Begin typing your search above and press return to search.

Film ਭੂਲ ਭੁਲਈਆ 3 ਨੇ ਛੂਹਿਆ 400 ਕਰੋੜ ਦਾ ਅੰਕੜਾ

Film ਭੂਲ ਭੁਲਈਆ 3 ਨੇ ਛੂਹਿਆ 400 ਕਰੋੜ ਦਾ ਅੰਕੜਾ
X

BikramjeetSingh GillBy : BikramjeetSingh Gill

  |  26 Nov 2024 9:50 AM IST

  • whatsapp
  • Telegram

ਮੁੰਬਈ : ਦੀਵਾਲੀ ਦੇ ਮੌਕੇ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਕਾਰਤਿਕ ਆਰੀਅਨ ਦੀ ਫਿਲਮ 'ਭੂਲ ਭੁਲਈਆ 3' ਬਾਕਸ ਆਫਿਸ 'ਤੇ ਕਮਾਲ ਕਰ ਰਹੀ ਹੈ। ਇਹ ਫਿਲਮ ਕਾਫੀ ਸਮਾਂ ਪਹਿਲਾਂ ਆਪਣੀ ਲਾਗਤ ਵਸੂਲ ਚੁੱਕੀ ਹੈ ਅਤੇ ਹੁਣ ਲਗਾਤਾਰ ਮੇਕਰਸ ਨੂੰ ਅਮੀਰ ਬਣਾ ਰਹੀ ਹੈ। ਮਾਧੁਰੀ ਦੀਕਸ਼ਿਤ, ਵਿਦਿਆ ਬਾਲਨ, ਤ੍ਰਿਪਤੀ ਡਿਮਰੀ, ਰਾਜਪਾਲ ਯਾਦਵ ਅਤੇ ਸੌਰਭ ਮਿਸ਼ਰਾ ਵਰਗੇ ਸਿਤਾਰਿਆਂ ਵਾਲੀ ਇਸ ਫਿਲਮ ਨੇ ਭਾਰਤ ਵਿੱਚ ਪਹਿਲੇ ਦਿਨ 35 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਸ ਫਿਲਮ ਦਾ ਇੱਕ ਦਿਨ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਘਰੇਲੂ ਕਲੈਕਸ਼ਨ 37 ਕਰੋੜ ਰੁਪਏ ਰਿਹਾ ਹੈ।

ਬਾਕਸ ਆਫਿਸ 'ਤੇ ਫਿਲਮ ਦੀ ਰਫਤਾਰ ਦੀ ਗੱਲ ਕਰੀਏ ਤਾਂ ਇਸ ਨੇ ਪਹਿਲੇ ਹਫਤੇ 'ਚ ਭਾਰਤੀ ਬਾਕਸ ਆਫਿਸ 'ਤੇ 158 ਕਰੋੜ 25 ਲੱਖ ਰੁਪਏ ਕਮਾ ਕੇ ਆਪਣੀ ਲਾਗਤ ਵਸੂਲੀ। ਦੱਸਿਆ ਜਾਂਦਾ ਹੈ ਕਿ 'ਭੂਲ ਭੁਲਾਇਆ 3' ਦਾ ਕੁੱਲ ਬਜਟ 150 ਕਰੋੜ ਰੁਪਏ ਸੀ, ਜਿਸ ਨੂੰ ਫਿਲਮ ਨੇ ਸਿਰਫ ਇਕ ਹਫਤੇ 'ਚ ਹੀ ਰਿਕਵਰ ਕਰ ਲਿਆ। ਇਸ ਤੋਂ ਬਾਅਦ ਦੂਜੇ ਹਫਤੇ 'ਚ ਫਿਲਮ ਨੇ 58 ਕਰੋੜ ਰੁਪਏ ਕਮਾਏ ਜੋ ਇਸ ਦਾ ਮੁੱਖ ਮੁਨਾਫਾ ਸੀ। ਤੀਜੇ ਹਫ਼ਤੇ 'ਭੂਲ ਭੁਲਈਆ 3' ਨੇ ਭਾਰਤੀ ਬਾਕਸ ਆਫਿਸ 'ਤੇ 23 ਕਰੋੜ ਰੁਪਏ ਦੀ ਕਮਾਈ ਕੀਤੀ ਅਤੇ ਪਿਛਲੇ ਸੋਮਵਾਰ ਤੱਕ ਇਸ ਦੀ ਕੁੱਲ ਕਮਾਈ 250 ਕਰੋੜ ਰੁਪਏ ਦੇ ਕਰੀਬ ਹੈ।

ਕਾਰਤਿਕ ਆਰੀਅਨ ਅਤੇ ਤ੍ਰਿਪਤੀ ਡਿਮਰੀ ਦੀ ਫਿਲਮ ਨੇ ਚੌਥੇ ਵੀਕੈਂਡ 'ਚ ਗਲੋਬਲੀ 8 ਕਰੋੜ 98 ਲੱਖ ਰੁਪਏ ਦਾ ਕੁਲੈਕਸ਼ਨ ਕਰ ਲਿਆ ਹੈ। ਜੇਕਰ ਭਾਰਤੀ ਅਤੇ ਵਿਦੇਸ਼ੀ ਕਲੈਕਸ਼ਨ ਦੇ ਅੰਕੜਿਆਂ ਨੂੰ ਜੋੜਿਆ ਜਾਵੇ ਤਾਂ 24ਵੇਂ ਦਿਨ ਤੱਕ 'ਭੂਲ ਭੁਲਈਆ 3' ਨੇ ਦੁਨੀਆ ਭਰ ਦੇ ਬਾਕਸ ਆਫਿਸ 'ਤੇ 405 ਕਰੋੜ 41 ਲੱਖ ਰੁਪਏ ਦੀ ਕਮਾਈ ਕਰ ਲਈ ਹੈ। ਕੋਇਮੋਈ ਦੀ ਇੱਕ ਰਿਪੋਰਟ ਦੇ ਅਨੁਸਾਰ, ਭੁੱਲ ਭੁਲਈਆ 3 ਅੱਲੂ ਅਰਜੁਨ ਦੀ ਫਿਲਮ 'ਪੁਸ਼ਪਾ - ਦ ਰੂਲ' ਦੇ ਰਿਲੀਜ਼ ਹੋਣ ਤੋਂ ਪਹਿਲਾਂ ਘੱਟੋ ਘੱਟ 10 ਕਰੋੜ ਰੁਪਏ ਹੋਰ ਕਮਾਏਗੀ। ਅਨੀਸ ਬਜ਼ਮੀ ਦੀ ਇਹ ਫ਼ਿਲਮ ਨਿਰਮਾਤਾਵਾਂ ਲਈ ਮੁਨਾਫ਼ੇ ਦਾ ਸੌਦਾ ਸਾਬਤ ਹੋਈ ਹੈ।

Next Story
ਤਾਜ਼ਾ ਖਬਰਾਂ
Share it