Begin typing your search above and press return to search.

ਨਾਭਾ ਪਹੁੰਚੇ CM Nayab Singh Shaini, ਕੁਵੰਰ ਅਭੇਉਦੇਪ੍ਰਤਾਪ ਸਿੰਘ ਨੂੰ ਦਸਤਾਰਬੰਦੀ ਦੀ ਦਿੱਤੀ ਵਧਾਈ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਜੀ ਦੀ ਵੰਸ਼ਜ ਅਭੇਉਦੇ ਪ੍ਰਤਾਪ ਅਤੇ ਉਹਨਾਂ ਦੇ ਪਰਿਵਾਰ ਨੂੰ ਦਸਤਾਰ ਬੰਦੀ ਪ੍ਰੋਗਰਾਮ ਸਬੰਧੀ ਵਧਾਈ ਦੇਣ ਲਈ ਪਹੁੰਚੇ।

ਨਾਭਾ ਪਹੁੰਚੇ CM Nayab Singh Shaini, ਕੁਵੰਰ ਅਭੇਉਦੇਪ੍ਰਤਾਪ ਸਿੰਘ ਨੂੰ ਦਸਤਾਰਬੰਦੀ ਦੀ ਦਿੱਤੀ ਵਧਾਈ
X

Gurpiar ThindBy : Gurpiar Thind

  |  3 Feb 2026 6:56 PM IST

  • whatsapp
  • Telegram

ਨਾਭਾ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਜੀ ਦੀ ਵੰਸ਼ਜ ਅਭੇਉਦੇ ਪ੍ਰਤਾਪ ਅਤੇ ਉਹਨਾਂ ਦੇ ਪਰਿਵਾਰ ਨੂੰ ਦਸਤਾਰ ਬੰਦੀ ਪ੍ਰੋਗਰਾਮ ਸਬੰਧੀ ਵਧਾਈ ਦੇਣ ਲਈ ਪਹੁੰਚੇ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਹਾਰਾਜਾ ਰਿਪੁਦਮਨ ਸਿੰਘ ਜੀ ਦੇ ਜੋ ਆਪਣੀ ਪੁਰਾਤਨ ਪਰੰਪਰਾ ਨੂੰ ਬਰਕਰਾਰ ਰੱਖਿਆ। ਮੈਂ ਉਹਨਾਂ ਦੇ ਪਰਿਵਾਰ ਨੂੰ ਵਧਾਈ ਦੇਣ ਦੇ ਲਈ ਪਹੁੰਚਿਆ ਹਾਂ।


ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਦਿਨੋਂ ਦਿਨ ਫੇਲ ਹੁੰਦੀ ਜਾ ਰਹੀ ਹੈ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵਿਆਹਾਂ ਦੇ ਦੌਰਾਨ ਕਤਲ ਅਤੇ ਗੋਲੀਆਂ ਚੱਲ ਰਹੀਆਂ ਹਨ। ਅੱਜ ਦੀ ਸੈਣੀ ਨੇ ਕਿਹਾ ਕਿ ਅਸੀਂ ਔਰਤਾਂ ਨਾਲ ਜੋ ਵਾਅਦਾ ਕੀਤਾ ਸੀ ਉਹ ਪਹਿਲੀ ਟਰਮ ਵਿੱਚ ਪੂਰਾ ਕਰ ਦਿੱਤਾ ਪਰ ਪੰਜਾਬ ਸਰਕਾਰ ਨੇ ਅਜੇ ਤੱਕ 1100 ਰੁਪ ਮਹਿਲਾਵਾਂ ਨੂੰ ਨਹੀਂ ਦਿੱਤਾ।

ਸੀਐਮ ਸੈਣੀ ਨੇ ਕਿਹਾ ਜੇਕਰ ਪੰਜਾਬ ਵਿੱਚ ਸਾਡੀ ਬੀਜੇਪੀ ਦੀ ਸਰਕਾਰ ਆਉਂਦੀ ਹੈ ਤਾਂ ਅਸੀਂ ਪੰਜਾਬ ਨੂੰ ਬੁਲੰਦੀਆਂ ਤੇ ਲੈ ਜਾਵਾਂਗੇ। ਸੀਐਮ ਸੈਣੀ ਨੇ ਮਜੀਠੀਏ ਦੀ ਜਮਾਨਤ ਤੇ ਬੋਲਦਿਆ ਕਿਹਾ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ।

Next Story
ਤਾਜ਼ਾ ਖਬਰਾਂ
Share it