Begin typing your search above and press return to search.

ਕੈਨੇਡਾ 'ਚ ਨਵੇਂ ਆਉਣ ਵਾਲਿਆਂ ਲਈ ਦਰਵਾਜ਼ੇ ਹੋ ਰਹੇ ਬੰਦ, ਪੀਅਰ ਪੌਲੀਐਵ ਨੇ ਕਰਤਾ ਐਲਾਨ

ਫੈਡਰਲ ਸਰਕਾਰ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਨੂੰ ਬੰਦ ਕਰ ਦਵੇ,ਕੈਨੇਡੀਅਨ ਨੌਜਵਾਨਾਂ ਨੂੰ ਨੌਕਰੀਆਂ ਤੋਂ ਰੱਖਿਆ ਗਿਆ ਵਾਂਝਾ, ਅਸਥਾਈ ਵਿਦੇਸ਼ੀ ਕਾਮਿਆਂ ਨੇ ਖੋਹੀਆਂ ਨੌਕਰੀਆਂ: ਪੀਅਰ ਪੌਲੀਐਵ

ਕੈਨੇਡਾ ਚ ਨਵੇਂ ਆਉਣ ਵਾਲਿਆਂ ਲਈ ਦਰਵਾਜ਼ੇ ਹੋ ਰਹੇ ਬੰਦ, ਪੀਅਰ ਪੌਲੀਐਵ ਨੇ ਕਰਤਾ ਐਲਾਨ
X

Sandeep KaurBy : Sandeep Kaur

  |  3 Sept 2025 9:20 PM IST

  • whatsapp
  • Telegram

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਚਾਹੁੰਦੇ ਹਨ ਕਿ ਫ਼ੈਡਰਲ ਸਰਕਾਰ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਨੂੰ ਬੰਦ ਕਰ ਦਵੇ। ਉਹਨਾਂ ਦੀ ਦਲੀਲ ਹੈ ਕਿ ਇਸ ਪ੍ਰੋਗਰਾਮ ਨੇ ਸਸਤੀ ਲੇਬਰ ਦਾ ਹੜ ਲਿਆਂਦਾ ਹੈ ਅਤੇ ਨੌਜਵਾਨ ਕੈਨੇਡੀਅਨਜ਼ ਲਈ ਕੰਮ ਲੱਭਣਾ ਔਖਾ ਹੋ ਗਿਆ ਹੈ। ਪੀਅਰ ਪੌਲੀਐਵ ਨੇ ਬੁੱਧਵਾਰ ਨੂੰ ਮਿਸੀਸਾਗਾ ਵਿੱਚ ਕਿਹਾ, ਲਿਬਰਲਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਪਵੇਗਾ ਕਿ ਉਹ ਸਾਡੇ ਆਪਣੇ ਨੌਜਵਾਨਾਂ ਨੂੰ ਨੌਕਰੀਆਂ ਤੋਂ ਕਿਉਂ ਵਾਂਝਾ ਕਰ ਰਹੇ ਹਨ ਅਤੇ ਉਹਨਾਂ ਦੀ ਥਾਂ ਘੱਟ ਤਨਖ਼ਾਹਾਂ 'ਤੇ ਕੰਮ ਕਰਦੇ, ਗਰੀਬ ਦੇਸ਼ਾਂ ਤੋਂ ਆਏ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਕਿਉਂ ਰੱਖਿਆ ਜਾ ਰਿਹਾ ਹੈ, ਜੋ ਆਖਰਕਾਰ ਸ਼ੋਸ਼ਣ ਦਾ ਸ਼ਿਕਾਰ ਬਣ ਰਹੇ ਹਨ। ਕੰਜ਼ਰਵੇਟਿਵਜ਼ ਕਹਿੰਦੇ ਹਨ ਕਿ ਉਹ ਚਾਹੁੰਦੇ ਹਨ ਕਿ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਨੂੰ ਖਤਮ ਕਰ ਦਿੱਤਾ ਜਾਵੇ, ਪਰ ਉਹ ਖੇਤੀਬਾੜੀ, ਜਿੱਥੇ ਸੱਚਮੁੱਚ ਕਾਮਿਆਂ ਦੀ ਲੋੜ ਹੁੰਦੀ ਹੈ, ਲਈ ਇੱਕ ਵੱਖਰਾ ਅਤੇ ਖਾਸ ਪ੍ਰੋਗਰਾਮ ਸ਼ੁਰੂ ਕਰਨਗੇ।

ਲੀਡਰ ਪੀਅਰ ਪੌਲੀਐਵ ਨੇ ਬੇਰੁਜ਼ਗਾਰੀ ਦਰ ਦੀ ਗੱਲਬਾਤ ਕੀਤੀ ਅਤੇ ਕਿਹਾ ਕਿ 15 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ 'ਚ ਬੇਰੁਜ਼ਗਾਰੀ ਦਰ ਹੁਣ 14.6% ਹੋ ਚੁੱਕੀ ਹੈ ਜੋ ਕਿ ਪਹਿਲਾਂ ਨਾਲੋਂ ਕਿਤੇ ਵੱਧ ਹੈ। ਕੰਜ਼ਰਵੇਟਿਵ ਐਮਪੀ ਮਿਸ਼ੇਲ ਰੈਂਪਲ ਗਾਰਨਰ ਨੇ ਇੱਕ ਬਿਆਨ ਵਿੱਚ ਕਿਹਾ, ਕੁਝ ਸਮਾਂ ਪਹਿਲਾਂ ਤੱਕ, ਕੈਨੇਡੀਅਨ ਨੌਜਵਾਨ ਐਂਟਰੀ-ਲੈਵਲ ਨੌਕਰੀਆਂ ਰਾਹੀਂ ਅਹਿਮ ਹੁਨਰ ਹਾਸਲ ਕਰ ਸਕਦੇ ਸਨ, ਆਪਣੀ ਪੜ੍ਹਾਈ ਲਈ ਪੈਸਾ ਜੋੜ ਸਕਦੇ ਸਨ, ਅਤੇ ਆਪਣਾ ਭਵਿੱਖ ਬਣਾਉਂਦੇ ਸਨ। ਬਦਲੇ ਵਿੱਚ, ਨੌਕਰੀਦਾਤਾ ਇਕ ਹੁਨਰਮੰਦ ਘਰੇਲੂ ਕਾਰਜਬਲ ਨੂੰ ਸ਼ਾਮਲ ਕਰਦੇ ਸਨ। ਪਰ ਲਿਬਰਲਾਂ ਨੇ ਇਹ ਸਾਰਾ ਸਿਸਟਮ ਤੋੜ ਦਿੱਤਾ। ਪੌਲੀਐਵ ਕਹਿੰਦੇ ਹਨ ਕਿ ਦੋਸ਼ ਅਸਥਾਈ ਵਿਦੇਸ਼ੀ ਵਰਕਰਾਂ ਦਾ ਨਹੀਂ, ਸਗੋਂ ਲਿਬਰਲ ਸਰਕਾਰ ਅਤੇ ਲਿਬਰਲ ਕਾਰਪੋਰੇਟ ਦਾ ਹੈ, ਜੋ ਇਨ੍ਹਾਂ ਮਜ਼ਦੂਰਾਂ ਦਾ ਸ਼ੋਸ਼ਣ ਕਰਕੇ ਆਪਣੀ ਜੇਬ ਭਰ ਰਹੇ ਹਨ।

ਲੀਡਰ ਪੌਲੀਐਵ ਨੇ ਕਿਹਾ ਕਿ ਆਉਣ ਵਾਲੇ ਫੌਲ ਸੈਸ਼ਨ 'ਚ ਉਹ ਪਾਰਲੀਮੈਂਟ 'ਚ ਸਾਰੇ ਮੁੱਦੇ ਚੁੱਕਣਗੇ। ਘੱਟ ਤਨਖਾਹਾਂ ਦੀ ਬਜਾਏ, ਵੱਧ ਤਨਖਾਹਾਂ ਦੀ ਨੀਤੀ ਨੂੰ ਵਾਪਸ ਲਿਆਉਣਗੇ। ਕੈਨੇਡੀਅਨ ਯੂਥ ਲਈ ਨੌਕਰੀਆਂ ਦੀ ਮੰਗ ਉਠਾਈ ਜਾਵੇਗੀ, ਲਿਬਰਲਾਂ ਦੇ ਵਾਧੂ ਟੈਕਸ ਨੂੰ ਖਤਮ ਕੀਤਾ ਜਾਵੇਗਾ, ਕ੍ਰਾਇਮ ਨਾਲ ਨਜਿੱਠਣ ਲਈ ਨਵੀਆਂ ਨੀਤੀਆਂ ਲਿਆਂਦੀਆਂ ਜਾਣਗੀਆਂ ਅਤੇ ਬਾਰਡਰਾਂ 'ਤੇ ਸੁਰੱਖਿਆ ਹੋਰ ਵੀ ਵਧਾਈ ਜਾਵੇਗੀ। ਇਸ ਦੇ ਨਾਲ ਹੀ ਪੀਅਰ ਪੌਲੀਐਵ ਨੇ ਕਿਹਾ "ਲਿਬਰਲ ਸਰਕਾਰ ਜੇ ਚਾਹੇ ਤਾਂ ਹੁਣ ਵੀ ਮੇਰੀਆਂ ਨੀਤੀਆਂ ਚੋਰੀ ਕਰ ਸਕਦੀ ਹੈ। ਮੈਂ ਖੁਸ਼ ਹੋਵਾਂਗਾਂ ਜੇਕਰ ਉਹ ਇਸ ਤਰ੍ਹਾਂ ਕਰਨਗੇ ਕਿਉਂਕਿ ਮੈਂ ਕੈਨੇਡੀਅਨਜ਼ ਦਾ ਸਿਰਫ ਭਲਾ ਚਾਹੁੰਦਾ ਹੈ।"

Next Story
ਤਾਜ਼ਾ ਖਬਰਾਂ
Share it