ਪੰਜਾਬ ਵਿੱਚ ਨਸ਼ੇ ਦਾ ਕਹਿਰ, ਚਾਰ ਮੁੰਡਿਆ ਦੀ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ
ਇੱਕ ਪਾਸੇ ਪੰਜਾਬ ਸਰਕਾਰ ਨੇ ਪੰਜਾਬ ਵਿੱਚੋਂ ਨਸ਼ੇ ਨੰ ਖ਼ਤਮ ਕਰਨ ਦਾ ਵਚਨ ਲਿਆ ਹੋਇਆ ਹੈ ਪਰ ਦੂਜੇ ਪਾਸੇ ਨਸ਼ਾ ਘਟਣ ਦੀ ਥਾਂ ਨਸ਼ਾ ਪੰਜਾਬ ’ਚ ਕਹਿਰ ਵਰਤਾ ਰਿਹਾ ਹੈ। ਅੱਜ ਦੀ ਤਾਜ਼ਾ ਜਾਣਕਾਰੀ ਅਨੁਸਾਰ ਪੰਜਾਬ ਦੇ ਫਿਰੋਜ਼ਪੁਰ ਦੇ ਕਸਬਾ ਮਮਦੋਟ ਅਧੀਨ ਪੈਂਦੇ ਲੱਖੋ ਕੇ ਬਹਿਰਾਮ ਵਿੱਚ ਚਾਰ ਮੁੰਡਿਆਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਿਸ ਤੋਂ ਬਾਅਦ ਇਲਾਕੇ ਵਿੱਚ ਤਾਂ ਸੋਗ ਦਾ ਮਾਹੌਲ ਹੈ ਹੀ, ਨਾਲ ਹੀ ਲੋਕਾਂ ਨੇ ਫਿਰੋਜ਼ਪੁਰ-ਫਾਜਿਲਕਾ ਹਾਈਵੇ ਨੂੰ ਵੀ ਬਲੌਕ ਕਰ ਦਿੱਤਾ ਹੈ।

By : Makhan shah
ਫਿਰੋਜ਼ਪੁਰ (ਗੁਰਪਿਆਰ ਥਿੰਦ): ਇੱਕ ਪਾਸੇ ਪੰਜਾਬ ਸਰਕਾਰ ਨੇ ਪੰਜਾਬ ਵਿੱਚੋਂ ਨਸ਼ੇ ਨੰ ਖ਼ਤਮ ਕਰਨ ਦਾ ਵਚਨ ਲਿਆ ਹੋਇਆ ਹੈ ਪਰ ਦੂਜੇ ਪਾਸੇ ਨਸ਼ਾ ਘਟਣ ਦੀ ਥਾਂ ਨਸ਼ਾ ਪੰਜਾਬ ’ਚ ਕਹਿਰ ਵਰਤਾ ਰਿਹਾ ਹੈ। ਅੱਜ ਦੀ ਤਾਜ਼ਾ ਜਾਣਕਾਰੀ ਅਨੁਸਾਰ ਪੰਜਾਬ ਦੇ ਫਿਰੋਜ਼ਪੁਰ ਦੇ ਕਸਬਾ ਮਮਦੋਟ ਅਧੀਨ ਪੈਂਦੇ ਲੱਖੋ ਕੇ ਬਹਿਰਾਮ ਵਿੱਚ ਚਾਰ ਮੁੰਡਿਆਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਿਸ ਤੋਂ ਬਾਅਦ ਇਲਾਕੇ ਵਿੱਚ ਤਾਂ ਸੋਗ ਦਾ ਮਾਹੌਲ ਹੈ ਹੀ, ਨਾਲ ਹੀ ਲੋਕਾਂ ਨੇ ਫਿਰੋਜ਼ਪੁਰ-ਫਾਜਿਲਕਾ ਹਾਈਵੇ ਨੂੰ ਵੀ ਬਲੌਕ ਕਰ ਦਿੱਤਾ ਹੈ।
ਦੱਸਿਆ ਇਹ ਜਾ ਰਿਹਾ ਹੈ ਕਿ, ਲੱਖੋਕੇ ਬਹਿਰਾਮ ਵਿੱਚ ਇੱਕੋ ਸਮੇਂ ਤਿੰਨ ਮੁੰਡਿਆਂ ਦੀ ਨਸ਼ੇ ਕਾਰਨ ਮੌਤ ਹੋ ਗਈ ਅਤੇ ਉਥੇ ਹੀ ਪਿਛਲੇ 24 ਘੰਟਿਆਂ ਦੌਰਾਨ ਕੁੱਲ੍ਹ ਚਾਰ ਮੁੰਡੇ ਮਰ ਗਏ ਹਨ। ਅੱਜ ਇਨਸਾਫ਼ ਲਈ ਮ੍ਰਿਤਕਾਂ ਦੇ ਪਰਿਵਾਰਾਂ ਨੇ ਫਿਰੋਜ਼ਪੁਰ ਫਾਜਿਲਕਾ ਹਾਈਵੇ ਨੂੰ ਜਾਮ ਕਰਦਿਆਂ ਪੰਜਾਬ ਸਰਕਾਰ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਲੋਕਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਦਾ ਸੂਬੇ ਨੂੰ ਨਸ਼ਾ ਮੁਕਤ ਕਰਨ ਦਾ ਦਾਅਵਾ ਖੋਖਲਾ ਨਿਕਲਿਆ ਹੈ ਅਤੇ ਲਗਾਤਾਰ ਨੌਜਵਾਨ ਨਸ਼ੇ ਕਾਰਨ ਮਰ ਰਹੇ ਹਨ। ਲੋਕਾਂ ਦਾ ਦੋਸ਼ ਸੀ ਕਿ ਫਿਰੋਜ਼ਪੁਰ ਸਰਹੱਦੀ ਜਿਲ੍ਹੇ ਅੰਦਰ ਨਸ਼ਾ ਖੁੱਲ੍ਹੇਆਮ ਵਿਕ ਰਿਹਾ ਹੈ, ਪਰ ਪੁਲਿਸ ਪ੍ਰਸਾਸ਼ਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।
ਇੱਕ ਪਾਸੇ ਪੰਜਾਬ ਸਰਕਾਰ ਨਸ਼ੇ ਦੇ ਤਸ਼ਕਰਾਂ ਤੇ ਵੱਡੀ ਕਾਰਵਾਈ ਕਰ ਰਹੀ ਹੈ ਪਰ ਦੂਜੇ ਪਾਸੇ ਨਸ਼ਾ ਪੰਜਾਬ ਵਿੱਚੋਂ ਘਟਨ ਦਾ ਨਾਂ ਨਹੀਂ ਲੈ ਰਿਹਾ ਪੰਜਾਬ ਸਰਕਾਰ ਨੇ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਨਸ਼ਾਂ ਤਸ਼ਕਰਾਂ ਉੱਤ ਕਾਰਵਾਈ ਕੀਤੀ ਸੀ ਇੱਥੋਂ ਤੱਕ ਕਿ ਉਹਨਾਂ ਦੇ ਘਰਾਂ ਨੂੰ ਵੀ ਮਸ਼ੀਨਾਂ ਦੀ ਵਰਤੋਂ ਨਾਲ ਢਾਹ ਦਿੱਤਾ ਗਿਆ ਸੀ। ਇਸ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਨਸ਼ਾ ਤਸ਼ਕਰਾਂ ਫੜਿਆ ਸੀ ਜਿਸ ਵਿੱਚ ਔਰਤਾਂ ਵੀ ਸ਼ਾਮਲ ਸਨ। ਪੰਜਾਬ ਪੁਲਿਸ ਨੇ ਦਿਨ-ਰਾਤ ਇਸ ਮੁਹਿੰਮ ਤਹਿਤ ਨਸ਼ਾਂ ਤੇ ਛਾਪੇਮਾਰੀ ਕਰ ਰਹੀ ਸੀ। ਪਰ ਹੁਣ ਪਿੰਡ ਬਹਿਰਾਮ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਮੁਹਿੰਮ ਦਾ ਕੋਈ ਵੱਡਾ ਫਾਇਦਾ ਨਹੀਂ ਦੇਖਣ ਨੂੰ ਮਿਲ ਰਿਹਾ ਹੈ।
ਇਸ ਮੁਹਿਮ ਤਹਿਤ ਵੱਡੇ ਮਗਰਮੱਛਾਂ ਤੇ ਵੀ ਕਾਰਵਾਈ ਹੋਈ ਸੀ ਜਿਸ ਵਿੱਚ ਕਈ ਸਿਆਸੀ ਆਗੂ ਵੀ ਸ਼ਾਮਲ ਸਨ। ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਉੱਤੇ ਵੀ ਨਸ਼ਾ ਤਸ਼ਕਰੀ ਦੇ ਪੰਜਾਬ ਸਰਕਾਰ ਨੇ ਆਰੋਪ ਲਗਾਏ ਸਨ, ਜਿਸ ਤਹਿਤ ਹੁਣ ਉਹ ਨਾਭਾ ਦੀ ਜੇਲ੍ਹ ਵਿੱਚ ਬੰਦ ਹਨ। ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਅਤੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਨਸ਼ਾ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਅਤੇ ਸੀਐਮ ਮਾਨ ਨੇ ਕਿਹਾ ਸੀ ਕਿ ਕੁਝ ਕੁ ਮਹੀਨਿਆਂ ਤੱਕ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰ ਦਿੱਤਾ ਜਾਵੇਗਾ, ਪਰ ਨਸ਼ਾ ਘੱਟ ਤਾਂ ਹੋਇਆ ਪਰ ਖ਼ਤਮ ਨਹੀਂ ਹੈ।
ਨੈਸ਼ਕ੍ਰਾਈਮ ਰਿਕਾਰਡ ਬਿਊਰੋ (ਐਨਸੀਆਰਬੀ) ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, 2023 ਵਿੱਚ ਲਗਾਤਾਰ ਦੂਜੇ ਸਾਲ ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦੀ ਸਭ ਤੋਂ ਵੱਧ ਗਿਣਤੀ ਦਰਜ ਕੀਤੀ ਗਈ, ਜਿਸ ਵਿੱਚ 89 ਮੌਤਾਂ ਹੋਈਆਂ, ਭਾਵੇਂ ਕਿ ਰਾਜ ਵਿੱਚ 2022 ਵਿੱਚ ਹੋਈਆਂ 144 ਮੌਤਾਂ ਤੋਂ ਗਿਰਾਵਟ ਆਈ ਹੈ। ਪਰ ਕਈ ਬੂਧੀਜੀਵੀਆਂ ਦਾ ਕਹਿਆਂ ਹੈ ਕਿ ਇਸ ਰਿਪੋਰਟ ਵਿੱਚ ਪੇਸ਼ ਕੀਤੇ ਗਏ ਤੱਥ ਗਲਤ ਹਨ ਅਤੇ ਮੌਤਾਂ ਦਾ ਅੰਕੜੇ ਕੀਤੇ ਜ਼ਿਆਦਾ ਹੈ। ਪੰਜਾਬ ਵਿੱਚ ਆਏ ਦਿਨ ਨਸ਼ੇ ਨਾਲ ਮਰਨ ਵਾਲਿਆ ਦਾ ਖ਼ਬਰਾ ਸਹਾਮਣੇ ਆਉਂਦੀਆਂ ਰਹਿਦੀੰਆਂ ਹਨ।


