਦਰਜ ਹੋ ਚੁੱਕਾ ਹੈ।

ਦੋਸ਼ੀਆਂ ਉੱਪਰ ਸਖ਼ਤ ਕਾਰਵਾਈ ਕਰਵਾਉਣ ਲਈ ਅੱਜ ਹਰਿਆਣਾ ਕਮੇਟੀ ਦੇ ਇੱਕ ਉੱਚ ਪੱਧਰੀ ਵਫ਼ਦ ਨੇ ਕੁਰੂਕਸ਼ੇਤਰ ਦੇ ਐਸ ਪੀ ਸ੍ਰੀ ਚੰਦਰ ਮੋਹਨ ਜੀ ਨਾਲ ਵੀ ਮੁਲਾਕਾਤ ਕੀਤੀ ਹੈ ਤੇ 20 ਤਰੀਕ ਮੀਰੀ ਪੀਰੀ ਹਸਪਤਾਲ ਵਿੱਚ ਵਾਪਰੀ ਘਟਨਾ ਬਾਰੇ ਜਾਣੂ ਕਰਵਾਇਆ ਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਅਪੀਲ ਕੀਤੀ।

ਜਥੇਦਾਰ ਦਾਦੂਵਾਲ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਤਾ ਲੱਗਾ ਹੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ 7 ਤਾਰੀਖ਼ ਨੂੰ ਸ਼ਾਹਬਾਦ ਮਾਰਕੰਡਾ ਮੀਰੀ ਪੀਰੀ ਹਸਪਤਾਲ ਸ਼ਾਹਬਾਦ ਮਾਰਕੰਢਾ ਪੁੱਜ ਰਹੇ ਹਨ, ਕਿੰਨਾ ਚੰਗਾ ਹੋਵੇਗਾ ਜੇਕਰ ਉਹ ਖੁਦ ਇਹ ਗ਼ੈਰਕਾਨੂੰਨੀ ਕਬਜ਼ਾ ਛੱਡ ਕੇ ਪ੍ਰਬੰਧ ਦੀਆਂ ਚਾਬੀਆਂ ਹਰਿਆਣਾ ਕਮੇਟੀ ਹਰਿਆਣਾ ਦੀਆਂ ਸਿੱਖ ਸੰਗਤਾਂ ਨੂੰ ਸੌਂਪ ਦੇਣ, ਫਿਰ ਅਸੀਂ ਸਾਰੇ ਸਰਦਾਰ ਧਾਮੀ ਜੀ ਦਾ ਵਾਪਿਸ ਜਾਂਦੇ ਸਮੇਂ ਗੁਰਦੁਆਰਾ ਮੰਜੀ ਬੳਉਲੀ ਸਾਹਿਬ ਅੰਬਾਲਾ ਵਿਖੇ ਸਿਰਪਾਉ ਭੇਂਟ ਕਰਕੇ ਵਿਸ਼ੇਸ਼ ਸਨਮਾਨ ਕਰਾਂਗੇ, ਕਿਉਂਕਿ ਉਨ੍ਹਾਂ ਨੇ ਹਰਿਆਣਾ ਦਾ ਹੱਕ ਸਤਿਕਾਰ ਸਹਿਤ ਹਰਿਆਣਾ ਨੂੰ ਸੌਂਪ ਦਿੱਤਾ ਹੈ। ਹਰਿਆਣਾ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਅੱਜ ਪੂਰੇ ਹਰਿਆਣੇ 'ਚੋਂ ਸੈਂਕੜੇ ਮੌਜੂਦ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ ਤੇ ਆਵਾਜ਼ ਬੁਲੰਦ ਕੀਤੀ ਕਿ ਮੀਰੀ ਪੀਰੀ ਮੈਡੀਕਲ ਕਾਲਜ ਅਤੇ ਹਸਪਤਾਲ ਹਰਿਆਣਾ ਕਮੇਟੀ ਨੂੰ ਹੀ ਮਿਲਣਾ ਚਾਹੀਦਾ ਹੈ।

ਬਾਦਲਾਂ ਦਾ ਕਬਜ਼ਾ ਗੈਰਕਾਨੂੰਨੀ ਹੈ ਤੇ ਦੋਸ਼ੀਆਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਸਾਰੇ ਇਕੱਤਰ ਹੋਏ ਹਰਿਆਣਾ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਸਹਿਬਾਨਾਂ ਨੇ ਕਮੇਟੀ ਦੇ ਬਾਕੀ ਅਹੁਦੇਦਾਰ ਅਤੇ ਮੈਂਬਰਾਂ ਨੂੰ ਅਪੀਲ ਕੀਤੀ ਕੇ ਉਹ ਬਾਦਲ ਦਲ ਨੂੰ ਛੱਡ ਕੇ ਹਰਿਆਣਾ ਦੇ ਹੱਕ ਵਿੱਚ ਸਟੈਂਡ ਲੈਣ ਦੀ ਕਿਰਪਾਲਤਾ ਕਰਨ ਨਹੀਂ ਤਾਂ ਇਲਾਕੇ ਦੀਆਂ ਸਿੱਖ ਸੰਗਤਾਂ ਇਕੱਠੇ ਹੋ ਕੇ ਮੈਂਬਰ ਸਹਿਬਾਨਾਂ ਨੂੰ ਹਰਿਆਣਾ ਦੇ ਹੱਕ ਵਿੱਚ ਖੜਨ ਲਈ ਪ੍ਰੇਰਿਤ ਕਰਨ।

Next Story
ਤਾਜ਼ਾ ਖਬਰਾਂ
Share it