Begin typing your search above and press return to search.

ਨੌਕਰੀ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ: Punjab State Power Corporation ਵਿੱਚ 3000 ਅਸਾਮੀਆਂ ਦਾ ਐਲਾਨ

11 ਮਈ ਤੱਕ ਕਰੋ ਅਪਲਾਈ

ਨੌਕਰੀ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ: Punjab State Power Corporation ਵਿੱਚ 3000 ਅਸਾਮੀਆਂ ਦਾ ਐਲਾਨ
X

GillBy : Gill

  |  11 April 2026 2:42 PM IST

  • whatsapp
  • Telegram


ਚੰਡੀਗੜ੍ਹ: ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਦਾ ਇੱਕ ਵੱਡਾ ਮੌਕਾ ਲੈ ਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (PSPCL) ਸਾਹਮਣੇ ਆਇਆ ਹੈ। ਕਾਰਪੋਰੇਸ਼ਨ ਵੱਲੋਂ ਵੱਖ-ਵੱਖ ਵਰਗਾਂ ਵਿੱਚ 3000 ਅਹੁਦਿਆਂ 'ਤੇ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਲਈ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਭਰਤੀ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਉਮੀਦਵਾਰਾਂ ਨੂੰ 11 ਮਈ 2026 ਤੱਕ ਆਪਣੀ ਫੀਸ ਜਮ੍ਹਾਂ ਕਰਵਾਉਣੀ ਹੋਵੇਗੀ। ਇਹਨਾਂ ਅਸਾਮੀਆਂ ਲਈ ਵਿਦਿਅਕ ਯੋਗਤਾ ਘੱਟੋ-ਘੱਟ 10ਵੀਂ ਪਾਸ ਅਤੇ ਸਬੰਧਤ ਖੇਤਰ ਵਿੱਚ ਆਈਟੀਆਈ (ITI) ਡਿਗਰੀ ਰੱਖੀ ਗਈ ਹੈ, ਨਾਲ ਹੀ 10ਵੀਂ ਪੱਧਰ 'ਤੇ ਪੰਜਾਬੀ ਭਾਸ਼ਾ ਦਾ ਗਿਆਨ ਲਾਜ਼ਮੀ ਹੈ। ਉਮੀਦਵਾਰਾਂ ਦੀ ਉਮਰ ਸੀਮਾ 18 ਤੋਂ 37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ, ਜਦਕਿ ਰਿਜ਼ਰਵ ਕੈਟੇਗਰੀ ਦੇ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਉਮਰ ਵਿੱਚ ਉਪਰਲੀ ਹੱਦ ਤੱਕ ਛੋਟ ਦਿੱਤੀ ਜਾਵੇਗੀ।

ਚੁਣੇ ਗਏ ਉਮੀਦਵਾਰਾਂ ਨੂੰ 19,990 ਰੁਪਏ ਪ੍ਰਤੀ ਮਹੀਨਾ ਤਨਖਾਹ (Salary) ਦਿੱਤੀ ਜਾਵੇਗੀ। ਸਿਲੈਕਸ਼ਨ ਪ੍ਰਕਿਰਿਆ ਵਿੱਚ ਰਿਟਨ ਐਗਜ਼ਾਮ (Written Exam), ਡਾਕੂਮੈਂਟ ਵੈਰੀਫਿਕੇਸ਼ਨ ਅਤੇ ਮੈਡੀਕਲ ਐਗਜ਼ਾਮ ਸ਼ਾਮਲ ਹੋਣਗੇ। ਲਿਖਤੀ ਪ੍ਰੀਖਿਆ ਤਿੰਨ ਘੰਟੇ ਦੀ ਹੋਵੇਗੀ ਜਿਸ ਵਿੱਚ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੋਵੇਗੀ। ਪ੍ਰੀਖਿਆ ਦਾ ਪੈਟਰਨ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ, ਜਿਸ ਵਿੱਚ ਪੰਜਾਬੀ ਭਾਸ਼ਾ ਦੇ ਗਿਆਨ ਦੇ ਨਾਲ-ਨਾਲ ਇਲੈਕਟ੍ਰੀਸ਼ੀਅਨ ਜਾਂ ਵਾਇਰਮੈਨ ਟਰੇਡ, ਜਨਰਲ ਨੌਲੇਜ, ਰੀਜ਼ਨਿੰਗ ਅਤੇ ਐਰਿਥਮੈਟਿਕ ਨਾਲ ਸਬੰਧਤ ਸਵਾਲ ਪੁੱਛੇ ਜਾਣਗੇ। ਕੁਆਲੀਫਾਈਂਗ ਮਾਰਕਸ ਵਜੋਂ ਜਨਰਲ ਵਰਗ ਲਈ 25% ਅਤੇ ਹੋਰ ਸ਼੍ਰੇਣੀਆਂ ਲਈ 20% ਅੰਕ ਪ੍ਰਾਪਤ ਕਰਨੇ ਜ਼ਰੂਰੀ ਹਨ।

ਅਪਲਾਈ ਕਰਨ ਲਈ ਚਾਹਵਾਨ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ www.pspcl.in 'ਤੇ ਜਾਣਾ ਹੋਵੇਗਾ। ਹੋਮ ਪੇਜ 'ਤੇ ਜਾ ਕੇ ਭਰਤੀ ਨਾਲ ਸਬੰਧਤ ਲਿੰਕ 'ਤੇ ਕਲਿੱਕ ਕਰਕੇ ਸਬੰਧਤ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹਿਆ ਜਾ ਸਕਦਾ ਹੈ। ਉਮੀਦਵਾਰਾਂ ਨੂੰ 'New Punjabi Link' ਅਤੇ ਫਿਰ 'Registered Candidates' ਦੇ ਆਪਸ਼ਨ 'ਤੇ ਕਲਿੱਕ ਕਰਕੇ ਆਪਣੀ ਐਪਲੀਕੇਸ਼ਨ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ। ਇਸ ਤੋਂ ਬਾਅਦ ਨਿਰਧਾਰਤ ਫੀਸ ਜਮ੍ਹਾਂ ਕਰਕੇ ਫਾਰਮ ਦਾ ਪ੍ਰਿੰਟਆਊਟ ਆਪਣੇ ਕੋਲ ਸੰਭਾਲ ਕੇ ਰੱਖਣਾ ਹੋਵੇਗਾ। ਫੀਸ ਦੇ ਵੇਰਵਿਆਂ ਅਨੁਸਾਰ ਜਨਰਲ ਅਤੇ ਹੋਰ ਸ਼੍ਰੇਣੀਆਂ ਲਈ 1416 ਰੁਪਏ ਅਤੇ ਐਸਸੀ (SC) ਤੇ ਪੀਡਬਲਯੂਡੀ (PWD) ਉਮੀਦਵਾਰਾਂ ਲਈ 885 ਰੁਪਏ ਫੀਸ ਨਿਰਧਾਰਤ ਕੀਤੀ ਗਈ ਹੈ।

Next Story
ਤਾਜ਼ਾ ਖਬਰਾਂ
Share it