Begin typing your search above and press return to search.

ਕੋਲੇ ਨਾਲ ਚੱਲਣ ਵਾਲੀ ਕਾਰ ਤਿਆਰ ਕਰਕੇ Cuban mechanic ਨੇ ਕੀਤਾ ਕਮਾਲ!

ਪੰਜਾਬੀ ਦੀ ਪ੍ਰਸਿੱਧ ਕਹਾਵਤ 'ਲੋੜ ਕਾਢ ਦੀ ਮਾਂ' ਕਿਊਬਾ ਦੇ ਮਕੈਨਿਕ ਨੇ ਸੱਚ ਕਰ ਵਿਖਾਈ ਹੈ ਕਿਉਂਕਿ ਇੰਧਨ ਦੀ ਕਮੀ ਨਾਲ ਜੂਝ ਰਹੇ ਕਿਊਬਾ ਵਿੱਚ ਇੱਕ ਮਕੈਨਿਕ ਵੱਲੋਂ ਅਨੋਖਾ ਹੱਲ ਕੱਢਿਆ ਗਿਆ ਹੈ।

ਕੋਲੇ ਨਾਲ ਚੱਲਣ ਵਾਲੀ ਕਾਰ ਤਿਆਰ ਕਰਕੇ Cuban mechanic ਨੇ ਕੀਤਾ ਕਮਾਲ!
X

Gurpiar ThindBy : Gurpiar Thind

  |  20 March 2026 6:17 PM IST

  • whatsapp
  • Telegram

ਵੈਨਕੂਵਰ, 19 ਮਾਰਚ (ਮਲਕੀਤ ਸਿੰਘ)- ਪੰਜਾਬੀ ਦੀ ਪ੍ਰਸਿੱਧ ਕਹਾਵਤ 'ਲੋੜ ਕਾਢ ਦੀ ਮਾਂ' ਕਿਊਬਾ ਦੇ ਮਕੈਨਿਕ ਨੇ ਸੱਚ ਕਰ ਵਿਖਾਈ ਹੈ ਕਿਉਂਕਿ ਇੰਧਨ ਦੀ ਕਮੀ ਨਾਲ ਜੂਝ ਰਹੇ ਕਿਊਬਾ ਵਿੱਚ ਇੱਕ ਮਕੈਨਿਕ ਵੱਲੋਂ ਅਨੋਖਾ ਹੱਲ ਕੱਢਿਆ ਗਿਆ ਹੈ। ਕਿਊਬਾ ਦੇ ਮਕੈਨਿਕ ਜੁਆਨ ਕਾਰਲੋਸ ਪੀਨੋ ਨੇ ਆਪਣੀ ਕਾਰ ਨੂੰ ਕੋਲੇ (ਚਾਰਕੋਲ) ਨਾਲ ਚਲਣ ਯੋਗ ਬਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।




ਪੀਨੋ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤਾਂ ਵਿੱਚ ਇਹ ਤਕਨੀਕ ਸਭ ਤੋਂ ਵਧੀਆ 'ਵਿਕਲਪ' ਹੈ। ਉਸ ਨੇ ਦੱਸਿਆ ਕਿ ਇੰਧਨ ਦੀ ਘਾਟ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਤਰ੍ਹਾਂ ਦੇ ਵਿਕਲਪ ਹੁਣ ਜ਼ਰੂਰੀ ਬਣ ਗਏ ਹਨ।ਅੱਠਵੀਂ ਜਮਾਤ ਤੱਕ ਪੜ੍ਹੇ ਜੁਆਨ ਕਾਰਲੋਸ ਪੀਨੋ ਨੇ ਆਪਣੀ ਸਿਆਣਪ ਅਤੇ ਤਜਰਬੇ ਨਾਲ ਇਹ ਤਰੀਕਾ ਤਿਆਰ ਕੀਤਾ ਹੈ, ਜਿਸ ਨਾਲ ਅਮਰੀਕੀ ਤੇਲ ਪਾਬੰਦੀਆਂ ਦੇ ਪ੍ਰਭਾਵਾਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਹੈ।



ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕਿਊਬਾ ਲੋਕ ਲੁੜਿੰਦੇ ਵਸੀਲਿਆਂ ਦੀ ਕਮੀ ਦੇ ਬਾਵਜੂਦ ਨਵੇਂ-ਨਵੇਂ ਜੁਗਾੜ ਤਰੀਕੇ ਲੱਭਦੇ ਆ ਰਹੇ ਹਨ ਅਤੇ ਇਹ ਨਵਾਂ ਪ੍ਰਯੋਗ ਵੀ ਉਸੇ ਰਿਵਾਇਤ ਦਾ ਹਿੱਸਾ ਮੰਨਿਆ ਜਾ ਰਿਹਾ ਹੈ।

Next Story
ਤਾਜ਼ਾ ਖਬਰਾਂ
Share it