Begin typing your search above and press return to search.

Amritsar ਦੇ ਪਿੰਡ Jagdev Kalan ’ਚ ਪੁੱਤਰ ਦੀ ਤਲਾਸ਼ ‘ਚ ਦਰ-ਦਰ ਭਟਕ ਰਿਹਾ ਪਰਿਵਾਰ, ਨੂੰਹ ’ਤੇ ਲੱਗੇ ਗੰਭੀਰ ਆਰੋਪ

ਅੰਮ੍ਰਿਤਸਰ ਦੇ ਪਿੰਡ ਜਗਦੇਵ ਕਲਾਂ ਦਾ ਇੱਕ ਪਰਿਵਾਰ ਆਪਣੇ ਲਾਪਤਾ ਪੁੱਤਰ ਨੂੰ ਲੱਭਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ।ਮਿਲੀ ਜਾਣਕਾਰੀ ਅਨੁਸਾਰ, ਸਾਲ 2024 ਵਿੱਚ ਲਖਬੀਰ ਸਿੰਘ ਆਪਣੀ ਪਤਨੀ ਕਵਲਜੀਤ ਕੌਰ ਨਾਲ ਦੁਬਈ ਗਿਆ ਸੀ।

Amritsar ਦੇ ਪਿੰਡ  Jagdev Kalan  ’ਚ ਪੁੱਤਰ ਦੀ ਤਲਾਸ਼ ‘ਚ ਦਰ-ਦਰ ਭਟਕ ਰਿਹਾ ਪਰਿਵਾਰ, ਨੂੰਹ ’ਤੇ ਲੱਗੇ ਗੰਭੀਰ ਆਰੋਪ
X

Gurpiar ThindBy : Gurpiar Thind

  |  27 March 2026 1:36 PM IST

  • whatsapp
  • Telegram

ਅੰਮ੍ਰਿਤਸਰ: ਅੰਮ੍ਰਿਤਸਰ ਦੇ ਪਿੰਡ ਜਗਦੇਵ ਕਲਾਂ ਦਾ ਇੱਕ ਪਰਿਵਾਰ ਆਪਣੇ ਲਾਪਤਾ ਪੁੱਤਰ ਨੂੰ ਲੱਭਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ।ਮਿਲੀ ਜਾਣਕਾਰੀ ਅਨੁਸਾਰ, ਸਾਲ 2024 ਵਿੱਚ ਲਖਬੀਰ ਸਿੰਘ ਆਪਣੀ ਪਤਨੀ ਕਵਲਜੀਤ ਕੌਰ ਨਾਲ ਦੁਬਈ ਗਿਆ ਸੀ। ਪਰ ਹੁਣ ਹਾਲਾਤ ਇਹ ਹਨ ਕਿ ਕਵਲਜੀਤ ਕੌਰ ਤਾਂ ਵਾਪਸ ਭਾਰਤ ਆ ਗਈ ਹੈ, ਜਦਕਿ ਲਖਬੀਰ ਸਿੰਘ ਦਾ ਅਜੇ ਤੱਕ ਕੋਈ ਵੀ ਅਤਾ-ਪਤਾ ਨਹੀਂ ਲੱਗਿਆ।



ਲਖਬੀਰ ਸਿੰਘ ਦੇ ਪਿਤਾ ਦੇਸ਼ਾਂ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਪੁੱਤਰ ਅਤੇ ਉਸ ਦੀ ਪਤਨੀ ਨੂੰ ਦੁਬਈ ਤੋਂ ਇਟਲੀ ਭੇਜਣ ਲਈ ਇੱਕ ਏਜੰਟ ਨੂੰ ਲਗਭਗ 18 ਲੱਖ ਰੁਪਏ ਦਿੱਤੇ ਸਨ। ਦੋਵੇਂ ਦੁਬਈ ਤਾਂ ਪਹੁੰਚ ਗਏ, ਪਰ ਕੁਝ ਹੀ ਦਿਨਾਂ ਬਾਅਦ ਲਖਬੀਰ ਸਿੰਘ ਅਚਾਨਕ ਲਾਪਤਾ ਹੋ ਗਿਆ। ਉਨ੍ਹਾਂ ਦੱਸਿਆ ਕਿ ਲਖਬੀਰ ਦੀ ਪਤਨੀ ਵੱਲੋਂ ਦੁਬਈ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਗਈ ਸੀ, ਪਰ ਉਸ ਤੋਂ ਬਾਅਦ ਉਹ ਭਾਰਤ ਵਾਪਸ ਆ ਗਈ। ਹੈਰਾਨੀ ਦੀ ਗੱਲ ਇਹ ਰਹੀ ਕਿ ਉਹ ਆਪਣੇ ਸਸੁਰਾਲ ਨਾ ਜਾ ਕੇ ਆਪਣੇ ਪੇਕੇ ਚਲੀ ਗਈ ਅਤੇ ਲਖਬੀਰ ਸਿੰਘ ਤੋਂ ਤਲਾਕ ਲਈ ਦਬਾਅ ਬਣਾਉਣ ਲੱਗੀ।



ਦੇਸ਼ਾਂ ਸਿੰਘ ਦਾ ਦੋਸ਼ ਹੈ ਕਿ ਕਵਲਜੀਤ ਕੌਰ ਨੇ ਤਲਾਕ ਤੋਂ ਪਹਿਲਾਂ ਹੀ ਦੂਜੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਵਿਰੋਧ ਵਧਣ ਤੋਂ ਬਾਅਦ ਉਹ ਮੁੜ ਦੁਬਈ ਚਲੀ ਗਈ ਅਤੇ ਉੱਥੋਂ ਲਖਬੀਰ ਸਿੰਘ ਦਾ ਇੱਕ ਡੈਥ ਸਰਟੀਫਿਕੇਟ ਭੇਜਿਆ, ਜਿਸਨੂੰ ਪਰਿਵਾਰ ਜਾਲੀ ਕਰਾਰ ਦੇ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਅਜੇ ਤੱਕ ਇਹ ਵੀ ਨਹੀਂ ਪਤਾ ਕਿ ਲਖਬੀਰ ਸਿੰਘ ਜਿੰਦਾ ਹੈ ਜਾਂ ਮਰ ਚੁੱਕਾ ਹੈ। ਇਸ ਮਾਮਲੇ ਵਿੱਚ ਪਰਿਵਾਰ ਨੇ Sant Balbir Singh Seechewal ਨਾਲ ਵੀ ਸੰਪਰਕ ਕੀਤਾ ਹੈ ਅਤੇ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਬਾਰੇ ਸੱਚਾਈ ਸਾਹਮਣੇ ਲਿਆਈ ਜਾਵੇ।


Next Story
ਤਾਜ਼ਾ ਖਬਰਾਂ
Share it