Begin typing your search above and press return to search.
ਰਾਏਬਰੇਲੀ 'ਚ ਫਿਰ ਤੋਂ ਰੇਲ ਗੱਡੀ ਨੂੰ ਪਲਟਣ ਦੀ ਸਾਜ਼ਿਸ਼

By : Gill
ਰਾਏਬਰੇਲੀ : ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਵਿੱਚ ਇੱਕ ਵਾਰ ਫਿਰ ਰੇਲ ਗੱਡੀ ਨੂੰ ਪਲਟਾਉਣ ਦੀ ਸਾਜ਼ਿਸ਼ ਰਚੀ ਗਈ ਹੈ। ਇਕ ਮਾਲ ਗੱਡੀ ਸੀਮਿੰਟ ਨਾਲ ਬਣੇ ਸਲੀਪਰ ਨਾਲ ਟਕਰਾ ਗਈ ਪਰ ਹਾਦਸਾ ਟਲ ਗਿਆ। ਖਦਸ਼ਾ ਹੈ ਕਿ ਖੇਤ 'ਚ ਰੱਖੇ 3 ਸਲੀਪਰਾਂ ਨੂੰ ਖਿੱਚ ਕੇ ਟਰੈਕ 'ਤੇ ਰੱਖਿਆ ਗਿਆ। ਹਾਦਸੇ ਤੋਂ ਬਾਅਦ ਮਾਲ ਗੱਡੀ 15 ਮਿੰਟ ਤੱਕ ਖੜ੍ਹੀ ਰਹੀ। ਇਹ ਮਾਮਲਾ ਰਾਏਬਰੇਲੀ ਦੇ ਲਕਸ਼ਮਣਪੁਰ ਸਟੇਸ਼ਨ ਦਾ ਹੈ।
Next Story


