ਲੰਡਨ ਜਾ ਰਹੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ
ਉਡਾਣ TAP1356 ਨੇ ਦੁਪਹਿਰ 3:46 ਵਜੇ ਲਿਸਬਨ ਤੋਂ ਉਡਾਣ ਭਰੀ ਅਤੇ ਪਾਛਮੀ ਸਪੇਨ ਉੱਤੇ ਚੱਕਰ ਲਗਾਉਣ ਤੋਂ ਬਾਅਦ ਸ਼ਾਮ 5 ਵਜੇ ਪੋਰਟੋ ਵਿੱਚ ਲੈਂਡ ਹੋਈ।

ਲਿਸਬਨ ਤੋਂ ਲੰਡਨ ਜਾ ਰਹੀ ਫਲਾਈਟ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜਹਾਜ਼ ਵਿੱਚ ਅਚਾਨਕ ਧੂੰਆਂ ਆਉਣ ਕਾਰਨ 195 ਯਾਤਰੀਆਂ ਨਾਲ ਭਰੀ ਇਸ ਉਡਾਣ ਨੂੰ ਪੁਰਤਗਾਲ ਦੇ ਪੋਰਟੋ ਹਵਾਈ ਅੱਡੇ 'ਤੇ ਲੈਂਡ ਕਰਨਾ ਪਿਆ। ਹਾਲਾਂਕਿ, ਸਾਰੇ ਯਾਤਰੀ ਸੁਰੱਖਿਅਤ ਰਹੇ, ਪਰ 9 ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਣ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਜਦੋਂ ਜਹਾਜ਼ ਨੇ ਉਡਾਣ ਭਰੀ, ਅਚਾਨਕ ਧੂੰਏਂ ਨਾਲ ਭਰ ਜਾਣ ਕਾਰਨ ਯਾਤਰੀਆਂ ਵਿੱਚ ਘਬਰਾਹਟ ਫੈਲ ਗਈ। ਪਾਇਲਟ ਨੇ ਤੁਰੰਤ ਏਟੀਸੀ ਨਾਲ ਸੰਪਰਕ ਕਰਕੇ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਲਈ। ਇਜਾਜ਼ਤ ਮਿਲਣ 'ਤੇ ਜਹਾਜ਼ ਨੂੰ ਪੋਰਟੋ ਹਵਾਈ ਅੱਡੇ ਵੱਲ ਮੋੜਿਆ ਗਿਆ। ਜਦੋਂ ਜਹਾਜ਼ ਲੈਂਡ ਹੋਇਆ, ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਹੋਰ ਐਮਰਜੈਂਸੀ ਸੇਵਾਵਾਂ ਤਿਆਰ ਖੜ੍ਹੀਆਂ ਸਨ।
ਉਡਾਣ TAP1356 ਨੇ ਦੁਪਹਿਰ 3:46 ਵਜੇ ਲਿਸਬਨ ਤੋਂ ਉਡਾਣ ਭਰੀ ਅਤੇ ਪਾਛਮੀ ਸਪੇਨ ਉੱਤੇ ਚੱਕਰ ਲਗਾਉਣ ਤੋਂ ਬਾਅਦ ਸ਼ਾਮ 5 ਵਜੇ ਪੋਰਟੋ ਵਿੱਚ ਲੈਂਡ ਹੋਈ। ਐਮਰਜੈਂਸੀ ਅਲਾਰਮ ਵੱਜਣ ਨਾਲ ਹੀ ਪੁਲਿਸ, ਫਾਇਰ ਬ੍ਰਿਗੇਡ ਤੇ ਹੋਰ ਟੀਮਾਂ ਨੇ ਯਾਤਰੀਆਂ ਨੂੰ ਸੁਰੱਖਿਅਤ ਬਚਾਇਆ।
ਟੀਏਪੀ ਏਅਰਲਾਈਨ ਦੇ ਬੁਲਾਰੇ ਮੁਤਾਬਕ, ਤਕਨੀਕੀ ਗੜਬੜ ਕਾਰਨ ਉਡਾਣ ਦੀ ਦਿਸ਼ਾ ਬਦਲੀ ਗਈ। ਜਹਾਜ਼ ਵਿੱਚ ਮੌਜੂਦ ਯਾਤਰੀਆਂ ਨੂੰ ਹੋਰ ਉਡਾਣ ਰਾਹੀਂ ਉਨ੍ਹਾਂ ਦੀ ਮੰਜ਼ਿਲ 'ਤੇ ਪਹੁੰਚਾਇਆ ਜਾਵੇਗਾ।