Begin typing your search above and press return to search.

Dr. Nirav Shah ਅਮਰੀਕਾ ਦੇ ਵਿਜ਼ਨਰੀ ਆਗੂਆਂ ਵਿੱਚ ਸ਼ਾਮਿਲ

Dr. Nirav Shah ਅਮਰੀਕਾ ਦੇ ਵਿਜ਼ਨਰੀ ਆਗੂਆਂ ਵਿੱਚ ਸ਼ਾਮਿਲ
X

GillBy : Gill

  |  19 Feb 2026 5:54 AM IST

  • whatsapp
  • Telegram

ਡਾ ਨੀਰਵ ਸ਼ਾਹ ਅਮਰੀਕਾ ਦੇ ਵਿਜ਼ਨਰੀ ਆਗੂਆਂ ਵਿੱਚ ਸ਼ਾਮਿਲ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਸਿਹਤ ਮਾਹਰ ਡਾ ਨੀਰਵ ਸ਼ਾਹ ਸਾਬਕਾ ਡਾਇਰੈਕਟਰ ਮੇਨੇ ਸੈਂਟਰ ਫਾਰ ਡਸੀਜ ਕੰਟਰੋਲ ਐਂਡ ਪ੍ਰੀਵੈਨਸ਼ਨ ਨੂੰ ਵਾਸ਼ਿੰਗਟਨ ਪੋਸਟ ਦੀ ਅਗਲੇ-50 ਕੌਣ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਸੂਚੀ ਵਿੱਚ ਉਨਾਂ ਸਖਸ਼ੀਅਤਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਜਿਨਾਂ ਕੋਲੋਂ ਆਮ ਲੋਕਾਂ ਦੇ ਜੀਵਨ ਵਿੱਚ ਤਬਦੀਲੀ ਦੀ ਆਸ ਕੀਤੀ ਜਾਂਦੀ ਹੈ। ਇਸ ਸਲਾਨਾ ਸੂਚੀ ਵਿਚ ਸਿਹਤ, ਸਾਇੰਸ, ਜਨਤਿਕ ਸੇਵਾ, ਕਾਰੋਬਾਰ ਤੇ ਸਭਿਆਚਾਰ ਨਾਲ ਜੁੜੇ ਲੋਕਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ ਜਿਨਾਂ ਦਾ ਕੰਮ ਕੌਮੀ ਚਰਚਾ ਦਾ ਹਿੱਸਾ ਬਣਿਆ ਹੋਵੇ। ਮੇਨੇ ਤੋਂ ਸ਼ਾਹ ਹੀ ਇਕੋ ਇਕ ਵਿਅਕਤੀ ਹੈ ਜਿਸ ਨੂੰ ਇਸ ਸੂਚੀ ਵਿਚ ਥਾਂ ਮਿਲੀ ਹੈ। ਸ਼ਾਹ ਤੋਂ ਇਲਾਵਾ ਇਸ ਸਾਲ ਦੀ ਸੂਚੀ ਵਿਚ ਨਿਊ ਯਾਰਕ ਦੇ ਮੇਅਰ ਜ਼ੋਹਰਨ ਮਮਦਾਨੀ, ਟੈਕਸਾਸ ਯੂ ਐਸ ਸੈਨੇਟ ਉਮੀਦਵਾਰ ਜੇਮਜ ਤਾਲਾਰੀਕੋ ਅਤੇ ਬਇਓਕੈਮਿਸਟ ਡੇਵਿਡ ਲਿਊ ਨੂੰ ਸ਼ਾਮਿਲ ਕੀਤਾ ਗਿਆ ਹੈ। ਕੋਵਿਡ-19 ਮਹਾਮਾਰੀ ਦੌਰਾਨ ਸੀ ਡੀ ਸੀ ਡਾਇਰੈਕਟਰ ਵਜੋਂ ਮੇਨੇ ਪਬਲਿਕ ਹੈਲਥ ਦੀ ਅਗਵਾਈ ਕਰਨ ਸਮੇ ਸ਼ਾਹ ਨੇ ਕੌਮੀ ਪੱਧਰ 'ਤੇ ਪ੍ਰਸਿੱਧੀ ਹਾਸਲ ਕੀਤੀ ਸੀ।

Next Story
ਤਾਜ਼ਾ ਖਬਰਾਂ
Share it