ਡੱਗ ਫੋਰਡ ਨੇ ਗੁਰੂ ਘਰ ਟੇਕਿਆ ਮੱਥਾ, ਹਮਦਰਦ ਟੀਵੀ ਨੇ ਬਣਾਈ ਵੀਡੀਓ, 1.8 ਲੋਕਾਂ ਤੱਕ ਪਹੁੰਚੀ, ਡੱਗ ਫੋਰਡ ਨੇ ਟੀਮ ਨੂੰ ਬੁਲਾ ਕੇ ਦਿੱਤੀ ਵਧਾਈ

ਕੁੱਝ ਦਿਨ ਪਹਿਲਾਂ ਓਨਟਾਰੀਓ ਪੀਸੀ ਪਾਰਟੀ ਦੇ ਲੀਡਰ ਡੱਗ ਫੋਰਡ ਬਰੈਂਪਟਨ ਵਿਖੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਵਿਖੇ ਪਹੁੰਚੇ ਸਨ, ਜਿਸ ਦੀ ਹਮਦਰਦ ਮੀਡੀਆ ਦੀ ਟੀਮ ਵੱਲੋਂ ਕਵਰੇਜ਼ ਕੀਤੀ ਗਈ ਸੀ। ਡੱਗ ਫੋਰਡ ਦੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਦਿਆਂ ਦੀ ਵੀਡੀਓ ਵੀ ਹਮਦਰਦ ਟੀਵੀ ਵੱਲੋਂ ਬਣਾਈ ਗਈ ਅਤੇ ਨਾਲ ਦੀ ਨਾਲ ਹੀ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਤੇ ਟਿਕਟੋਕ 'ਤੇ ਅਪਲੋਡ ਕਰ ਦਿੱਤੀ ਗਈ। ਡੱਗ ਫੋਰਡ ਦੀ ਇਹ ਵੀਡੀਓ ਕੁੱਝ ਹੀ ਘੰਟਿਆਂ 'ਚ ਇੰਨੀ ਜ਼ਿਆਦਾ ਵਾਇਰਲ ਹੋ ਗਈ ਕਿ ਡੇਢ ਮਿਲੀਅਨ ਤੋਂ ਵੱਧ ਲੋਕਾਂ ਤੱਕ ਵੀਡੀਓ ਪਹੁੰਚ ਗਈ। ਜ਼ਿਕਰਯੋਗ ਹੈ ਕਿ ਇਹ ਵੀਡੀਓ ਡੱਗ ਫੋਰਡ ਅਤੇ ਉਨ੍ਹਾਂ ਦੀ ਟੀਮ ਕੋਲ ਵੀ ਪਹੁੰਚ ਗਈ।
ਬੀਤੇ ਦਿਨੀਂ ਜਦੋਂ ਲੀਡਰ ਡੱਗ ਫੋਰਡ ਫਿਰ ਤੋਂ ਬਰੈਂਪਟਨ ਦੇ ਨਿੱਜੀ ਰੈਸਟੋਰੈਂਟ ਪਹੁੰਚੇ ਤਾਂ ਉਨ੍ਹਾਂ ਵੱਲੋਂ ਉਸ ਵਾਇਰਲ ਵੀਡੀਓ ਦਾ ਵੀ ਜ਼ਿਕਰ ਕੀਤਾ ਗਿਆ। ਦੱਸਦਈਏ ਕਿ ਇਹ ਪਹਿਲੀ ਵਾਰ ਹੈ ਕਿ ਪ੍ਰੀਮੀਅਰ ਵੱਲੋਂ ਕਿਸੇ ਪੰਜਾਬੀ ਮੀਡੀਆ ਅਦਾਰੇ ਦੀ ਤਰੀਫ ਕੀਤੀ ਗਈ ਹੋਵੇ। ਰੈਨਸਟੋਰੈਂਟ 'ਚ ਮੌਜੂਦ ਲੋਕਾਂ ਨੂੰ ਅਤੇ ਮੀਡੀਆ ਅਦਾਰਿਆਂ ਨੂੰ ਸੰਬੋਧਨ ਕਰਦੇ ਹੋਏ ਡੱਗ ਫੋਰਡ ਨੇ ਕਿਹਾ ਕਿ ਬਰੈਂਪਟਨ 'ਚ ਸਾਨੂੰ ਕੁੱਝ ਦਿਨ ਪਹਿਲਾਂ ਸਿੱਖ ਮੋਟਰਸਾਈਕਲ ਕਲੱਬ ਦੁਆਰਾ ਸਮਰਥਨ ਦਿੱਤਾ ਗਿਆ ਸੀ ਅਤੇ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉੱਥੇ ਮੌਜੂਦ ਇੱਕ ਮੀਡੀਆ ਅਦਾਰੇ ਵੱਲੋਂ ਇੱਕ ਵੀਡੀਓ ਬਣਾਈ ਗਈ ਅਤੇ ਉਸਨੂੰ 1.5 ਮਿਲੀਅਨ ਲੋਕਾਂ ਨੇ ਦੇਖਿਆ ਅਤੇ ਇਹ ਅਵਿਸ਼ਵਾਸ਼ਯੋਗ ਹੈ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ। ਡੱਗ ਫੋਰਡ ਨੇ ਕਿਹਾ ਕਿ ਉਹ ਨੰਬਰ ਵਨ ਵੀਡੀਓ ਸੀ। ਨਾਲ ਹੀ ਡੱਗ ਫੋਰਡ ਨੇ ਹਮਦਰਦ ਟੀਵੀ ਦੀ ਟੀਮ ਨੂੰ ਥਮਸ-ਅੱਪ ਕਰਦੇ ਹੋਏ ਧੰਨਵਾਦ ਕਿਹਾ।
ਅਖੀਰ 'ਚ ਡੱਗ ਫੋਰਡ ਨੇ ਜਾਣ ਤੋਂ ਪਹਿਲਾਂ ਪਰਸਨਲੀ ਹਮਦਰਦ ਟੀਵੀ ਦੀ ਟੀਮ ਨਾਲ ਮੁਲਾਕਾਤ ਕੀਤੀ ਅਤੇ ਖੂਬ ਸ਼ਲਾਘਾ ਕੀਤੀ ਅਤੇ ਫਿਰ ਤੋਂ ਧੰਨਵਾਦ ਕੀਤਾ। ਦੱਸਦਈਏ ਕਿ ਇੰਸਟਾਗ੍ਰਾਮ 'ਤੇ ਉਨ੍ਹਾਂ ਦੀ ਵੀਡੀਓ 1.8 ਮਿਲੀਅਨ ਲੋਕਾਂ ਤੱਕ ਪਹੁੰਚ ਗਈ ਹੈ ਅਤੇ ਟਿਕਟੋਕ 'ਤੇ ਸਾਢੇ ਚਾਰ ਲੱਖ ਤੋਂ ਵੀ ਵੱਧ ਲੋਕਾਂ ਨੇ ਦੇਖ ਲਈ ਹੈ। ਡੱਗ ਫੋਰਡ ਦੀ ਟੀਮ ਨੇ ਵੀ ਹਮਦਰਦ ਟੀਵੀ ਦੇ ਸੀਈਓ ਅਤੇ ਟੀਮ ਦਾ ਧੰਨਵਾਦ ਕੀਤਾ।