ਈਡੀ ਵੱਲੋਂ ਰਾਬਰਟ ਵਾਡਰਾ ਨੂੰ ਦੁਬਾਰਾ ਸੰਮਨ
ਦਿਲਚਸਪ ਗੱਲ ਇਹ ਹੈ ਕਿ ਹਾਲ ਹੀ ਵਿੱਚ ਡਾ. ਭੀਮ ਰਾਓ ਅੰਬੇਡਕਰ ਜਯੰਤੀ ਮੌਕੇ ਰਾਬਰਟ ਵਾਡਰਾ ਨੇ ਰਾਜਨੀਤੀ 'ਚ ਸਰਗਰਮ ਹੋਣ ਦੀ ਇੱਛਾ ਜ਼ਾਹਿਰ ਕੀਤੀ ਸੀ। ਉਨ੍ਹਾਂ ਕਿਹਾ ਸੀ, “ਜੇ ਜਨਤਾ ਚਾਹੇਗੀ

ਈਡੀ ਵੱਲੋਂ ਰਾਬਰਟ ਵਾਡਰਾ ਨੂੰ ਦੁਬਾਰਾ ਸੰਮਨ
7.5 ਕਰੋੜ ਦੀ ਜ਼ਮੀਨ 58 ਕਰੋੜ ਵਿੱਚ ਵੇਚਣ ਦੇ ਦੋਸ਼ 'ਤੇ ਹੋਵੇਗੀ ਪੁੱਛਗਿੱਛ
ਨਵੀਂ ਦਿੱਲੀ, 15 ਅਪ੍ਰੈਲ 2025 — ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਦੇ ਪਤੀ ਅਤੇ ਵਪਾਰੀ ਰਾਬਰਟ ਵਾਡਰਾ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਦੁਬਾਰਾ ਸੰਮਨ ਜਾਰੀ ਕੀਤਾ ਗਿਆ ਹੈ। ਇਹ ਸੰਮਨ ਉਨ੍ਹਾਂ ਨੂੰ 8 ਅਪ੍ਰੈਲ ਨੂੰ ਹੋਈ ਗੈਰਹਾਜ਼ਰੀ ਤੋਂ ਬਾਅਦ ਭੇਜਿਆ ਗਿਆ ਹੈ, ਜਦ ਉਹ ਪੁੱਛਗਿੱਛ ਲਈ ਹਾਜ਼ਰ ਨਹੀਂ ਹੋਏ ਸਨ।
ਇਹ ਮਾਮਲਾ 2008 ਵਿੱਚ ਗੁੜਗਾਓਂ ਸਥਿਤ 7.5 ਕਰੋੜ ਰੁਪਏ ਦੀ ਜ਼ਮੀਨ ਦੀ ਖਰੀਦ ਅਤੇ ਬਾਅਦ ਵਿੱਚ ਉਸੇ ਜ਼ਮੀਨ ਨੂੰ ਰੀਅਲ ਅਸਟੇਟ ਕੰਪਨੀ ਡੀਐਲਐਫ ਨੂੰ 58 ਕਰੋੜ ਰੁਪਏ ਵਿੱਚ ਵੇਚਣ ਨਾਲ ਸਬੰਧਤ ਹੈ। ਈਡੀ ਦਾ ਦੋਸ਼ ਹੈ ਕਿ ਇਹ ਲੈਣ-ਦੇਣ ਵਾਡਰਾ ਦੀ ਕੰਪਨੀ ਸਕਾਈ ਲਾਈਟ ਹਾਸਪਿਟੈਲਿਟੀ ਦੇ ਨਾਂ 'ਤੇ ਹੋਇਆ ਸੀ, ਜਿਸ 'ਚ ਵਿੱਤੀ ਬੇਨਿਯਮੀਆਂ ਹੋਣ ਦਾ ਸ਼ੱਕ ਹੈ।
ਕੇਂਦਰੀ ਜਾਂਚ ਏਜੰਸੀ ਵਾਡਰਾ ਦੀ ਇਸ ਫਰਮ ਦੇ ਲੈਣ-ਦੇਣ ਦੀ ਵਿਸਥਾਰ ਨਾਲ ਜਾਂਚ ਕਰ ਰਹੀ ਹੈ। ਅੱਜ ਜਾਰੀ ਸੰਮਨ ਵਿੱਚ ਉਨ੍ਹਾਂ ਨੂੰ ਫੌਰੀ ਤੌਰ 'ਤੇ ਹਾਜ਼ਰ ਹੋਣ ਦੇ ਹੁਕਮ ਦਿੱਤੇ ਗਏ ਹਨ।
ਦਿਲਚਸਪ ਗੱਲ ਇਹ ਹੈ ਕਿ ਹਾਲ ਹੀ ਵਿੱਚ ਡਾ. ਭੀਮ ਰਾਓ ਅੰਬੇਡਕਰ ਜਯੰਤੀ ਮੌਕੇ ਰਾਬਰਟ ਵਾਡਰਾ ਨੇ ਰਾਜਨੀਤੀ 'ਚ ਸਰਗਰਮ ਹੋਣ ਦੀ ਇੱਛਾ ਜ਼ਾਹਿਰ ਕੀਤੀ ਸੀ। ਉਨ੍ਹਾਂ ਕਿਹਾ ਸੀ, “ਜੇ ਜਨਤਾ ਚਾਹੇਗੀ, ਤਾਂ ਮੈਂ ਪੂਰੀ ਕੋਸ਼ਿਸ਼ ਕਰਾਂਗਾ ਅਤੇ ਪੂਰੀ ਤਾਕਤ ਨਾਲ ਕੰਮ ਕਰਾਂਗਾ।” ਉਹ ਇਸ ਤੋਂ ਪਹਿਲਾਂ ਵੀ ਕਈ ਵਾਰ ਇਸ਼ਾਰਿਆਂ-ਇਸ਼ਾਰਿਆਂ ਵਿੱਚ ਰਾਜਨੀਤੀ ਵਿੱਚ ਭਵਿੱਖ ਦੇ ਰੋਲ ਬਾਰੇ ਸੰਕੇਤ ਦੇ ਚੁੱਕੇ ਹਨ।
ਇਸ ਮਾਮਲੇ ਨੂੰ ਲੈ ਕੇ ਰਾਜਨੀਤਿਕ ਮਾਹੌਲ ਇਕ ਵਾਰ ਫਿਰ ਗਰਮ ਹੋ ਰਿਹਾ ਹੈ ਅਤੇ ਵਾਡਰਾ ਵੱਲੋਂ ਇਨ੍ਹਾਂ ਦੋਸ਼ਾਂ 'ਤੇ ਕੀ ਪੱਖ ਰੱਖਿਆ ਜਾਂਦਾ ਹੈ, ਇਸ 'ਤੇ ਵੀ ਨਜ਼ਰ ਟਿਕੀ ਹੋਈ ਹੈ।