ਚੋਣ ਰੁਝਾਨਾਂ ਅਨੁਸਾਰ J & K ਵਿੱਚ ਕਾਂਗਰਸ-ਐਨਸੀ ਗਠਜੋੜ ਅੱਗੇ
By : BikramjeetSingh Gill
ਜੰਮੂ-ਕਸ਼ਮੀਰ : ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਹਰਿਆਣਾ ਅਤੇ ਜੰਮੂ-ਕਸ਼ਮੀਰ ਦੇ ਸ਼ੁਰੂਆਤੀ ਰੁਝਾਨਾਂ ਵਿੱਚ ਅੱਗੇ ਹੈ। ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਅੱਗੇ ਹੈ। ਸ਼ੁਰੂਆਤੀ ਰੁਝਾਨਾਂ 'ਚ ਪਛੜਨ ਤੋਂ ਬਾਅਦ ਭਾਜਪਾ ਨੇ ਤਿੱਖੀ ਵਾਪਸੀ ਕੀਤੀ ਹੈ ਅਤੇ ਹੁਣ ਪਾਰਟੀ ਕਾਂਗਰਸ ਨੂੰ ਹਰਾਉਂਦੀ ਨਜ਼ਰ ਆ ਰਹੀ ਹੈ। ਉਂਜ ਭਾਜਪਾ ਤੇ ਕਾਂਗਰਸ ਵਿਚਾਲੇ ਸਖ਼ਤ ਮੁਕਾਬਲਾ ਹੈ। ਇਨੈਲੋ ਅਤੇ ਹੋਰ ਪਾਰਟੀਆਂ ਨੂੰ ਸਿਰਫ਼ ਚੋਣਵੇਂ ਸੀਟਾਂ 'ਤੇ ਹੀ ਜਿੱਤ ਹਾਸਲ ਹੈ।
ਚੋਣ ਕਮਿਸ਼ਨ ਦੇ ਸ਼ੁਰੂਆਤੀ ਰੁਝਾਨਾਂ ਮੁਤਾਬਕ ਹਰਿਆਣਾ ਵਿਚ ਭਾਜਪਾ ਨੂੰ 46 ਸੀਟਾਂ 'ਤੇ ਲੀਡ ਹੈ। ਕਾਂਗਰਸ 37 ਸੀਟਾਂ 'ਤੇ ਅੱਗੇ ਹੈ। ਇਨੈਲੋ 1 ਸੀਟ 'ਤੇ ਅੱਗੇ ਹੈ। ਬਸਪਾ ਇਕ ਸੀਟ 'ਤੇ ਅੱਗੇ ਹੈ। ਬਾਕੀ ਉਮੀਦਵਾਰਾਂ ਨੂੰ 5 ਸੀਟਾਂ 'ਤੇ ਲੀਡ ਹੈ।
ਜੰਮੂ-ਕਸ਼ਮੀਰ ਦੀ ਗੱਲ ਕਰੀਏ ਤਾਂ ਨੈਸ਼ਨਲ ਕਾਨਫਰੰਸ 40 ਸੀਟਾਂ 'ਤੇ ਅੱਗੇ ਹੈ, ਜਦਕਿ ਭਾਜਪਾ 26 ਸੀਟਾਂ 'ਤੇ ਅੱਗੇ ਹੈ। ਕਾਂਗਰਸ 7 ਸੀਟਾਂ 'ਤੇ ਅੱਗੇ ਹੈ। ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦੀਆਂ ਸੀਟਾਂ ਨੂੰ ਜੋੜੀਏ ਤਾਂ ਗਠਜੋੜ 47 ਸੀਟਾਂ 'ਤੇ ਅੱਗੇ ਹੈ। ਪੀਡੀਪੀ 2 ਸੀਟਾਂ 'ਤੇ ਅੱਗੇ ਹੈ, ਜਦਕਿ ਬਾਕੀ ਉਮੀਦਵਾਰ 15 ਸੀਟਾਂ 'ਤੇ ਅੱਗੇ ਚੱਲ ਰਹੇ ਹਨ।
ਜੰਮੂ-ਕਸ਼ਮੀਰ ਅਤੇ ਹਰਿਆਣਾ ਵਿਚ 90-90 ਸੀਟਾਂ ਹਨ, ਦੋਵਾਂ ਥਾਵਾਂ 'ਤੇ ਬਹੁਮਤ ਦਾ ਅੰਕੜਾ 46 ਹੈ।