Begin typing your search above and press return to search.

Los Angeles ਵਿੱਚ ਭਾਰਤੀ ਕੌਂਸਲੇਟ ਜਨਰਲ ਵੱਲੋਂ ਸ਼ਾਨਦਾਰ ਗਣਤੰਤਰ ਦਿਵਸ ਸਮਰੋਹ ਦਾ ਆਯੋਜਨ

ਕੌਂਸਲ ਮੈਂਬਰ ਸਟੀਵਨ ਰੋਬਿਲਾਰਡ, ਲੈਫਟੀਨੈਂਟ ਗਵਰਨਰ ਕੈਲੀਫੋਰਨੀਆ ਤੇ ਕੈਲੀਫੋਰਨੀਆ ਸਟੇਟ ਸੈਨਟ ਦੇ ਪ੍ਰਤੀਨਿੱਧੀ ਤੇ ਭਾਰਤੀ-ਅਮਰੀਕੀ ਭਾਈਚਾਰੇ ਦੇ ਪ੍ਰਤੀਨਿੱਧ ਸਮਰੋਹ ਵਿੱਚ ਸ਼ਾਮਿਲ ਹੋਏ।

Los Angeles ਵਿੱਚ ਭਾਰਤੀ ਕੌਂਸਲੇਟ ਜਨਰਲ ਵੱਲੋਂ ਸ਼ਾਨਦਾਰ ਗਣਤੰਤਰ ਦਿਵਸ ਸਮਰੋਹ ਦਾ ਆਯੋਜਨ
X

GillBy : Gill

  |  31 Jan 2026 8:40 AM IST

  • whatsapp
  • Telegram

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਡਾਊਨ ਟਾਊਨ ਲਾਸ ਏਂਜਲਸ ਵਿੱਚ ਕੈਲੀਫੋਰਨੀਆ ਕਲੱਬ ਵਿੱਚ ਭਾਰਤ ਦਾ 77 ਵਾਂ ਗਣਤੰਤਰ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਭਾਰਤ ਦੇ ਕੌਂਸਲੇਟ ਜਨਰਲ ਵੱਲੋਂ ਸ਼ਾਨਦਾਰ ਸਮਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਚੁਣੇ ਹੋਏ ਪ੍ਰਤੀਨਿੱਧੀਆਂ, ਕੂਟਨੀਤਿਕਾਂ, ਭਾਈਚਾਰੇ ਦੇ ਆਗੂਆਂ ਤੇ ਕਲਾ ਅਤੇ ਸਭਿਆਚਾਰ ਨਾਲ ਜੁੜੀਆਂ ਸਖਸ਼ੀਅਤਾਂ ਨੇ ਹਿੱਸਾ ਲਿਆ। ਕਾਂਗਰਸ ਮੈਂਬਰ ਬਰਾਡ ਸ਼ੇਰਮੈਨ, ਲਾਸ ਏਂਜਲਸ ਸਿਟੀ ਕੌਂਸਲ ਮੈਂਬਰ ਨਿਥੀਆ ਰਮਨ, ਬੈਵਰਲੀ ਹਿਲਜ ਮੇਅਰ ਡਾ ਸ਼ਰੋਨਾ ਨਾਜ਼ਰੀਅਨ, ਸਾਂਤਾ ਮੋਨਿਕਾ ਮੇਅਰ, ਡਿਪਟੀ ਮੇਅਰ ਲਾਸ ਏਂਜਲਸ, ਰਿਵਰ ਸਾਈਡ ਕੌਂਸਲ ਮੈਂਬਰ ਸਟੀਵਨ ਰੋਬਿਲਾਰਡ, ਲੈਫਟੀਨੈਂਟ ਗਵਰਨਰ ਕੈਲੀਫੋਰਨੀਆ ਤੇ ਕੈਲੀਫੋਰਨੀਆ ਸਟੇਟ ਸੈਨਟ ਦੇ ਪ੍ਰਤੀਨਿੱਧੀ ਤੇ ਭਾਰਤੀ-ਅਮਰੀਕੀ ਭਾਈਚਾਰੇ ਦੇ ਪ੍ਰਤੀਨਿੱਧ ਸਮਰੋਹ ਵਿੱਚ ਸ਼ਾਮਿਲ ਹੋਏ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਭਾਰਤੀ ਕੌਂਸਲ ਜਨਰਲ ਡਾ ਕੇ ਜੇ ਸ੍ਰੀਨਿਵਾਸਾ ਨੇ ਭਾਰਤ ਦੇ ਸੰਵਿਧਾਨ ਵਿੱਚ ਸ਼ਾਮਿਲ ਜਮਹੂਰੀ ਕਦਰਾਂ ਕੀਮਤਾਂ ਉਪਰ ਰੋਸ਼ਨੀ ਪਾਈ। ਉਨਾਂ ਕਿਹਾ ਕਿ ਭਾਰਤ ਇੱਕ ਕੌਮਾਂਤਰੀ ਆਗੂ ਵਜੋਂ ਉਭਰਿਆ ਹੈ ਤੇ ਹਾਲ ਹੀ ਵਿੱਚ ਭਾਰਤ ਵਿਸ਼ਵ ਦੀ ਚੌਥੀ ਸਭ ਤੋਂ ਵੱਡੀ ਅਰਥ ਵਿਵਸਥਾ ਬਣੀ ਹੈ। ਉਨਾਂ ਕਿਹਾ ਕਿ ਭਾਰਤ ਵਿਸ਼ਵ ਵਿਕਾਸ ਵਿੱਚ ਇਕ ਪ੍ਰਮੁੱਖ ਇੰਜਣ, ਤਕਨੀਕ ਤੇ ਖੋਜ ਹੱਬ ਅਤੇ ਵਿਸ਼ਵ ਸਾਸ਼ਨ ਵਿਵਸਥਾ ਵਿੱਚ ਇੱਕ ਜਿੰਮੇਵਾਰ ਭਾਈਵਾਲ ਦੀ ਭੂਮਿਕਾ ਨਿਭਾਅ ਰਿਹਾ ਹੈ। ਸ੍ਰੀਨਿਵਾਸਾ ਨੇ ਕਿਹਾ ਕਿ ਕੈਲੀਫੋਰਨੀਆ ਤੇ ਵਿਸ਼ੇਸ਼ ਕਰਕੇ ਲਾਸ ਏਂਜਲਸ ਏਸ਼ੀਆ ਅਤੇ ਅਮਰੀਕਾ ਵਿਚਾਲੇ ਪੁਲ ਦਾ ਕੰਮ ਕਰਦਾ ਹੈ। ਸਮਰੋਹ ਨੂੰ ਕੌਂਸਲ ਮੈਂਬਰ ਰਮਨ , ਮੇਅਰ ਡਾ ਸ਼ਰੋਨਾ ਨਾਜ਼ਰੀਅਨ, ਕਾਂਗਰਸ ਮੈਂਬਰ ਸ਼ੇਰਮੈਨ ਨੇ ਵੀ ਸੰਬੋਧਨ ਕੀਤਾ। ਭਾਰਤੀ ਕਲਾਸੀਕਲ ਤੇ ਲੋਕ ਨਾਚ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਾਇੰਸ ਤੇ ਸਭਿਆਚਾਰ ਖੇਤਰ ਵਿਚ ਯੋਗਦਾਨ ਪਾਉਣ ਲਈ ਦੋ ਸਖਸ਼ੀਅਤਾਂ ਡਾ ਮਨੀ ਭਊਮਿਕ ਤੇ ਤਬਲਾ ਵਾਦਕ ਪੰਡਿਤ ਅਭੀਜੀਤ ਬੈਨਰਜੀ ਦਾ ਸਨਮਾਨ ਕੀਤਾ ਗਿਆ।

Next Story
ਤਾਜ਼ਾ ਖਬਰਾਂ
Share it