ਪੰਜਾਬੀ ਫਿਲਮਾਂ ਲਈ ਫਿਲਮਫੇਅਰ ਐਵਾਰਡ, ਪੜ੍ਹੋ, ਕਿਸ-ਕਿਸ ਨੂੰ ਮਿਲਿਆ ਐਵਾਰਡ ?
ਐਕਟਰ ਦਾ ਅਵਾਰਡ ਹਰਦੀਪ ਗਿੱਲ ਨੂੰ ‘ਮਿੱਤਰਾਂ ਦਾ ਚੱਲਿਆ ਟਰੱਕ ਨੀ ‘ ਅਤੇ ਗੁਰਪ੍ਰੀਤ ਘੁੱਗੀ ਨੂੰ ‘ਅਰਦਾਸ ਸਰਬੱਤ ਦੇ ਭਲੇ ਦੀ’ ਦੇ ਲਈ ਸਾਂਝੇ ਤੌਰ ਤੇ ਦਿੱਤਾ ਗਿਆ।

By : Gill
ਪੰਜਾਬੀ ਫਿਲਮਾਂ ਲਈ ਫਿਲਮਫੇਅਰ ਅਵਾਰਡ!
ਬੀਬੀ ਰਜਨੀ ਨੇ ਸਭ ਤੋਂ ਵੱਧ 9 ਅਵਾਰਡ ਹਾਸਲ ਕੀਤੇ!
ਕੱਲ ਮੋਹਾਲੀ ਵਿੱਚ ਪੰਜਾਬੀ ਫਿਲਮਾਂ ਲਈ ਫਿਲਮਫੇਅਰ ਅਵਾਰਡਸ ਦਾ ਸਮਾਗਮ ਸੀ। ਇਹਨਾਂ ਅਵਾਰਡਸ ਵਿੱਚ ‘ਅਰਦਾਸ ਸਰਬੱਤ ਦੇ ਭਲੇ ਦੀ’ ਨੂੰ ਬੈਸਟ ਫਿਲਮ ਨਾਲ ਅਤੇ ‘ਬੀਬੀ ਰਜਨੀ’ ਨੂੰ ਕ੍ਰਿਟਿਕਸ ਦੀ ਬੈਸਟ ਫਿਲਮ ਨਾਲ ਸਨਮਾਨਿਆ ਗਿਆ। ਬੀਬੀ ਰਜਨੀ ਨੇ ਇਹਨਾਂ ਅਵਾਰਡ ਦੀਆਂ ਵੱਖ ਵੱਖ ਕੈਟੇਗਰੀਆਂ ਵਿੱਚ 9 ‘ਅਵਾਰਡ’ ਹਾਸਲ ਕੀਤੇ। ਬਲਦੇਵ ਗਿੱਲ ਨੂੰ ਬੈਸਟ ਡਾਇਲਾਗ ਲਈ ਅਤੇ ਨਾਲ ਹੀ ਬੈਸਟ ਕਹਾਣੀ ਲਈ ਅਮਰ ਹੁੰਦਲ ਨਾਲ ਸਾਂਝੇ ਤੌਰ ਤੇ ਅਵਾਰਡ ਦਿੱਤਾ ਗਿਆ। ਰੂਪੀ ਗਿੱਲ ਨੂੰ ਕ੍ਰਿਟਿਕਸ ਦੀ ਬੈਸਟ ਐਕਟਰਸ, ਬਲਜੀਤ ਸਿੰਘ ਦਿਓ ਨੂੰ ਬੈਸਟ ਸਿਨਮੈਟੋਗ੍ਰਾਫੀ ਲਈ ਅਤੇ ਜੋਤੀ ਨੂਰਾਂ ਨੂੰ ‘ਨਗਰੀ ਨਗਰੀ’ ਗਾਣੇ ਦਾ ਬੈਸਟ ਫੀਮੇਲ ਗਾਇਕਾ ਦੇ ਅਵਾਰਡ ਦਿੱਤੇ ਗਏ। ਇਸੇ ਫਿਲਮ ਨੇ ਬੈਸਟ ਬੈਕਗਰਾਊਂਡ ਮਿਊਜਿਕ, ਬੈਸਟ ਪ੍ਰੋਡਕਸ਼ਨ ਡਿਜਾਇਨ ਅਤੇ ਬੈਸਟ ਕਾਸਟਿਊਮ ਦੇ ਅਵਾਰਡ ਹਾਸਲ ਕੀਤੇ ਹਨ।
ਅਮਰਿੰਦਰ ਗਿੱਲ ਨੇ ‘ਮਿੱਤਰਾਂ ਦਾ ਚੱਲਿਆ ਟਰੱਕ ਨੀ’ ਲਈ ਬੈਸਟ ਐਕਟਰ ਦਾ ਅਵਾਰਡ ਹਾਸਲ ਕੀਤਾ ਅਤੇ ਨੀਰੂ ਬਾਜਵਾ ਨੂੰ ਫਿਲਮ ‘ਸ਼ਾਇਰ’ ਲਈ ਬੈਸਟ ਐਕਟਰਸ ਦੇ ਤੌਰ ਤੇ ਸਨਮਾਨਿਆ ਗਿਆ। ਜਗਜੀਤ ਸੰਧੂ ਨੂੰ 'ਓਏ ਭੋਲੇ ਓਏ' ਲਈ ਕ੍ਰਿਟਿਕਸ ਦਾ ਬੈਸਟ ਐਕਟਰ ਦਾ ਅਵਾਰਡ ਮਿਲਿਆ ਹੈ। ਨਿਰਮਲ ਰਿਸ਼ੀ ਨੂੰ ‘ਜੱਟ ਨੂੰ ਚੁੜੇਲ ਟੱਕਰੀ’ ਲਈ ਬੈਸਟ ਫੀਮੇਲ ਸਪੋਰਟਿੰਗ ਐਕਟਰ ਦਾ ਅਵਾਰਡ ਹਾਸਲ ਹੋਇਆ ਅਤੇ ਅਤੇ ਬੈਸਟ ਮੇਲ ਸਪੋਰਟਿੰਗ ਐਕਟਰ ਦਾ ਅਵਾਰਡ ਹਰਦੀਪ ਗਿੱਲ ਨੂੰ ‘ਮਿੱਤਰਾਂ ਦਾ ਚੱਲਿਆ ਟਰੱਕ ਨੀ ‘ ਅਤੇ ਗੁਰਪ੍ਰੀਤ ਘੁੱਗੀ ਨੂੰ ‘ਅਰਦਾਸ ਸਰਬੱਤ ਦੇ ਭਲੇ ਦੀ’ ਦੇ ਲਈ ਸਾਂਝੇ ਤੌਰ ਤੇ ਦਿੱਤਾ ਗਿਆ।
ਸਤਿੰਦਰ ਸਰਤਾਜ ਨੇ ਫਿਲਮ ‘ਸ਼ਾਇਰ’ ਲਈ ਬੈਸਟ ਮੇਲ ਸਿੰਗਰ ਦਾ ਅਵਾਰਡ ਜਿੱਤਿਆ ਅਤੇ ਇਸੇ ਫਿਲਮ ਨੇ ਬੈਸਟ ਮਿਊਜਿਕ ਐਲਬਮ ਦਾ ਅਵਾਰਡ ਵੀ ਹਾਸਲ ਕੀਤਾ।
ਬੈਸਟ ਡਾਇਰੈਕਟਰ ਦਾ ਅਵਾਰਡ ਅਮਰ ਹੁੰਦਲ ਨੇ ਫਿਲਮ ‘ਵਾਰਨਿੰਗ 2’ ਲਈ ਜਿੱਤਿਆ, ਜਦ ਕਿ ‘ਆਪਣੇ ਘਰ ਬੇਗਾਨੇ’ ਲਈ ਬਲਰਾਜ ਸਿਆਲ ਅਤੇ ‘ਰੋਡੇ ਕਾਲਜ’’ ਲਈ ਹੈਪੀ ਰੋਡੇ ਨੇ ਬੈਸਟ ਡੈਬਿਊ ਡਾਇਰੈਕਟਰ ਦਾ ਅਵਾਰਡ ਸਾਂਝੇ ਤੌਰ ਤੇ ਹਾਸਿਲ ਕੀਤਾ। ਫਿਲਮ ‘ਰੋਡੇ ਕਾਲਜ ਲਈ ਹੀ ਹੈਪੀ ਰੋਡ ਦੇ ਬੇਟੇ ਵਿਸ਼ਾਲ ਬਰਾੜ ਨੇ ਬੈਸਟ ਡੈਬਿਊ ਐਕਟਰ ਦਾ ਅਵਾਰਡ ਵੀ ਹਾਸਲ ਕੀਤਾ। ਹੈਪੀ ਰੋਡੇ ਨੂੰ ਡਬਲ ਵਧਾਈ। ਫਿਲਮ ਰੋਜ ਰੋਜੀ ਤੇ ਗੁਲਾਬ ਲਈ ਪਰੰਜਲ ਦਾਹੀਆ ਬੈਸਟ ਡੈਬਿਊ ਐਕਟਰਸ ਦੇ ਅਵਾਰਡ ਦੀ ਹੱਕਦਾਰ ਬਣੀ।
ਗੁੱਗੂ ਗਿੱਲ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਅਤੇ ਹੰਸਰਾਜ ਹੰਸ ਨੂੰ ਲਿਵਿੰਗ ਲੈਜੰਡ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।


