ਦਹਾਕਿਆਂ ਬਾਅਦ ਕਤਲ ਦਾ ਦੋਸ਼ੀ ਅਮਰੀਕੀ ਨਾਗਰਿਕ Canada ਹਵਾਲੇ

By : Gill
ਵੈਨਕੂਵਰ, 11 ਜਨਵਰੀ (ਮਲਕੀਤ ਸਿੰਘ) – ਕੁਝ ਅਰਸਾਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਇਕ ਸੁੰਨੇ ਹਾਈਵੇ ਰੈਸਟ ਸਟਾਪ ‘ਤੇ ਵਾਪਰੀ ਇੱਕ ਬਜ਼ੁਰਗ ਕਨੇਡੀਅਨ ਨਾਗਰਿਕ ਦੀ ਨਿਰਦਈ ਹੱਤਿਆ ਦੇ ਮਾਮਲੇ ‘ਚ ਦਹਾਕਿਆਂ ਬਾਅਦ ਵੱਡੀ ਕਾਨੂੰਨੀ ਸਫਲਤਾ ਮਿਲੀ ਹੈ। ਜਿਸ ਮਗਰੋਂ ਦੋਸੀ ਪਾਏ ਗਏ ਸੰਬੰਧਤ ਅਮਰੀਕੀ ਨਾਗਰਿਕ ਨੂੰ ਕਨੇਡਾ ਹਵਾਲੇ ਕਰ ਦਿੱਤਾ ਗਿਆ ਹੈ, ਜਿਸ ‘ਤੇ ਪਹਿਲੀ ਡਿਗਰੀ ਕਤਲ ਦਾ ਦੋਸ਼ ਹੈ।
ਜਾਂਚ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ 74 ਸਾਲਾ ਇੱਕ ਕਨੇਡੀਅਨ ਬਜ਼ੁਰਗ ਨੇ ਇਕ ਅਣਜਾਣੇ ਰਾਹਗੀਰ ਨੂੰ ਲਿਫਟ ਦਿੱਤੀ ਸੀ। ਦੋਸ਼ ਹੈ ਕਿ ਰੈਸਟ ਸਟਾਪ ‘ਤੇ ਪਹੁੰਚਣ ਮਗਰੋਂ ਉਕਤ ਰਾਹਗੀਰ ਨੇ ਬੜੇ ਹੀ ਨਿਰਦਈ ਤਰੀਕੇ ਨਾਲ ਬਜ਼ੁਰਗ ਦੀ ਹੱਤਿਆ ਕਰ ਦਿੱਤੀ ਸੀ। ਪੀੜਤ ਇਕ ਪਰਿਵਾਰਕ ਬਜ਼ੁਰਗ ਅਤੇ ਪੜਪੌਤਾ ਦੱਸਿਆ ਜਾਂਦਾ ਸੀ ਜਿਸ ਦੀ ਮੌਤ ਨੇ ਉਸ ਵੇਲੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਇਹ ਮਾਮਲਾ ਸਾਲਾਂ ਤੱਕ ਅਨਸੁਲਝਿਆ ਰਿਹਾ, ਪਰ ਨਵੀਂ ਤਕਨੀਕ, ਫੋਰੈਂਸਿਕ ਸਬੂਤਾਂ ਅਤੇ ਅੰਤਰਰਾਸ਼ਟਰੀ ਸਹਿਯੋਗ ਨਾਲ ਜਾਂਚਕਾਰਾਂ ਨੇ ਕੇਸ ਨੂੰ ਮੁੜ ਖੋਲ੍ਹਿਆ। ਅਖ਼ੀਰਕਾਰ ਅਮਰੀਕਾ ‘ਚ ਰਹਿ ਰਹੇ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਕਨੇਡਾ ਲਿਆਂਦਾ ਗਿਆ ਹੈ, ਜਿੱਥੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।


