Begin typing your search above and press return to search.

ਦਿਲਜੀਤ ਦੋਸਾਂਝ ਦੇ ਸ਼ੋਅ ਤੋਂ ਪਹਿਲਾ ਈਡੀ ਨੇ ਮਾਰਿਆ ਛਾਪਾ

ਦਿਲਜੀਤ ਦੋਸਾਂਝ ਦੇ ਸ਼ੋਅ ਤੋਂ ਪਹਿਲਾ ਈਡੀ ਨੇ ਮਾਰਿਆ ਛਾਪਾ
X

BikramjeetSingh GillBy : BikramjeetSingh Gill

  |  26 Oct 2024 2:48 PM IST

  • whatsapp
  • Telegram

ਦਿਲਜੀਤ ਦੋਸਾਂਝ ਦੇ ਸ਼ੋਅ ਤੋਂ ਪਹਿਲਾ ਈਡੀ ਨੇ ਮਾਰਿਆ ਛਾਪਾ

ਸ਼ੋਅ ਦੀਆਂ ਜਾਅਲੀ ਟਿਕਟਾਂ ਵੇਚਣ ਦਾ ਮਾਮਲਾ

ਦਿੱਲੀ, ਮੁੰਬਈ ਅਤੇ ਹੋਣ ਥਾਵਾਂ ਤੇ ਮਾਰੇ ਛਾਪੇ

ਲੈਪਟਾਪ ਅਤੇ ਮੁਬਾਈਲ ਕੀਤੇ ਜਬਤ

ਚੰਡੀਗੜ੍ਹ :ਪੰਜਾਬੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਵਿਰੁਧ ਈਡੀ ਨੇ ਕਈ ਥਾਈ ਛਾਪੇਮਾਰੀ ਕੀਤੀ ਹੈ। ਇਸ ਦੇ ਨਾਲ ਹੀ ਪੰਜਾਬੀ ਗਾਇਕ ਸਤਿੰਦਰ ਸਰਤਾਜ ਨੂੰ ਵੀ ਸਰਕਾਰੀ ਥਾਂ ਨੂੰ ਨਿਝੀ ਕੰਮ ਲਈ ਵਰਤਨ ਵਿਰੁਧ ਅਦਾਲਤ ਨੇ ਸੰਮਨ ਜਾਰੀ ਕੀਤਾ ਹੈ।

ਦਰਅਸਲ ਦਿਲਜੀਤ ਦੋਸਾਂਝ ਵਿਰੁਧ ਦੋਸ਼ ਹਨ ਕਿ ਉਸ ਦੇ ਸ਼ੋਅ ਦੀਆਂ ਜਾਅਲੀ ਟਿਕਟਾਂ ਵੇਚੀਆਂ ਗਈਆਂ ਹਨ। ਇਸੇ ਸਬੰਧ ਵਿਚ ਈਡੀ ਨੇ ਦਿੱਲੀ, ਮੰਬਈ ਅਤੇ ਹੋਰ ਕਈ ਥਾਵਾਂ ਉਤੇ ਈਡੀ ਨੇ ਛਾਪੇਮਾਰੀ ਕੀਤੀ ਹੈ। ਖ਼ਬਰ ਇਹ ਵੀ ਹੈ ਕਿ ਈਡੀ ਨੇ ਲੈਪਟਾਪ ਅਤੇ ਮੋਬਾਈਲ ਵੀ ਜਬਤ ਕੀਤੇ ਹਨ। ਦੋਸ਼ ਇਹ ਵੀ ਹੈ ਕਿ ਇਨਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ਰਾਹੀ ਇਹ ਜਾਅਲੀ ਟਿਕਟਾਂ ਵੇਚੀਆਂ ਗਈਆਂ ਸਨ।

ਇਥੇ ਇਹ ਵੀ ਦਸ ਦਈਏ ਕਿ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਕੋਲਡਪਲੇ ਕੰਸਰਟ ਲਈ ਗੈਰ-ਕਾਨੂੰਨੀ ਢੰਗ ਨਾਲ ਵੇਚੀਆਂ ਜਾ ਰਹੀਆਂ ਟਿਕਟਾਂ ਦੀ ਧਾਂਦਲੀ ਨੂੰ ਲੈ ਕੇ ਦਿੱਲੀ ਈਡੀ ਨੇ ਚੰਡੀਗੜ੍ਹ, ਦਿੱਲੀ, ਮੁੰਬਈ, ਜੈਪੁਰ ਅਤੇ ਬੈਂਗਲੁਰੂ ਵਿੱਚ ਛਾਪੇਮਾਰੀ ਕੀਤੀ ਹੈ। ਛਾਪੇਮਾਰੀ ਦੌਰਾਨ ਈਡੀ ਨੇ ਕਈ ਅਹਿਮ ਦਸਤਾਵੇਜ਼ ਜ਼ਬਤ ਕੀਤੇ ਹਨ।

ਜਾਣਕਾਰੀ ਅਨੁਸਾਰ ਇਸ ਸਬੰਧੀ ਕਈ ਥਾਵਾਂ 'ਤੇ ਟਿਕਟਾਂ ਮਹਿੰਗੇ ਭਾਅ ਵੇਚਣ ਦੇ ਦੋਸ਼ ਹੇਠ ਐਫ.ਆਈ.ਆਰ. ਹੁਣ ਇਸ ਮਾਮਲੇ 'ਚ ਈਡੀ ਨੇ ਐਂਟਰੀ ਕੀਤੀ ਹੈ ਅਤੇ ਈਡੀ ਨੇ ਇਸ ਮਾਮਲੇ 'ਚ ਪਹਿਲੀ ਕਾਰਵਾਈ ਕੀਤੀ ਹੈ ਅਤੇ ਵੱਖ-ਵੱਖ ਟੀਮਾਂ ਨੇ ਕਰੀਬ ਪੰਜ ਰਾਜਾਂ 'ਚ ਛਾਪੇਮਾਰੀ ਕੀਤੀ ਹੈ।

ਪੰਜਾਬੀ ਇੰਡਸਟਰੀ ਦੇ ਸਭ ਤੋਂ ਵੱਡੇ ਗਾਇਕ ਅਤੇ ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਆਪਣੇ ਭਾਰਤ ਦੌਰੇ ਲਈ ਭਾਰਤ ਆਏ ਹਨ। ਅੱਜ ਯਾਨੀ ਸ਼ਨੀਵਾਰ ਸਵੇਰੇ ਉਨ੍ਹਾਂ ਦਿੱਲੀ ਦੇ ਸ੍ਰੀ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਦਿਲਜੀਤ ਦੋਸਾਂਝ ਭਾਰਤ ਵਿਚ 12 ਥਾਵਾਂ 'ਤੇ ਇਕ ਤੋਂ ਬਾਅਦ ਇਕ ਵੱਡੇ ਕੰਸਰਟ ਕਰਨਗੇ। ਇਸ ਟੂਰ ਨੂੰ ਦਿਲ-ਲੁਮਿਨਾਤੀ ਦਾ ਨਾਂ ਦਿੱਤਾ ਗਿਆ ਹੈ।

ਸਾਰੇ ਕੰਸਰਟ ਦਾ ਸਭ ਤੋਂ ਵੱਡਾ ਸ਼ੋਅ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਹੋਣ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਦਾ ਸ਼ੋਅ ਕੁਝ ਹੀ ਘੰਟਿਆਂ ਵਿੱਚ ਖਤਮ ਹੋ ਗਿਆ ਸੀ। ਦਿਲਜੀਤ ਦਾ ਸ਼ੋਅ 26 ਅਕਤੂਬਰ ਯਾਨੀ ਅੱਜ ਦਿੱਲੀ 'ਚ ਹੈ। ਦਿਲਜੀਤ ਦੇ ਸ਼ੋਅ ਦੀਆਂ ਟਿਕਟਾਂ ਦੀਆਂ ਕੀਮਤਾਂ ਵਿੱਚ ਧੋਖਾਧੜੀ ਅਤੇ ਟਿਕਟ ਨਾ ਖਰੀਦਣ ਕਾਰਨ ਇੱਕ ਮਹਿਲਾ ਪ੍ਰਸ਼ੰਸਕ ਨੇ ਗਾਇਕ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਸੀ।

Next Story
ਤਾਜ਼ਾ ਖਬਰਾਂ
Share it