Begin typing your search above and press return to search.

FIFA World Cup: ਟੋਰਾਂਟੋ ਅਤੇ ਵੈਨਕੂਵਰ ਵਿੱਚ ਤਿਆਰੀਆਂ ਨੂੰ ਦਿੱਤੀਆਂ ਜਾ ਰਹੀਆਂ ਨੇ ਅੰਤਿਮ ਛੋਹਾਂ!

FIFA World Cup: ਟੋਰਾਂਟੋ ਅਤੇ ਵੈਨਕੂਵਰ ਵਿੱਚ ਤਿਆਰੀਆਂ ਨੂੰ ਦਿੱਤੀਆਂ ਜਾ ਰਹੀਆਂ ਨੇ ਅੰਤਿਮ ਛੋਹਾਂ!
X

GillBy : Gill

  |  4 March 2026 7:02 PM IST

  • whatsapp
  • Telegram

ਫੀਫਾ ਵਿਸ਼ਵ ਕੱਪ : ਟੋਰਾਂਟੋ ਅਤੇ ਵੈਨਕੂਵਰ ਵਿੱਚ ਤਿਆਰੀਆਂ ਨੂੰ ਦਿੱਤੀਆਂ ਜਾ ਰਹੀਆਂ ਨੇ ਅੰਤਿਮ ਛੋਹਾਂ!

ਵੈਨਕੂਵਰ, 3 ਮਾਰਚ (ਮਲਕੀਤ ਸਿੰਘ) – ਫੀਫਾ ਵਿਸ਼ਵ ਕੱਪ ਦੀ ਸ਼ੁਰੂਆਤ ਨੂੰ ਹੁਣ ਸਿਰਫ਼ 100 ਦਿਨ ਬਾਕੀ ਰਹਿ ਗਏ ਹਨ ਅਤੇ ਕੈਨੇਡਾ ਦੇ ਮੇਜ਼ਬਾਨ ਸ਼ਹਿਰਾਂ ਟੋਰਾਂਟੋ ਅਤੇ ਵੈਨਕੂਵਰ ਵਿੱਚ ਤਿਆਰੀਆਂ ਜ਼ੋਰਾਂ ’ਤੇ ਹਨ। ਦੋਵਾਂ ਸ਼ਹਿਰਾਂ ਵਿੱਚ ਮੁਕਾਬਲਿਆਂ ਦੇ ਆਗਮਨ ਦੀਆਂ ਨਿਸ਼ਾਨੀਆਂ ਹੌਲੀ-ਹੌਲੀ ਸਪਸ਼ਟ ਹੋਣ ਲੱਗੀਆਂ ਹਨ।

ਵੈਨਕੂਵਰ ਦੇ ਡਾਊਨਟਾਊਨ ਇਲਾਕੇ ਵਿੱਚ ਸਾਬਕਾ ਹਡਸਨ ਬੇ ਦੇ ਮੁੱਖ ਸਟੋਰ ਦੀਆਂ ਖਿੜਕੀਆਂ ’ਤੇ ਟੂਰਨਾਮੈਂਟ ਦਾ ਚਿੰਨ੍ਹ ਲਗਾਇਆ ਗਿਆ ਹੈ, ਜੋ ਹੋਣ ਵਾਲੇ ਖੇਡਾਂ ਦੇ ਇਸ ਮਹਾਂ ਕੁੰਭ ਦੀਆ ਤਿਆਰੀਆਂ ਦਾ ਸਪਸ਼ਟ ਸੰਕੇਤ ਹੈ। ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਸਜਾਵਟੀ ਕੰਮ ਅਤੇ ਢਾਂਚਾਗਤ ਪ੍ਰਬੰਧ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ।

ਇਸ ਵਿਸ਼ਵ ਪੱਧਰੀ ਖੇਡ ਸਮਾਰੋਹ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ, ਆਵਾਜਾਈ ਸੁਵਿਧਾਵਾਂ ਅਤੇ ਸਵੈਸੇਵਕਾਂ ਦੀ ਭਰਤੀ ਸਮੇਤ ਕਈ ਪੱਖਾਂ ’ਤੇ ਕੰਮ ਜਾਰੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮੇਂ ਸਿਰ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਜਾਣਗੀਆਂ।

ਟੋਰਾਂਟੋ ਅਤੇ ਵੈਨਕੂਵਰ ਵਿੱਚ ਖੇਡ ਪ੍ਰੇਮੀਆਂ ਵਿੱਚ ਵੀ ਉਤਸ਼ਾਹ ਦਾ ਮਾਹੌਲ ਹੈ ਅਤੇ ਸਥਾਨਕ ਵਪਾਰੀਆਂ ਨੂੰ ਆਸ ਹੈ ਕਿ ਵਿਸ਼ਵ ਕੱਪ ਦੌਰਾਨ ਵੱਡੀ ਗਿਣਤੀ ਵਿੱਚ ਆਉਣ ਵਾਲੇ ਦਰਸ਼ਕਾਂ ਨਾਲ ਆਰਥਿਕ ਗਤੀਵਿਧੀਆਂ ਨੂੰ ਵੀ ਵਾਧਾ ਮਿਲੇਗਾ।

Next Story
ਤਾਜ਼ਾ ਖਬਰਾਂ
Share it