ਗੁਜਰਾਤ : ਲੋਕਾਂ ਨੇ ਸ਼ੱਕ ਦੇ ਆਧਾਰ ਤੇ 6 ਲੋਕਾਂ ਦੇ ਘਰਾਂ ਤੇ ਚਲਾਇਆ ਬੁਲਡੋਜ਼ਰ
ਇਹ ਮਾਮਲਾ ਗੁਜਰਾਤ ਦੇ ਭਰੂਚ ਜ਼ਿਲ੍ਹੇ ਦਾ ਹੈ, ਜਿੱਥੇ ਇੱਕ ਵਿਅਕਤੀ 'ਤੇ ਸ਼ੱਕ ਹੈ ਕਿ ਉਹ ਇੱਕ ਵਿਆਹਸ਼ੁਦਾ ਔਰਤ ਨੂੰ ਭਜਾ ਕੇ ਲੈ ਗਿਆ। ਦੋਸ਼ੀ ਵਿਅਕਤੀ ਦੀ ਮਾਂ ਦੀ ਸ਼ਿਕਾਇਤ

By : Gill
ਪ੍ਰੇਮੀ ਨਾਲ ਮਹਿਲਾ ਦੇ ਫ਼ਰਾਰ ਹੋਣ ਦਾ ਸੀ ਮਾਮਲਾ
ਗੁੱਸੇ ਹੋਏ ਪਰਿਵਾਰਕ ਮੈਂਬਰਾਂ ਨੇ ਬੋਈਫ੍ਰੈਂਡ ਤੇ ਹੋਰਾਂ ਦੇ ਘਰ ਢਾਹੇ
ਪੁਲਿਸ ਨੇ ਪਰਚਾ ਦਰਜ ਕਰ ਕੇ 6 ਜਣੇ ਕੀਤੇ ਗ੍ਰਿਫ਼ਤਾਰ
ਤੁਸੀਂ ਅੱਜ ਤੱਕ ਅਕਸਰ ਪੁਲਿਸ-ਪ੍ਰਸ਼ਾਸਨ ਨੂੰ ਦੋਸ਼ੀਆਂ ਦੇ ਘਰ 'ਤੇ ਬੁਲਡੋਜ਼ਰ ਚਲਾਉਂਦੇ ਦੇਖਿਆ ਅਤੇ ਸੁਣਿਆ ਹੋਵੇਗਾ। ਪਰ ਗੁਜਰਾਤ 'ਚ ਇੱਕ ਚੌਕਾਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ 6 ਲੋਕਾਂ ਨੇ ਸ਼ੱਕ ਦੇ ਆਧਾਰ 'ਤੇ ਇੱਕ ਵਿਅਕਤੀ ਅਤੇ ਉਸਦੇ ਰਿਸ਼ਤੇਦਾਰਾਂ ਦੇ ਘਰਾਂ 'ਤੇ ਬੁਲਡੋਜ਼ਰ ਚਲਾ ਕੇ ਉਹਨਾਂ ਨੂੰ ਢਾਹ ਦਿੱਤਾ।
ਇਹ ਮਾਮਲਾ ਗੁਜਰਾਤ ਦੇ ਭਰੂਚ ਜ਼ਿਲ੍ਹੇ ਦਾ ਹੈ, ਜਿੱਥੇ ਇੱਕ ਵਿਅਕਤੀ 'ਤੇ ਸ਼ੱਕ ਹੈ ਕਿ ਉਹ ਇੱਕ ਵਿਆਹਸ਼ੁਦਾ ਔਰਤ ਨੂੰ ਭਜਾ ਕੇ ਲੈ ਗਿਆ। ਦੋਸ਼ੀ ਵਿਅਕਤੀ ਦੀ ਮਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ 6 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਕੀ ਹੈ ਪੂਰਾ ਮਾਮਲਾ?
ਭਰੂਚ ਜ਼ਿਲ੍ਹੇ ਦੇ ਵੇਦਾਚ ਪੁਲਿਸ ਥਾਣੇ ਦੇ ਇੰਸਪੈਕਟਰ ਬੀ.ਐਮ. ਚੌਧਰੀ ਨੇ ਦੱਸਿਆ ਕਿ ਔਰਤ ਦੇ ਪਰਿਵਾਰਕ ਮੈਂਬਰਾਂ ਸਮੇਤ ਕੁਝ ਲੋਕਾਂ ਨੇ ਵਿਅਕਤੀ 'ਤੇ ਸ਼ੱਕ ਹੋਣ ਦੇ ਆਧਾਰ 'ਤੇ ਬੁਲਡੋਜ਼ਰ ਦੀ ਵਰਤੋਂ ਕਰਕੇ ਆਪਣਾ ਗੁੱਸਾ ਕੱਢਣ ਦਾ ਫੈਸਲਾ ਕੀਤਾ। ਇਨ੍ਹਾਂ ਮੁਲਜ਼ਮਾਂ 'ਚ ਔਰਤ ਦਾ ਪਤੀ ਵੀ ਸ਼ਾਮਲ ਹੈ, ਜਿਸ ਨੂੰ ਲੱਗਦਾ ਹੈ ਕਿ ਹੋਰ ਧਰਮ ਨਾਲ ਸੰਬੰਧਤ ਵਿਅਕਤੀ ਉਸ ਦੀ ਪਤਨੀ ਨੂੰ ਲੈ ਕੇ ਫਰਾਰ ਹੋ ਗਿਆ। ਪੁਲਿਸ ਮੁਤਾਬਕ, ਇਹ ਘਟਨਾ 21 ਮਾਰਚ ਨੂੰ ਕਰੇਲੀ ਪਿੰਡ 'ਚ ਵਾਪਰੀ।
6 ਘਰਾਂ 'ਤੇ ਚਲਾਇਆ ਬੁਲਡੋਜ਼ਰ
21 ਮਾਰਚ ਦੀ ਰਾਤ, ਮੁਲਜ਼ਮਾਂ ਨੇ ਫੁਲਮਾਲੀ ਭਾਈਚਾਰੇ ਨਾਲ ਸਬੰਧਤ 6 ਘਰਾਂ 'ਤੇ ਬੁਲਡੋਜ਼ਰ ਚਲਾ ਦਿੱਤਾ, ਜਿਸ 'ਚ ਉਹ ਵਿਅਕਤੀ ਵੀ ਸ਼ਾਮਲ ਸੀ, ਜਿਸ 'ਤੇ ਔਰਤ ਨੂੰ ਭਜਾਉਣ ਦਾ ਦੋਸ਼ ਲੱਗਾ। ਪੁਲਿਸ ਨੇ ਬੁਲਡੋਜ਼ਰ ਚਲਾਉਣ ਵਾਲੇ ਸਮੇਤ 6 ਲੋਕਾਂ ਖਿਲਾਫ਼ FIR ਦਰਜ ਕੀਤੀ।
ਮਹਿਲਾ ਆਪਣੇ ਮਾਪਿਆਂ ਕੋਲ ਗਈ ਸੀ
ਚੌਧਰੀ ਨੇ ਦੱਸਿਆ ਕਿ ਔਰਤ ਆਣੰਦ ਜ਼ਿਲ੍ਹੇ ਦੇ ਅੰਕਲਾਵ ਤਹਿਸੀਲ 'ਚ ਆਪਣੇ ਮਾਪਿਆਂ ਨੂੰ ਮਿਲਣ ਗਈ ਸੀ, ਜਿਥੋਂ ਉਹ ਅਤੇ ਦੋਸ਼ੀ ਵਿਅਕਤੀ ਕਥਿਤ ਤੌਰ 'ਤੇ ਫਰਾਰ ਹੋ ਗਏ। ਔਰਤ ਦੇ ਮਾਪਿਆਂ ਨੇ ਵੀ ਸ਼ਿਕਾਇਤ ਦਰਜ ਕਰਾਈ, ਜਿਸ 'ਤੇ ਆਣੰਦ ਪੁਲਿਸ ਜਾਂਚ ਕਰ ਰਹੀ ਹੈ।
ਵਿਅਕਤੀ ਦੀ ਮਾਂ ਨੇ ਪੁਲਿਸ 'ਚ ਕੀਤੀ ਸ਼ਿਕਾਇਤ
FIR ਮੁਤਾਬਕ, ਹੇਮੰਤ ਪਧਿਆਰ, ਸੁਨੀਲ ਪਧਿਆਰ, ਬਲਵੰਤ ਪਧਿਆਰ, ਸੋਹਮ ਪਧਿਆਰ ਅਤੇ ਚਿਰਾਗ ਪਧਿਆਰ ਸਮੇਤ ਦੋਸ਼ੀ ਵਿਅਕਤੀ ਦੇ ਘਰ ਪਹੁੰਚੇ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ 2 ਦਿਨਾਂ ਅੰਦਰ ਔਰਤ ਨੂੰ ਵਾਪਸ ਲਿਆਵੇ। 21 ਮਾਰਚ ਦੀ ਰਾਤ 9 ਵਜੇ, ਆਰੋਪੀ ਬੁਲਡੋਜ਼ਰ ਲੈ ਕੇ ਆਏ ਅਤੇ ਵਿਅਕਤੀ ਦੇ ਘਰ ਦੇ ਕੁਝ ਹਿੱਸਿਆਂ ਸਮੇਤ ਸ਼ੈਡ ਤੇ ਟਾਇਲਟ ਢਾਹਣ ਲੱਗੇ। FIR ਮੁਤਾਬਕ, ਉਨ੍ਹਾਂ ਨੇ ਇਲਾਕੇ ਦੇ ਹੋਰ 6 ਘਰਾਂ ਨੂੰ ਵੀ ਨੁਕਸਾਨ ਪਹੁੰਚਾਇਆ।
ਅਗਲੇ ਦਿਨ, ਵਿਅਕਤੀ ਦੀ ਮਾਂ ਨੇ ਵੇਦਾਚ ਪੁਲਿਸ ਥਾਣੇ 'ਚ ਸ਼ਿਕਾਇਤ ਦਰਜ ਕਰਾਈ, ਜਿਸ ਤੋਂ ਬਾਅਦ 6 ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।


