Begin typing your search above and press return to search.

Ravneet Singh Bittu ਦੇ ਬਿਆਨ ‘ਤੇ Dr. Raj Kumar Verka ਦਾ ਤਿੱਖਾ ਤੰਜ

ਭਾਜਪਾ ਦੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਤਾਜ਼ਾ ਬਿਆਨਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ

Ravneet Singh Bittu  ਦੇ ਬਿਆਨ ‘ਤੇ Dr. Raj Kumar Verka ਦਾ ਤਿੱਖਾ ਤੰਜ
X

Gurpiar ThindBy : Gurpiar Thind

  |  18 Feb 2026 2:43 PM IST

  • whatsapp
  • Telegram

ਅੰਮ੍ਰਿਤਸਰ : ਭਾਜਪਾ ਦੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਤਾਜ਼ਾ ਬਿਆਨਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਇਸ ਮਾਮਲੇ ‘ਚ ਕਾਂਗਰਸ ਦੇ ਸੀਨੀਅਰ ਆਗੂ ਡਾ. ਰਾਜ ਕੁਮਾਰ ਵੇਰਕਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਬਿੱਟੂ ‘ਤੇ ਕਰਾਰਾ ਤੰਜ ਕੱਸਿਆ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਇਹ ਸਮਝਣਾ ਜ਼ਰੂਰੀ ਹੈ ਕਿ ਬਿੱਟੂ ਦੇ ਬਿਆਨਾਂ ਦੇ ਪਿੱਛੇ ਸੱਚਾਈ ਘੱਟ ਅਤੇ ਚਮਚਾਗਿਰੀ ਜ਼ਿਆਦਾ ਹੈ।


ਡਾ. ਵੇਰਕਾ ਨੇ ਕਿਹਾ ਕਿ ਸਿਆਸਤ ਵਿੱਚ ਉਨ੍ਹਾਂ ਨੇ ਅਜੇ ਤੱਕ ਕਿਸੇ ਨੇਤਾ ਨੂੰ ਇਸ ਤਰ੍ਹਾਂ ਡਿੱਗਦੇ ਨਹੀਂ ਵੇਖਿਆ, ਜਿਵੇਂ ਅੱਜਕੱਲ੍ਹ ਬਿੱਟੂ ਡਿੱਗ ਰਹੇ ਹਨ। ਉਨ੍ਹਾਂ ਅਨੁਸਾਰ, ਇਸ ਦਾ ਮੁੱਖ ਕਾਰਨ ਇਹ ਹੈ ਕਿ ਬਿੱਟੂ ਦੀ ਰਾਜਸਭਾ ਦੀ ਮਿਆਦ ਖਤਮ ਹੋ ਰਹੀ ਹੈ ਅਤੇ ਇਹ ਚਰਚਾ ਵੀ ਚੱਲ ਰਹੀ ਹੈ ਕਿ ਭਾਜਪਾ ਹੁਣ ਉਨ੍ਹਾਂ ਨੂੰ ਵਿਦਾਈ ਦੇ ਮੂਡ ‘ਚ ਹੈ। ਇਸੇ ਡਰ ਅਤੇ ਸਵਾਰਥ ਦੇ ਚਲਦੇ ਉਹ ਕਦੇ ਰਾਹੁਲ ਗਾਂਧੀ ਤੇ ਅਤੇ ਕਦੇ ਪ੍ਰਿਅੰਕਾ ਗਾਂਧੀ ‘ਤੇ ਬੇਬੁਨਿਆਦ ਹਮਲੇ ਕਰ ਰਹੇ ਹਨ।


ਉਨ੍ਹਾਂ ਬਿੱਟੂ ਵੱਲੋਂ ਦਿੱਤੇ ਗਏ ਉਸ ਬਿਆਨ ਦੀ ਵੀ ਤਿੱਖੀ ਨਿੰਦਾ ਕੀਤੀ, ਜਿਸ ਵਿੱਚ ਕਿਸਾਨਾਂ ਨੂੰ ਖਾਲਿਸਤਾਨੀ ਕਹਿਣ ਵਰਗੇ ਇਸ਼ਾਰੇ ਕੀਤੇ ਗਏ। ਡਾ. ਵੇਰਕਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਨੂੰ ਇਸ ਤਰ੍ਹਾਂ ਦੀ ਭਾਸ਼ਾ ਨਾਲ ਨਿਵਾਜ਼ਣਾ, ਅਸਲ ਵਿੱਚ ਪੂਰੇ ਪੰਜਾਬ ਨੂੰ ਗਾਲੀ ਦੇਣ ਬਰਾਬਰ ਹੈ। ਉਨ੍ਹਾਂ ਮੰਗ ਕੀਤੀ ਕਿ ਭਾਜਪਾ ਨੂੰ ਤੁਰੰਤ ਪੰਜਾਬ ਦੇ ਲੋਕਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ ਅਤੇ ਬਿੱਟੂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਕਾਂਗਰਸ ਪਾਰਟੀ ਦੀ ਭੂਮਿਕਾ ਬਾਰੇ ਗੱਲ ਕਰਦਿਆਂ ਵੇਰਕਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਕਿਸਾਨ ਅੰਦੋਲਨਾਂ ਦੇ ਨਾਲ ਖੜੀ ਰਹੀ ਹੈ। ਕਿਸਾਨਾਂ ਦੀਆਂ ਸਮੱਸਿਆਵਾਂ ਜਿੱਥੇ ਵੀ ਉੱਭਰੀਆਂ, ਉੱਥੇ ਕਾਂਗਰਸ ਨੇ ਮੋਰਚਾ ਸੰਭਾਲਿਆ। ਇਸੇ ਕਾਰਨ ਭਾਜਪਾ ਸਰਕਾਰ ਨੂੰ ਕਿਸਾਨਾਂ ਦੇ ਅੱਗੇ ਝੁਕਣਾ ਪਿਆ ਅਤੇ ਕਿਸਾਨ ਵਿਰੋਧੀ ਕਾਨੂੰਨ ਵਾਪਸ ਲੈਣੇ ਪਏ।


ਨਵਜੋਤ ਕੌਰ ਸਿੱਧੂ ਬਾਰੇ ਪੁੱਛੇ ਸਵਾਲ ‘ਤੇ ਡਾ. ਵੇਰਕਾ ਨੇ ਸਾਫ਼ ਕਿਹਾ ਕਿ ਪਾਰਟੀ ਨੇ ਉਸਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ, ਹੁਣ ਉਸ ਦੇ ਬਿਆਨਾਂ ਨਾਲ ਕਾਂਗਰਸ ਦਾ ਕੋਈ ਲੈਣਾ-ਦੇਣਾ ਨਹੀਂ।

Next Story
ਤਾਜ਼ਾ ਖਬਰਾਂ
Share it