Amritsar ਦੀ ਇੰਦਰਾ ਕਲੌਨੀ ’ਚ ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ਼, ਕਿਰਾਏਦਾਰਾਂ ਉੱਤੇ ਸ਼ੱਕ
ਅੰਮ੍ਰਿਤਸਰ ਦੇ ਮਜੀਠਾ ਰੋਡ ਸਥਿਤ ਇੰਦਰਾ ਕਲੋਨੀ ਵਿੱਚ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ, ਜਿੱਥੇ 65 ਤੋਂ 70 ਸਾਲ ਦੀ ਉਮਰ ਦੀ ਬੁਜ਼ੁਰਗ ਮਹਿਲਾ ਵੀਨਾ ਰਾਣੀ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਨਿਰਮਮ ਕਤਲ ਕਰ ਦਿੱਤਾ ਗਿਆ।

By : Gurpiar Thind
ਅੰਮ੍ਰਿਤਸਰ : ਅੰਮ੍ਰਿਤਸਰ ਦੇ ਮਜੀਠਾ ਰੋਡ ਸਥਿਤ ਇੰਦਰਾ ਕਲੋਨੀ ਵਿੱਚ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ, ਜਿੱਥੇ 65 ਤੋਂ 70 ਸਾਲ ਦੀ ਉਮਰ ਦੀ ਬੁਜ਼ੁਰਗ ਮਹਿਲਾ ਵੀਨਾ ਰਾਣੀ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਨਿਰਮਮ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਧੀ ਸਿਮੀ ਨੇ ਦੱਸਿਆ ਕਿ ਉਹ ਆਪਣੀ ਮਾਂ ਨਾਲ ਘਰ ਵਿੱਚ ਰਹਿੰਦੀ ਸੀ ਅਤੇ ਉਨ੍ਹਾਂ ਦੇ ਘਰ ਦੋ ਨੌਜਵਾਨ ਕਿਰਾਏਦਾਰ ਵਜੋਂ ਪਿਛਲੇ ਡੇਢ ਤੋਂ ਦੋ ਸਾਲਾਂ ਤੋਂ ਰਹਿ ਰਹੇ ਸਨ।
ਪਰਿਵਾਰ ਅਨੁਸਾਰ, ਦੋਵੇਂ ਨੌਜਵਾਨ ਪਿਓਰ ਪੰਜਾਬੀ ਬੋਲਦੇ ਸਨ ਅਤੇ ਉਨ੍ਹਾਂ ਦਾ ਵਿਹਾਰ ਹਮੇਸ਼ਾ ਸਧਾਰਣ ਤੇ ਸ਼ਾਂਤ ਸੀ, ਜਿਸ ਕਰਕੇ ਕਦੇ ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਹੋਇਆ। ਇੱਕ ਕਿਰਾਏਦਾਰ ਹਾਲ ਹੀ ਵਿੱਚ ਆਪਣੀ ਪਤਨੀ ਨੂੰ ਪਿੰਡ ਛੱਡ ਕੇ ਆਉਣ ਦੀ ਗੱਲ ਦੱਸ ਰਿਹਾ ਸੀ, ਜਦਕਿ ਦੂਜੇ ਨੇ ਆਸਟਰੇਲੀਆ ਦਾ ਵੀਜ਼ਾ ਲੱਗਣ ਅਤੇ ਪਾਰਟੀ ਦੇਣ ਦਾ ਜ਼ਿਕਰ ਕੀਤਾ ਸੀ।
ਦੋਸ਼ ਹੈ ਕਿ ਕੱਲ ਸ਼ਾਮ ਪਾਰਟੀ ਦੇ ਬਹਾਨੇ ਉਨ੍ਹਾਂ ਨੇ ਪਾਜੀ ਨੂੰ ਉੱਪਰ ਬੁਲਾਇਆ ਅਤੇ ਸ਼ਰਾਬ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਉਸਨੂੰ ਬੇਹੋਸ਼ ਕਰ ਦਿੱਤਾ। ਇਸ ਤੋਂ ਬਾਅਦ ਰਾਤ ਕਰੀਬ ਇੱਕ ਵਜੇ ਦੇ ਆਸ-ਪਾਸ ਬੁਜ਼ੁਰਗ ਮਹਿਲਾ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸਦੀ ਹੱਤਿਆ ਕਰ ਦਿੱਤੀ ਗਈ। ਵਾਰਦਾਤ ਤੋਂ ਬਾਅਦ ਦੋਵੇਂ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ।
ਸਵੇਰੇ ਉੱਪਰ ਰਹਿੰਦੇ ਹੋਰ ਕਿਰਾਏਦਾਰ ਨੇ ਘਟਨਾ ਦੀ ਜਾਣਕਾਰੀ ਦਿੱਤੀ। ਜਦੋਂ ਪਰਿਵਾਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਬੈੱਡ ’ਤੇ ਖੂਨ ਡੁੱਲਾ ਪਿਆ ਸੀ ਅਤੇ ਘਰ ਦਾ ਸਮਾਨ ਖਿਲਰਿਆ ਹੋਇਆ ਸੀ। ਮ੍ਰਿਤਕਾ ਬਿਜਲੀ ਬੋਰਡ ਵਿੱਚ ਸਰਕਾਰੀ ਨੌਕਰੀ ਕਰ ਚੁੱਕੀ ਸੀ ਅਤੇ ਰਿਟਾਇਰ ਹੋ ਚੁੱਕੀ ਸੀ। ਘਰ ਵਿੱਚ ਕਾਫ਼ੀ ਮਾਤਰਾ ਵਿੱਚ ਸੋਨੇ ਦੇ ਗਹਿਣੇ ਵੀ ਮੌਜੂਦ ਸਨ, ਜਿਸ ਕਾਰਨ ਲੁੱਟ ਦੀ ਨੀਅਤ ਨਾਲ ਕਤਲ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ। ਏਡੀਸੀਪੀ ਸਿਟੀ-2 ਸ਼੍ਰੀ ਵਿਨੀਲਾ ਨੇ ਦੱਸਿਆ ਕਿ ਦੋ ਕਿਰਾਏਦਾਰਾਂ ’ਤੇ ਸ਼ੱਕ ਹੈ ਅਤੇ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ


