Begin typing your search above and press return to search.

ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਵਿਚ ਕੀਤਾ ਜ਼ੋਰਦਾਰ ਰੋਸ ਮੁਜ਼ਾਹਰਾ

ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਵਿਚ ਕੀਤਾ ਜ਼ੋਰਦਾਰ ਰੋਸ ਮੁਜ਼ਾਹਰਾ
X

BikramjeetSingh GillBy : BikramjeetSingh Gill

  |  24 Aug 2024 2:47 PM IST

  • whatsapp
  • Telegram


ਗੜ੍ਹਸ਼ੰਕਰ : ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਹੱਲ ਨਾ ਕਰਨ ਅਤੇ ਮੁੱਖ ਮੰਤਰੀ ਵਲੋਂ ਲਗਾਤਾਰ ਚੌਥੀ ਵਾਰ ਸਮਾਂ ਦੇ ਕੇ ਮੀਟਿੰਗ ਤੋਂ ਭੱਜਣ ਦੇ ਵਿਰੋਧ ਵਿੱਚ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋ ਮਿਤੀ 22, 23 ਅਤੇ 24 ਅਗਸਤ ਨੂੰ ਮੁੱਖ ਮੰਤਰੀ ਪੁਤਲੇ ਅਤੇ ਲਾਰਿਆਂ ਦੀ ਪੰਡ ਫੂਕਣ ਦੇ ਦਿਤੇ ਸੱਦੇ ਅਨੁਸਾਰ ਬਲਾਕ ਗੜ੍ਹਸ਼ੰਕਰ ਦੇ ਵੱਡੀ ਗਿਣਤੀ ਵਿਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਮੱਖਣ ਸਿੰਘ ਵਾਹਿਦ ਪੁਰੀ , ਮੁਕੇਸ਼ ਕੁਮਾਰ, ਅਮਰੀਕ ਸਿੰਘ,ਸ਼ਾਮ ਸੁੰਦਰ ਕਪੂਰ,ਸਰੂਪ ਚੰਦ, ਸੁਖਦੇਵ ਡਾਨਸੀਵਾਲ,ਅਸ਼ਵਨੀ ਰਾਣਾ ਤੇ ਸੰਦੀਪ ਗਿੱਲ ਦੀ ਅਗਵਾਈ ਵਿੱਚ ਗਾਂਧੀ ਪਾਰਕ ਗੜ੍ਹਸ਼ੰਕਰ ਵਿਖੇ ਰੋਹ ਭਰਪੂਰ ਰੈਲੀ ਕੀਤੀ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਬਜ਼ਾਰਾਂ ਵਿਚ ਰੋਸ ਮਾਰਚ ਕੀਤਾ ਗਿਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਝੂਠੇ ਲਾਰਿਆਂ ਦੀ ਪੰਡ ਫੂਕੀ ਗਈ।

ਇਸ ਸਮੇਂ ਬੁਲਾਰਿਆਂ ਨੇ ਕਿ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਚੌਥੀ ਵਾਰ ਮੀਟਿੰਗ ਅਤੇ ਗੱਲਬਾਤ ਤੋਂ ਭੱਜ ਕੇ ਪੰਜਾਬ ਦਾ ਸਭ ਤੋਂ ਝੂਠਾ ਅਤੇ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਮੁੱਖ ਮੰਤਰੀ ਹੋਣ ਦਾ ਸਬੂਤ ਦੇ ਦਿੱਤਾ ਹੈ। ਸੱਤਾ ਵਿਚ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਅਤੇ ਉਸਦੇ ਸਾਥੀ ਮੁਲਾਜ਼ਮ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਜਾਇਜ਼ ਦੱਸਦੇ ਸਨ ਤੇ ਸੱਤਾ ਵਿਚ ਆਉਣ ਸਾਰ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਦਾ ਦਾਅਵਾ ਵੀ ਕਰਦੇ ਸਨ ਪਰ ਸੱਤਾ ਪ੍ਰਾਪਤ ਹੁੰਦੇ ਹੀ ਮੁੱਖ ਮੰਤਰੀ ਅਤੇ ਉਸਦੇ ਸਾਥੀਆਂ ਨੂੰ ਇਹ ਮੰਗ ਵਿਸਰ ਗਈਆਂ ਅਤੇ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ਼ ਮਤਰੇਈ ਮਾਂ ਵਾਲਾ ਸਲੂਕ ਸ਼ੁਰੂ ਕਰ ਦਿੱਤਾ ਜਿਸ ਨੂੰ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗਾ। ਫਰੰਟ ਆਪਣਾ ਸੰਘਰਸ਼ ਲਗਾਤਾਰ ਜਾਰੀ ਰੱਖੇਗਾ ਅਤੇ ਆਉਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਘਰ ਘਰ ਜਾ ਕੇ ਆਪ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਭਾਂਡਾ ਭੰਨਣਗੇ ਅਤੇ ਸਰਕਾਰ ਦੀ ਅਸਲੀਅਤ ਜ਼ਾਹਿਰ ਕਰਨਗੇ।

ਇਸ ਸਮੇਂ ਮੰਗ ਕੀਤੀ ਗਈ ਕਿ ਹਰ ਤਰ੍ਹਾਂ ਦੇ ਕੱਚੇ,ਠੇਕਾ ਅਤੇ ਆਊਟਸੋਰਸ ਕਰਮਚਾਰੀ ਰੈਗੂਲਰ ਸਕੇਲ ਵਿਚ ਪੱਕੇ ਕੀਤੇ ਜਾਣ,ਪੁਰਾਣੀ ਪੈਨਸ਼ਨ ਤੁਰੰਤ ਬਹਾਲ ਕੀਤੀ ਜਾਵੇ,ਕੱਟੇ ਭੱਤੇ ਬਹਾਲ ਕੀਤੇ ਜਾਣ,ਪੇ ਕਮਿਸ਼ਨ ਦੀ ਰਿਪੋਰਟ ਸੋਧ ਕੇ ਲਾਗੂ ਕੀਤੀ ਜਾਵੇ,ਮਾਣ ਭੱਤਾ ਵਰਕਰਾਂ ਨੂੰ ਘੱਟੋ ਘੱਟ ਉਜਰਤ ਦੇ ਘੇਰੇ ਥੱਲੇ ਲਿਆਂਦਾ ਜਾਵੇ, ਡੀ.ਏ.ਦੀਆਂ ਬਕਾਇਆ ਕਿਸ਼ਤਾਂ ਨਕਦ ਦਿੱਤੀਆ ਜਾਣ,ਪੈਨਸ਼ਨਰਾਂ ਉੱਤੇ 2.59 ਗੁਨਾਂਕ ਲਾਗੂ ਕੀਤਾ ਜਾਵੇ,ਖਾਲੀ ਪਈਆਂ ਅਸਾਮੀਆ ਤੁਰੰਤ ਭਰੀਆਂ ਜਾਣ, ਨਿੱਜੀਕਰਨ ਬੰਦ ਕੀਤਾ ਜਾਵੇ,ਸਾਰੇ ਵਿਭਾਗਾਂ ਵਿਚ ਨਿਯਮਾਂ ਅਨੁਸਾਰ ਪ੍ਰਮੋਸ਼ਨਾਂ ਤੁਰੰਤ ਕੀਤੀਆਂ ਜਾਣ।

ਇਸ ਸਮੇਂ ਦੇਸ਼ ਵਿਚ ਔਰਤਾਂ ਦੀ ਬੇਪਤੀ ਦੀਆਂ ਲਗਾਤਾਰ ਵੱਧ ਰਹੀ ਘਟਨਾਵਾਂ ਤੇ ਜ਼ਬਰਦਸਤ ਰੋਸ ਦਾ ਇਜ਼ਹਾਰ ਕਰਦਿਆਂ ਇਹਨਾਂ ਘਟਨਾਵਾਂ ਲਈ ਜ਼ਿੰਮੇਵਾਰ ਤੱਤਾਂ ਨੂੰ ਜਲਦ ਤੋਂ ਜਲਦ ਸਖ਼ਤ ਤੇ ਮਿਸਾਲੀ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ ਤੇ ਨਾਲ ਹੀ ਪ੍ਰਸ਼ਾਸਨ ਵਲੋਂ ਇਹਨਾਂ ਘਟਨਾਵਾਂ ਪ੍ਰਤੀ ਦਿਖਾਈ ਗ਼ੈਰ ਜਿੰਮੇਵਾਰੀ ਦੀ ਵੀ ਸਖ਼ਤ ਨਿਖੇਧੀ ਕੀਤੀ ਗਈ। ਭਗਵੰਤ ਮਾਨ ਸਰਕਾਰ ਵਲੋਂ 8 ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕਰਨ ਦੇ ਕਦਮ ਵੀ ਸਖ਼ਤ ਆਲੋਚਨਾ ਕੀਤੀ ਅਤੇ ਆਉਣ ਵਾਲੇ ਸਮੇਂ ਵਿੱਚ ਮੁਲਾਜ਼ਮਾਂ, ਪੈਨਸ਼ਨਰਾਂ,ਮਜ਼ਦੂਰਾਂ,ਕਿਸਾਨਾਂ ਤੇ ਆਮ ਲੋਕਾਂ ਨੂੰ ਸਰਕਾਰਾਂ ਵਿਰੁੱਧ ਜ਼ਬਰਦਸਤ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ।ਇਸ ਸਮੇਂ ਜੀਤ ਸਿੰਘ ਬਾਗਵਾਈ,ਰਾਜ ਕੁਮਾਰ,ਹਰਦੀਪ ਕੁਮਾਰ, ਦਵਿੰਦਰ ਕੁਮਾਰ,ਰਾਮਜੀ ਦਾਸ ਚੌਹਾਨ, ਨਰੇਸ਼ ਕੁਮਾਰ ਧੀਮਾਨ, ਅਜੇ ਰਾਣਾ,ਮਨੋਜ ਕੁਮਾਰ, ਰਾਕੇਸ਼ ਚੱਢਾ,ਹੋਸ਼ਿਆਰ ਸਿੰਘ,ਬਲਵਿੰਦਰ ਸਿੰਘ,ਹੈਡਮਾਸਟਰ ਸੰਦੀਪ ਕੁਮਾਰ,ਨਿਤਿਨ ਸੁਮਨ, ਪਰਜਿੰਦਰ ਸਿੰਘ ,ਕਮਲ ਦੇਵ ,ਹੰਸ ਰਾਜ,ਜਗਦੀਸ਼ ਰਾਏ, ਜੋਗਾ ਰਾਮ,ਪਰਮਾ ਨੰਦ, ਗੋਪਾਲ ਦਾਸ,ਵਿਨੋਦ ਕੁਮਾਰ,ਜਗਦੀਸ਼ ਲਾਲ,ਗੁਰਨਾਮ ਸਿੰਘ ਹਾਜੀਪੁਰ,ਜੋਗਿੰਦਰ ਸਿੰਘ, ਰਮਨ ਕੁਮਾਰ , ਸਤੀਸ਼ ਕੁਮਾਰ ,ਪਰਦੀਪ ਗੁਰੂ,ਰੂਪ ਲਾਲ, ਨਰੇਸ਼ ਬੱਗਾ, ਹਰਜਿੰਦਰ ਸੂਨੀ, ਪਵਨ ਕੁਮਾਰ ਗੜ੍ਹੀ ,ਪਰਮਜੀਤ ਕੌਰ,ਆਰਤੀ ਚੰਦੇਲ,ਸੁਖਪ੍ਰੀਤ ਕੌਰ,ਭਾਗ ਸਿੰਘ,ਬਲਕਾਰ ਸਿੰਘ,ਜਗਦੀਪ ਕੁਮਾਰ,ਦਲਵਿੰਦਰ ਸਿੰਘ,ਗੋਪਾਲ ਦਾਸ, ਰਤਨ ਸਿੰਘ,ਸੁਰਿੰਦਰ ਮਹਿੰਦਵਾਨੀ,ਬਲਪ੍ਰੀਤ ਸਿੰਘ,ਜਰਨੈਲ ਡਘਾਮ, ਜੋਗਿੰਦਰ ਸਿੰਘ, ਨਿਰੰਜਨ ਜੋਤ ਸਿੰਘ,ਗੁਰਨੀਤ ਵਾਹਿਦਪੁਰੀ , ਸਤਪਾਲ ਸਮੇਤ ਸੈਂਕੜੇ ਸਾਥੀ ਹਾਜ਼ਿਰ ਸਨ।

Next Story
ਤਾਜ਼ਾ ਖਬਰਾਂ
Share it