ਡੱਲੇਵਾਲ ਦਾ ਮਰਨ ਵਰਤ ਜਾਰੀ, ਕਿਸਾਨ ਧਿਰਾਂ ਦੀ ਬੈਠਕ ਦੇ ਨਤੀਜੇ ਪੜ੍ਹੋ
ਜਗਜੀਤ ਸਿੰਘ ਡੱਲੇਵਾਲ, ਜੋ ਕਿਸਾਨਾਂ ਦੇ ਹੱਕਾਂ ਲਈ ਮਰਨ ਵਰਤ 'ਤੇ ਹਨ, ਅੱਜ 26ਵੇਂ ਦਿਨ ਵਿੱਚ ਦਾਖਲ ਹੋ ਗਏ ਹਨ। ਡਾਕਟਰੀ ਟੀਮ ਉਨ੍ਹਾਂ ਦੀ ਸਿਹਤ 'ਤੇ ਨਜ਼ਰ ਰੱਖ ਰਹੀ ਹੈ ਅਤੇ ਹਰ ਛੇ
By : BikramjeetSingh Gill
ਵੱਖ ਵੱਖ ਕਿਸਾਨ ਜੱਥੇਬੰਦੀਆਂ ਦੀ ਅੱਜ ਮੀਟਿੰਗ ਹੋ ਰਹੀ ਹੈ ਅਤੇ ਇਸ ਮੀਟਿੰਗ ਵਿਚੋ ਕੁੱਝ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਹਨ।
ਕਿਸਾਨ ਜਥੇਬੰਦੀਆਂ ਵਿਚ ਏਕਤਾ ਦੀਆਂ ਕੋਸ਼ਸ਼ਾਂ ਜਾਰੀ ਹਨ : ਪੰਧੇਰ
ਕਿਸਾਨਾ ਦੀ ਇਕ ਹੋਰ ਬੈਠਕ ਹੋਵੇਗੀ : ਉਗਰਾਹਾਂ
ਇਸ ਮੌਕੇ ਕਿਸਾਨ ਲੀਡਰਾਂ ਨੇ ਕਿਹਾ ਕਿ ਸਾਡੀਆਂ ਮੰਗਾਂ ਵਿਚ ਕੋਈ ਮੱਤਭੇਦ ਨਹੀਂ ਹਨ
ਇਸ ਮੌਕੇ ਸਵਰਨ ਸਿੰਘ ਪੰਧੇਰ ਨੇ ਕਿਹਾ ਕਿ, ਅਸੀ ਸਾਰੇ ਇੱਕਠੇ ਹਾਂ, ਉਨ੍ਹਾਂ ਅੱਗੇ ਕਿਹਾ ਕਿ ਅਸੀ ਦੁਬਾਰਾ ਬੈਠਕ ਕਰਾਂਗੇ ਅਤੇ ਨਾਲ ਰਲ ਕੇ ਚੱਲਣ ਦੀ ਕੋਸ਼ਸ਼ ਕਰਾਂਗੇ। ਕਿਹਾ ਕਿ, ਅਸੀ ਯਤਨ ਕਰ ਰਹੇ ਹਾਂ ਅਤੇ ਅਸੀ ਇੱਕਠੇ ਹੋ ਕੇ ਚੱਲਾਂਗੇ।
ਚੰਡੀਗੜ੍ਹ : ਪੰਜਾਬ ਦੇ ਖਨੌਰੀ ਅਤੇ ਸ਼ੰਭੂ ਬਾਰਡਰ 'ਤੇ ਚੱਲ ਰਹੇ ਕਿਸਾਨਾਂ ਦੇ ਧਰਨੇ ਦਾ ਮਾਹੌਲ ਗੰਭੀਰ ਬਣਿਆ ਹੋਇਆ ਹੈ। ਅਜਿਹੇ ਵਿੱਚ, ਪਟਿਆਲਾ ਵਿੱਚ SKM (ਗੈਰ-ਸਿਆਸੀ) ਅਤੇ SKM ਦੇ ਦੂਜੇ ਧਿਰ ਦੀ ਬੈਠਕ ਹੋ ਰਹੀ ਹੈ। ਇਹ ਮੀਟਿੰਗ ਅੰਦੋਲਨ ਦੀ ਅਗਲੀ ਦਿਸ਼ਾ ਤੇ ਫੈਸਲੇ ਲਈ ਮੀਲ ਪੱਥਰ ਸਾਬਿਤ ਹੋ ਸਕਦੀ ਹੈ।
ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨਾਜ਼ੁਕ, ਪਰ ਮਰਨ ਵਰਤ ਜਾਰੀ
ਜਗਜੀਤ ਸਿੰਘ ਡੱਲੇਵਾਲ, ਜੋ ਕਿਸਾਨਾਂ ਦੇ ਹੱਕਾਂ ਲਈ ਮਰਨ ਵਰਤ 'ਤੇ ਹਨ, ਅੱਜ 26ਵੇਂ ਦਿਨ ਵਿੱਚ ਦਾਖਲ ਹੋ ਗਏ ਹਨ। ਡਾਕਟਰੀ ਟੀਮ ਉਨ੍ਹਾਂ ਦੀ ਸਿਹਤ 'ਤੇ ਨਜ਼ਰ ਰੱਖ ਰਹੀ ਹੈ ਅਤੇ ਹਰ ਛੇ ਘੰਟੇ ਬਾਅਦ ਚੈੱਕਅਪ ਕੀਤਾ ਜਾ ਰਿਹਾ ਹੈ। ਡੱਲੇਵਾਲ ਹੁਣ ਕਿਸੇ ਨਾਲ ਮਿਲਣ ਤੋਂ ਇਨਕਾਰ ਕਰ ਰਹੇ ਹਨ।
ਹਸਪਤਾਲ ਤੇ ਸਿਹਤ ਸਹੂਲਤਾਂ
ਖਨੌਰੀ ਬਾਰਡਰ 'ਤੇ ਪ੍ਰਸ਼ਾਸਨ ਵੱਲੋਂ ਚਾਰ ਕਮਰਿਆਂ ਵਾਲਾ ਹਸਪਤਾਲ ਸਥਾਪਿਤ ਕੀਤਾ ਗਿਆ ਹੈ ਅਤੇ ਐਂਬੂਲੈਂਸ ਵੀ ਤਾਇਨਾਤ ਕੀਤੀ ਗਈ ਹੈ। ਇਹ ਸਾਰੇ ਪ੍ਰਬੰਧ ਮਾੜੀ ਸਥਿਤੀ ਨੂੰ ਸੰਭਾਲਣ ਲਈ ਕੀਤੇ ਗਏ ਹਨ।
ਸਰਵਣ ਸਿੰਘ ਪੰਧੇਰ ਦਾ ਬਿਆਨ: ਅਲੱਗ ਰਣਨੀਤੀ ਤੇ ਧਿਆਨ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਹਨਾਂ ਦਾ ਮੋਰਚਾ SKM ਤੋਂ ਵੱਖਰਾ ਹੈ ਅਤੇ ਉਹ ਇਸ ਗਠਜੋੜ ਵਿੱਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਦੇ ਸੰਘਰਸ਼ ਲਈ ਵੱਖਰੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ।
ਸੁਪਰੀਮ ਕੋਰਟ ਦੀ ਹਸਤਾਖੇਪ
ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਬਣਾਇਆ ਹੈ। ਅਦਾਲਤ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਜੇਕਰ ਮਰਨ ਵਰਤ ਦੌਰਾਨ ਡੱਲੇਵਾਲ ਨੂੰ ਡਾਕਟਰੀ ਸਹਾਇਤਾ ਦੀ ਲੋੜ ਪੈਦੀ ਹੈ, ਤਾਂ ਜ਼ਰੂਰੀ ਸਹੂਲਤਾਂ ਫੌਰੀ ਤੌਰ 'ਤੇ ਮੁਹੱਈਆ ਕਰਵਾਈਆਂ ਜਾਣ। ਅਗਲੀ ਸੁਣਵਾਈ 2 ਜਨਵਰੀ ਨੂੰ ਹੋਵੇਗੀ।
ਜ਼ਖਮੀ ਕਿਸਾਨ
ਅੱਜ ਸਵੇਰੇ ਕਿਸਾਨ ਆਗੂਆਂ ਨੇ ਹਸਪਤਾਲ ਵਿੱਚ ਜਾ ਕੇ ਅੱਥਰੂ ਗੈਸ ਨਾਲ ਜ਼ਖਮੀ ਹੋਏ ਕਿਸਾਨਾਂ ਦੀ ਹਾਲਤ ਬਾਰੇ ਪੂਛਪਾਛ ਕੀਤੀ। ਇਹ ਜ਼ਖਮ ਦਿੱਲੀ ਮਾਰਚ ਦੌਰਾਨ ਹਰਿਆਣਾ ਪੁਲਿਸ ਦੇ ਹਿੰਸਕ ਕਾਰਵਾਈਆਂ ਦੇ ਨਤੀਜੇ ਹਨ।
ਸਥਿਤੀ ਗੰਭੀਰ, ਪਰ ਸੰਘਰਸ਼ ਦ੍ਰਿੜ
ਇਸ ਸੰਘਰਸ਼ ਵਿੱਚ ਡੱਲੇਵਾਲ ਦੀ ਹਿੰਮਤ ਅਤੇ ਹੋਰ ਕਿਸਾਨ ਆਗੂਆਂ ਦੀ ਯੋਗਦਾਨ ਸਰਕਾਰ ਦੇ ਫੈਸਲਿਆਂ ਤੇ ਸਵਾਲ ਖੜੇ ਕਰ ਰਿਹਾ ਹੈ। ਮੀਟਿੰਗਾਂ ਤੋਂ ਕੁਝ ਵੱਡੇ ਫੈਸਲਿਆਂ ਦੀ ਉਮੀਦ ਹੈ, ਜੋ ਅੰਦੋਲਨ ਨੂੰ ਨਵੀਂ ਦਿਸ਼ਾ ਦੇ ਸਕਦੇ ਹਨ।