ਟੋਰਾਂਟੋ ਕੈਨੇਡਾ ਵਿੱਚ 83 ਮਿਲੀਅਨ ਡਾਲਰ ਦੀ ਕੋਕੀਨ ਜ਼ਬਤ ਕੀਤੀ ਗਈ
By : Sandeep Kaur
ਟੋਰਾਂਟੋ, 24 ਜਨਵਰੀ (ਰਾਜ ਗੋਗਨਾ )- ਬੀਤੇਂ ਦਿਨ ਕੈਨੇਡਾ ਵਿੱਚ ਅਧਿਕਾਰੀਆਂ ਨੇ ਇੱਕ ਬਦਨਾਮ ਮੈਕਸੀਕਨ ਕਾਰਟੇਲ ਦੇ ਨਾਲ ਜੁੜੀ ਡਰੱਗ ਤਸਕਰੀ ਨੂੰ ਲੈ ਕੇ 83 ਮਿਲੀਅਨ ਡਾਲਰ ਦੀ ਕੋਕੀਨ ਜ਼ਬਤ ਕੀਤੀ ਹੈ। ਜੋ ਕਿ ਕੈਨੇਡਾ ਦੇਸ਼ ਦੇ ਟੋਰਾਂਟੋ ਦੇ ਇਤਿਹਾਸ ਵਿੱਚ ਡਰੱਗ ਦੀ ਸਭ ਤੋਂ ਵੱਡੀ ਢੋਆ-ਢੁਆਈ ਹੈ, ਅਧਿਕਾਰੀਆਂ ਨੇ ਇਸ ਗੱਲ ਦੀ ਘੋਸ਼ਣਾ ਕੀਤੀ ਹੈ।ਇਹ ਕੋਕੀਨ 835 ਕਿਲੋਗ੍ਰਾਮ ਤੋਂ ਵੱਧ ਸੀ ਜਿਸ ਦਾ ਜਾਲਿਸਕੋ ਨਿਊ ਜਨਰੇਸ਼ਨ ਕਾਰਟੈਲ ਨਾਲ ਸਬੰਧ ਹੋਣ ਦਾ ਦੋਸ਼ ਹੈ, ਜਿਸ ਨੂੰ ਨਿਆਂ ਵਿਭਾਗ ਨੇ "ਦੁਨੀਆਂ ਦੀਆਂ ਸਭ ਤੋਂ ਹਿੰਸਕ ਅਤੇ ਪ੍ਰਫੁੱਲਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਸੰਗਠਨਾਂ ਵਿੱਚੋਂ ਇੱਕ" ਦੱਸਿਆ ਗਿਆ ਹੈ ।ਟੋਰਾਂਟੋ ਪੁਲਿਸ ਨੇ ਇੱਕ ਨਿਊਜ਼ ਰੀਲੀਜ਼ ਵਿੱਚ ਕਿਹਾ ਕਿ ਅਧਿਕਾਰੀਆਂ ਨੂੰ ਇੱਕ ਟਰੱਕ ਵਿੱਚ ਛੁਪਾ ਕੇ ਰੱਖੀ ਗਈ 475 ਕਿਲੋਗ੍ਰਾਮ ਕੋਕੀਨ ਦਾ ਪਤਾ ਲੱਗਾ ਅਤੇ ਬਾਕੀ ਨੂੰ ਛੁਪਾਉਣ ਵਾਲੇ ਘਰਾਂ ਤੋਂ ਜ਼ਬਤ ਕੀਤਾ ਗਿਆ । ਪੁਲਿਸ ਨੇ ਕਿਹਾ ਕਿ ਇਕ ਟਰੱਕ ਅਤੇ ਇਸ ਦਾ ਮਾਲ ਮੈਕਸੀਕੋ ਤੋਂ ਸ਼ੁਰੂ ਹੋਣ ਵਾਲੇ ਇੱਕ ਵੱਡੇ ਅੰਤਰ-ਰਾਸ਼ਟਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਮੁਹਿੰਮ ਦਾ ਹਿੱਸੇ ਦੇ ਨਾਲ ਇਕ ਵੱਡੇ ਮੈਕਸੀਕਨ ਗਿਰੋਹ ਦੇ ਨਾਲ ਸਬੰਧ ਹੈ।ਟੋਰਾਂਟੋ ਦੇ ਪੁਲਿਸ ਮੁਖੀ ਮਾਈਰੋਨ ਡੈਮਕੀਵ ਨੇ ਕਿਹਾ ਕਿ ਕੋਕੀਨ ਨਿਊਫਾਊਂਡਲੈਂਡ ਤੋਂ ਬ੍ਰਿਟਿਸ਼ ਕੋਲੰਬੀਆ ਤੱਕ ਹੋਰ ਕੈਨੇਡੀਅਨ ਖੇਤਰਾਂ ਵਿੱਚ ਵੰਡੀ ਜਾਣੀ, ਹੋਣਾ ਯਕੀਨੀ ਸੀ।ਟੋਰਾਂਟੋ ਪੁਲਿਸ ਸੇਵਾ ਦੁਆਰਾ ਕੇਵਿਨ ਮਾਸਟਰਮੈਨ ਨੇ ਕਿਹਾ ਕਿ ਅਸੀਂ ਤੁਹਾਨੂੰ ਦੱਸ ਸਕਦਾ ਹਾਂ ਕਿ ਸਾਡੀਆਂ ਸੜਕਾਂ ਤੋਂ 835 ਕਿਲੋਗ੍ਰਾਮ ਕੋਕੀਨ ਮਿਲਣ ਨਾਲ ਸਾਡੇ ਭਾਈਚਾਰਿਆਂ ਦੀ ਜਾਨ ਬੱਚ ਗਈ ਹੈ। ਜਿਸ ਨਾਲ ਕਈ ਪਰਿਵਾਰ ਮੋਤ ਦੇ ਮੂੰਹ ਵਿੱਚ ਜਾਣੇ ਸਨ।ਅਧਿਕਾਰੀਆਂ ਨੇ ਇਸ ਜਾਂਚ ਦੇ ਵਿੱਚ ਛੇ ਦੇ ਕਰੀਬ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।ਜਿਨ੍ਹਾਂ ਵਿਚ ਦੋ ਮੈਕਸੀਕਨ ਨਾਗਰਿਕ ਜੋ ਕੈਨੇਡਾ ਵਿਚ ਕਾਨੂੰਨੀ ਤੌਰ 'ਤੇ ਦਾਖਲ ਹੋਏ ਸਨ ਅਤੇ ਚਾਰ ਕੈਨੇਡੀਅਨ ਲੋਕ ਸਨ।ਅਤੇ ਤਿੰਨ ਹੋਰ ਸ਼ੱਕੀਆਂ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਜਿੰਨਾਂ ਵਿੱਚ ਦੋ ਮੈਕਸੀਕਨ ਨਾਗਰਿਕ ਅਤੇ ਨਿਆਗਰਾ ਫਾਲਜ਼ ਤੋਂ ਇੱਕ 60 ਸਾਲਾ ਕੈਨੇਡੀਅਨ ਸ਼ਾਮਿਲ ਹੈ।