Begin typing your search above and press return to search.

ਡਰੱਗ ਤਸਕਰੀ ਕੇਸ: ਬਿਕਰਮ ਮਜੀਠੀਆ ਵਿਰੁਧ ਵਿਦੇਸ਼ੀ ਲੈਣ-ਦੇਣ 'ਤੇ ਵੀ ਫੋਕਸ

ਉਨ੍ਹਾਂ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੇ ਤਹਿਤ ਮਜੀਠੀਆ ਤੋਂ 18 ਮਾਰਚ ਨੂੰ ਵੀ ਪੁੱਛਗਿੱਛ ਕੀਤੀ ਜਾਵੇਗੀ। ਇਸ ਦੌਰਾਨ, ਜਾਂਚ ਦਾ ਘੇਰਾ ਵਿਦੇਸ਼ਾਂ ਵਿੱਚ ਹੋਏ ਸ਼ੱਕੀ ਵਿੱਤੀ

ਡਰੱਗ ਤਸਕਰੀ ਕੇਸ: ਬਿਕਰਮ ਮਜੀਠੀਆ ਵਿਰੁਧ ਵਿਦੇਸ਼ੀ ਲੈਣ-ਦੇਣ ਤੇ ਵੀ ਫੋਕਸ
X

BikramjeetSingh GillBy : BikramjeetSingh Gill

  |  18 March 2025 6:57 AM IST

  • whatsapp
  • Telegram

ਡਰੱਗ ਤਸਕਰੀ ਕੇਸ: ਬਿਕਰਮ ਮਜੀਠੀਆ ਵਿਰੁਧ ਵਿਦੇਸ਼ੀ ਲੈਣ-ਦੇਣ 'ਤੇ ਵੀ ਫੋਕਸ

ਪਟਿਆਲਾ : ਸਿੱਟ (SIT) ਵਲੋਂ ਅਕਾਲੀ ਦਲ ਨੇਤਾ ਬਿਕਰਮ ਸਿੰਘ ਮਜੀਠੀਆ ਵਿਰੁੱਧ ਡਰੱਗਜ਼ ਤਸਕਰੀ ਮਾਮਲੇ ਦੀ ਜਾਂਚ ਤੀਬਰ ਕਰ ਦਿੱਤੀ ਗਈ ਹੈ। ਸੀਨੀਅਰ ਆਈ.ਪੀ.ਐਸ. ਅਫਸਰ ਵਰੁਣ ਸ਼ਰਮਾ, ਜੋ ਕਿ ਜਾਂਚ ਟੀਮ ਦੇ ਮੈਂਬਰ ਹਨ, ਨੇ ਪੁਲਿਸ ਲਾਈਨ ਪਟਿਆਲਾ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੇ ਤਹਿਤ ਮਜੀਠੀਆ ਤੋਂ 18 ਮਾਰਚ ਨੂੰ ਵੀ ਪੁੱਛਗਿੱਛ ਕੀਤੀ ਜਾਵੇਗੀ। ਇਸ ਦੌਰਾਨ, ਜਾਂਚ ਦਾ ਘੇਰਾ ਵਿਦੇਸ਼ਾਂ ਵਿੱਚ ਹੋਏ ਸ਼ੱਕੀ ਵਿੱਤੀ ਲੈਣ-ਦੇਣ ਵਲ ਵੀ ਵਧਾਇਆ ਗਿਆ ਹੈ।

ਵਿਦੇਸ਼ਾਂ 'ਚ ਲੁਕੇ ਦੋਸ਼ੀਆਂ ਨੂੰ ਵਾਪਸ ਲਿਆਉਣ ਦੀ ਤਿਆਰੀ

ਵਰੁਣ ਸ਼ਰਮਾ ਨੇ ਖੁਲਾਸਾ ਕੀਤਾ ਕਿ ਇਸ ਕੇਸ ਨਾਲ ਜੁੜੇ ਚਾਰ ਦੋਸ਼ੀਆਂ ਵਿੱਚੋਂ ਤਿੰਨ ਵਿਦੇਸ਼ਾਂ 'ਚ ਹਨ। ਸਿੱਟ ਵਲੋਂ ਉਨ੍ਹਾਂ ਨੂੰ ਭਾਰਤ ਵਾਪਸ ਲਿਆਉਣ ਲਈ "ਬਲੂ ਕਾਰਨਰ ਨੋਟਿਸ" ਜਾਰੀ ਕਰਨ ਸਮੇਤ ਕਾਨੂੰਨੀ ਉਪਰਾਲੇ ਕੀਤੇ ਜਾ ਰਹੇ ਹਨ।

ਵਿੱਤੀ ਲੈਣ-ਦੇਣ 'ਤੇ ਵਧੀ ਨਿਗਾਹ

ਜਾਂਚ ਦੌਰਾਨ ਬਿਕਰਮ ਮਜੀਠੀਆ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਜੁੜੀਆਂ ਫ਼ਰਮਾਂ ਦੇ ਵਿੱਤੀ ਲੈਣ-ਦੇਣ ਸ਼ੱਕ ਦੇ ਘੇਰੇ ਵਿੱਚ ਆਏ ਹਨ। ਇਨ੍ਹਾਂ ਫ਼ਰਮਾਂ 'ਚ ਇੱਕ ਨਿਸ਼ਚਿਤ ਸਮੇਂ ਦੌਰਾਨ ਵੱਡੀ ਮਾਤਰਾ ਵਿੱਚ ਨਕਦੀ ਜਮ੍ਹਾਂ ਹੋਈ ਅਤੇ ਵਿਦੇਸ਼ੀ ਕੰਪਨੀਆਂ ਨਾਲ ਵਪਾਰਕ ਲੈਣ-ਦੇਣ ਵੀ ਹੋਏ।

ਸਿੱਟ ਨੇ ਇਨ੍ਹਾਂ ਟਰਾਂਜ਼ੈਕਸ਼ਨਜ਼ ਦੀ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਵਿਤੀ ਸਰੋਤਾਂ ਵਿੱਚ ਆਈ ਇੱਕਦਮ ਵਾਧੂ ਰਕਮ ਤੇ ਸ਼ੱਕੀ ਲੈਣ-ਦੇਣ ਬਾਰੇ ਵੀ ਮਜੀਠੀਆ ਤੋਂ ਸਵਾਲ-ਜਵਾਬ ਹੋ ਰਹੇ ਹਨ।

"ਨਸ਼ਿਆਂ ਵਿਰੁੱਧ ਜੰਗ" ਤਹਿਤ ਗੰਭੀਰ ਤਫਤੀਸ਼

ਵਰੁਣ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ ਅੰਤर्गत NDPS ਐਕਟ ਦੇ ਹਰੇਕ ਮਾਮਲੇ ਦੀ ਡੁੰਘਾਈ ਨਾਲ ਜਾਂਚ ਹੋ ਰਹੀ ਹੈ। ਇਸ ਕੇਸ ਵਿੱਚ ਵੀ ਹਰੇਕ ਤੱਥ ਦੀ ਜਾਂਚ ਹੋ ਰਹੀ ਹੈ ਅਤੇ ਜੋ ਵੀ ਨਵੀਂ ਜਾਣਕਾਰੀ ਸਾਹਮਣੇ ਆਉਣੀ, ਉਸ ਅਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਸ ਤਫਤੀਸ਼ ਵਿੱਚ ਦੇਸ਼ ਅਤੇ ਵਿਦੇਸ਼ਾਂ ਵਿੱਚ ਵਿੱਤੀ ਲੈਣ-ਦੇਣ ਦੀ ਵੀ ਪੂਰੀ ਜਾਂਚ ਹੋ ਰਹੀ ਹੈ ਅਤੇ ਵਿਦੇਸ਼ਾਂ ਵਿੱਚ ਬੈਠੇ ਦੋਸ਼ੀਆਂ ਨੂੰ ਭਾਰਤ ਲਿਆਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ।

Next Story
ਤਾਜ਼ਾ ਖਬਰਾਂ
Share it