ਪਹਿਲਾਂ SYL ਦਾ ਪਾਣੀ ਰੋਕਿਆ ਹੁਣ ਵਿਧਾਨ ਸਭਾ ਬਣਨ ਤੋਂ ਰੋਕ ਰਹੇ : ਸੀ ਐਮ ਸੈਣੀ
By : BikramjeetSingh Gill
ਚੰਡੀਗੜ੍ਹ : ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਉਤੇ ਸਿਆਸੀ ਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਾਲੇ ਪਹਿਲਾਂ ਸਾਡੇ ਹਿੱਸੇ ਦਾ ਐਸ ਵਾਈ ਐਲ ਦਾ ਪਾਣੀ ਰੋਕ ਰਹੇ ਹਨ ਅਤੇ ਹੁਣ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਨੂੰ ਬਣਨ ਤੋਂ ਰੋਕ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਾਲੇ ਪਹਿਲਾਂ ਆਪਣਾ ਸੂਬਾ ਸਹੀ ਤਰ੍ਹਾਂ ਚਲਾ ਲੈਣ ਫਿਰ ਗੱਲ ਕਰਨ। ਉਨ੍ਹਾਂ ਹੋਰ ਕਿਹਾ ਕਿ ਚੰਡੀਗੜ੍ਹ ਉਤੇ ਸਾਡਾ ਵੀ ਉਨਾ ਹੀ ਹੱਕ ਹੈ ਜਿਨਾਂ ਪੰਜਾਬ ਦਾ ਹੈ।
ਦਰਅਸਲ ਅੱਜ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਸ਼ ਪੁਰਬ ਤੇ ਸੀ ਐਮ ਸੈਣੀ ਸੰਬੋਧਨ ਕਰ ਰਹੇ ਸਨ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਉਨ੍ਹਾਂ ਨੇ 2 ਲੱਖ 62 ਹਜ਼ਾਰ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 300 ਕਰੋੜ ਰੁਪਏ ਦੀ ਬੋਨਸ ਰਾਸ਼ੀ ਜਾਰੀ ਕੀਤੀ ਹੈ। ਬਾਕੀ ਤੀਜੀ ਕਿਸ਼ਤ ਵੀ ਜਲਦੀ ਹੀ ਜਾਰੀ ਕਰ ਦਿੱਤੀ ਜਾਵੇਗੀ।
ਤੁਹਾਨੂੰ ਦੱਸ ਦੇਈਏ ਕਿ ਸੂਬਾ ਸਰਕਾਰ ਘੱਟ ਮੀਂਹ ਕਾਰਨ ਕਿਸਾਨਾਂ 'ਤੇ ਪਏ ਵਿੱਤੀ ਬੋਝ ਨੂੰ ਘੱਟ ਕਰਨ ਲਈ ਪ੍ਰਤੀ ਏਕੜ 2000 ਰੁਪਏ ਬੋਨਸ ਦੇ ਰਹੀ ਹੈ। ਇਸ ਤੋਂ ਇਲਾਵਾ ਕਮਿਸ਼ਨ ਏਜੰਟਾਂ ਦੀ ਫੀਸ ਵੀ ਵਧਾ ਦਿੱਤੀ ਗਈ ਹੈ।