ਛੱਤੀਸਗੜ੍ਹ ਵਿੱਚ ਮੁਕਾਬਲੇ ਵਿੱਚ ਮਾਰਿਆ ਗਿਆ ਕੱਟੜ ਨਕਸਲੀ
ਇਹ ਮੁਕਾਬਲਾ ਜੁਗਾੜ ਥਾਣਾ ਖੇਤਰ ਦੇ ਪਿੰਡ ਮੋਤੀਪਾਣੀ ਨੇੜੇ ਜੰਗਲ ਵਿੱਚ ਸ਼ੁੱਕਰਵਾਰ ਸ਼ਾਮ ਹੋਇਆ, ਜਦੋਂ CRPF ਅਤੇ ਜ਼ਿਲ੍ਹਾ ਪੁਲਿਸ ਦੀ ਵਿਸ਼ੇਸ਼ ਯੂਨਿਟ 'E-30' ਦੀ ਸਾਂਝੀ

ਉਸਦੇ ਸਿਰ 'ਤੇ 8 ਲੱਖ ਰੁਪਏ ਦਾ ਇਨਾਮ ਸੀ
ਛੱਤੀਸਗੜ੍ਹ ਦੇ ਗਰੀਆਬੰਦ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਹੋਏ ਮੁਕਾਬਲੇ ਵਿੱਚ ਇੱਕ ਕੱਟੜ ਨਕਸਲੀ ਮਾਰਿਆ ਗਿਆ, ਜਿਸਦੇ ਸਿਰ 'ਤੇ 8 ਲੱਖ ਰੁਪਏ ਦਾ ਇਨਾਮ ਸੀ। ਮਾਰੇ ਗਏ ਨਕਸਲੀ ਦੀ ਪਛਾਣ ਡਿਵੀਜ਼ਨਲ ਕਮੇਟੀ ਮੈਂਬਰ ਯੋਗੇਸ਼ ਵਜੋਂ ਹੋਈ ਹੈ, ਜੋ ਕਈ ਗੰਭੀਰ ਅਪਰਾਧਾਂ ਵਿੱਚ ਵਾਂਛਿਤ ਸੀ।
ਇਹ ਮੁਕਾਬਲਾ ਜੁਗਾੜ ਥਾਣਾ ਖੇਤਰ ਦੇ ਪਿੰਡ ਮੋਤੀਪਾਣੀ ਨੇੜੇ ਜੰਗਲ ਵਿੱਚ ਸ਼ੁੱਕਰਵਾਰ ਸ਼ਾਮ ਹੋਇਆ, ਜਦੋਂ CRPF ਅਤੇ ਜ਼ਿਲ੍ਹਾ ਪੁਲਿਸ ਦੀ ਵਿਸ਼ੇਸ਼ ਯੂਨਿਟ 'E-30' ਦੀ ਸਾਂਝੀ ਟੀਮ ਨਕਸਲ ਵਿਰੋਧੀ ਗਸ਼ਤ 'ਤੇ ਸੀ। ਨਕਸਲੀਆਂ ਵਲੋਂ ਪਹਿਲ ਕਰਕੇ ਗੋਲੀਬਾਰੀ ਕੀਤੀ ਗਈ, ਜਿਸਦਾ ਸੁਰੱਖਿਆ ਬਲਾਂ ਨੇ ਜਵਾਬ ਦਿੱਤਾ। ਲਗਭਗ ਅੱਧਾ ਘੰਟਾ ਚੱਲੀ ਗੋਲੀਬਾਰੀ ਤੋਂ ਬਾਅਦ, ਨਕਸਲੀ ਭੱਜ ਗਏ। ਮੌਕੇ ਤੋਂ ਇਕ ਨਕਸਲੀ ਦੀ ਲਾਸ਼, ਇੱਕ ਸੈਲਫ-ਲੋਡਿੰਗ ਰਾਈਫਲ (SLR) ਅਤੇ ਵੱਡੀ ਮਾਤਰਾ ਵਿੱਚ ਵਿਸਫੋਟਕ ਸਮੱਗਰੀ ਬਰਾਮਦ ਹੋਈ।
ਇਸ ਸਾਲ ਹੁਣ ਤੱਕ ਛੱਤੀਸਗੜ੍ਹ ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ 145 ਨਕਸਲੀ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 128 ਬਸਤਰ ਡਿਵੀਜ਼ਨ ਅਤੇ 17 ਗਰੀਆਬੰਦ ਜ਼ਿਲ੍ਹੇ ਵਿੱਚ ਮਾਰੇ ਗਏ ਹਨ।