Begin typing your search above and press return to search.
Los Angeles politics ਵਿੱਚ ਧ-ਮਾਕਾ, ਨਿਤਿਆ ਰਮਨ ਲੜੇਗੀ ਮੇਅਰ ਦੀ ਚੋਣ

By : Gill
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਲਾਸ ਏਂਜਲਸ ਦੀ ਰਾਜਨੀਤੀ ਵਿੱਚ ਧਮਾਕਾ ਕਰਦਿਆਂ ਸਿਟੀ ਕੌਂਸਲ ਮੈਂਬਰ ਨਿਤਿਆ ਰਮਨ ਨੇ ਕਾਗਜ ਭਰਨ ਦੀ ਸਮਾਂ ਸੀਮਾ ਖਤਮ ਹੋਣ ਤੋਂ ਕੁਝ ਘੰਟੇ ਪਹਿਲਾਂ ਮੇਅਰ ਦੀ ਚੋਣ ਲੜਣ ਦਾ ਐਲਾਨ ਕਰ ਦਿੱਤਾ। ਭਾਰਤੀ ਮੂਲ ਦੀ 44 ਸਾਲਾ ਰਮਨ ਲਾਸ ਏਂਜਲਸ ਦੇ ਚੌਥੇ ਜਿਲੇ ਦੀ ਪ੍ਰਤੀਨਿੱਧਤਾ ਕਰਦੀ ਹੈ। ਉਸ ਦੇ ਇਸ ਫੈਸਲੇ ਤੋਂ ਮੌਜੂਦਾ ਮੇਅਰ ਕਾਰੇਨ ਬਾਸ ਵੀ ਹੈਰਾਨ ਹੈ ਕਿਉਂਕਿ ਰਮਨ ਨੇ ਪਹਿਲਾਂ ਉਸ ਦਾ ਸਮਰਥਨ ਕੀਤਾ ਸੀ। ਉਨਾਂ ਕਾਗਜ ਭਰਨ ਉਪਰੰਤ ਕਿਹਾ ਕਿ ਉਹ ਕਾਰੇਨ ਬਾਸ ਦੀ ਬਹੁਤ ਇਜ਼ਤ ਕਰਦੀ ਹੈ। ਉਨਾਂ ਇਕੱਠਿਆਂ ਕੰਮ ਕੀਤਾ ਹੈ ਪਰੰਤੂ ਸ਼ਹਿਰ ਨੂੰ ਤਬਦੀਲੀ ਦੀ ਲੋੜ ਹੈ। 72 ਸਾਲਾ ਕਾਰੇਨ ਦੂਸਰੀ ਵਾਰ ਮੇਅਰ ਦੀ ਚੋਣ ਲੜ ਰਹੀ ਹੈ।
Next Story


