Begin typing your search above and press return to search.

ਸੁਖਬੀਰ ਬਾਦਲ 'ਤੇ ਹਮਲੇ ਬਾਰੇ CM ਮਾਨ ਨੇ SGPC 'ਤੇ ਲਾਏ ਦੋਸ਼

ਇਸ ਮਾਮਲੇ ਉਤੇ ਜੋ ਅਕਾਲੀ ਦਲ ਦੇ ਬੁਲਾਰੇ ਨੇ ਜੋ ਆਮ ਆਦਮੀ ਪਾਰਟੀ ਉਤੇ ਦੋਸ਼ ਲਾਏ ਹਨ ਉਸ ਦਾ ਜਵਾਬ ਆਪ ਲੀਡਰ ਨੀਲ ਗਰਗ ਨੇ ਦਿੱਤੇ ਹਨ। ਉਨ੍ਹਾਂ ਆਖਿਆ ਹੈ ਕਿ ਇੱਕ ਬੰਨੇ 'ਤੇ ਸੁਖਬੀਰ

ਸੁਖਬੀਰ ਬਾਦਲ ਤੇ ਹਮਲੇ ਬਾਰੇ CM ਮਾਨ ਨੇ SGPC ਤੇ ਲਾਏ ਦੋਸ਼
X

BikramjeetSingh GillBy : BikramjeetSingh Gill

  |  12 Dec 2024 6:06 PM IST

  • whatsapp
  • Telegram

ਗਰਗ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨੇ ਪਹਿਲੇ ਦਿਨ ਹੀ ਆਰਡਰ ਦਿੱਤੇ ਸੀ ਕਿ ਇਸ ਦੀ ਹਰ ਐਂਗਲ ਤੋਂ ਜਾਂਚ ਹੋਣੀ ਚਾਹੀਦੀ ਹੈ ਭਾਵੇਂ ਇਹਦੇ ਚ ਕੋਈ ਹਾਈ ਤੋਂ ਹਾਈ ਪ੍ਰੋਫਾਈਲ ਵੀ ਬੰਦਾ ਸ਼ਾਮਲ ਹੋਵੇ, ਕਿਸੇ ਨੂੰ ਨਾ ਬਖਸਿਆ ਜਾਵੇ।

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਐਸ ਜੀ ਪੀ ਸੀ ਵਾਲੇ ਸਾਨੂੰ ਸੁਖਬੀਰ ਬਾਦਲ ਉਤੇ ਹੋਏ ਹਮਲੇ ਦੀ ਸੀ ਸੀ ਟੀ ਵੀ ਫੁਟੇਜ ਹੀ ਨਹੀਂ ਦੇ ਰਹੇ ਤਾਂ ਪੁਲਿਸ ਆਪਣੀ ਜਾਂਚ ਅੱਗੇ ਕਿਵੇਂ ਵਧਾ ਸਕਦੀ ਹੈ। ਮਾਨ ਨੇ ਕਿਹਾ ਕਿ ਸਾਨੂੰ ਫੁਟੇਜ ਲੈਣ ਲਈ ਅਦਾਲਤ ਜਾਣਾ ਪੈ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਇਹ ਹਮਲਾ ਕਾਨੂੰਨ ਵਿਵਸਥਾ ਖ਼ਰਾਬ ਹੋਣ ਦਾ ਨਹੀਂ ਹੈ। ਅਕਾਲੀ ਦਲ ਵਾਲੇ ਬਦੋ ਬਦੀ ਇਹ ਮਾਮਲਾ ਚੁੱਕ ਰਹੇ ਹਨ।

ਇਸ ਮਾਮਲੇ ਉਤੇ ਜੋ ਅਕਾਲੀ ਦਲ ਦੇ ਬੁਲਾਰੇ ਨੇ ਜੋ ਆਮ ਆਦਮੀ ਪਾਰਟੀ ਉਤੇ ਦੋਸ਼ ਲਾਏ ਹਨ ਉਸ ਦਾ ਜਵਾਬ ਆਪ ਲੀਡਰ ਨੀਲ ਗਰਗ ਨੇ ਦਿੱਤੇ ਹਨ। ਉਨ੍ਹਾਂ ਆਖਿਆ ਹੈ ਕਿ ਇੱਕ ਬੰਨੇ 'ਤੇ ਸੁਖਬੀਰ ਸਿੰਘ ਬਾਦਲ ਜਿਹੜੇ ਪੰਜਾਬ ਪੁਲਿਸ ਦੀ ਤਾਰੀਫ ਕਰਦੇ ਨੇ ਦੂਜੇ ਬੰਨੇ Bikram Singh ਮਜੀਠੀਆ ਜਿਹੜਾ ਉਹ ਪੰਜਾਬ ਪੁਲਿਸ ਨੂੰ ਕਟਹਿਰੇ ਵਿਚ ਖੜਾ ਕਰਦੇ ਨੇ, ਪਹਿਲੇ ਤਾਂ ਇਹ ਆਪਸ ਵਿੱਚ ਫੈਸਲਾ ਕਰ ਲੈਣ ਕਿ ਪੰਜਾਬ ਪੁਲਿਸ ਤਾਰੀਫ ਕਰਨੀ ਹੈ ਜਾਂ ਕਟਹਿਰੇ ਚ ਖੜਾ ਕਰਨਾਹੈ। ਨੀਲ ਗਰਗ ਨੇ ਕਿਹਾ ਕਿ ਦੂਜੀ ਗੱਲ ਇਹ ਹੈ ਸੁਖਬੀਰ ਸਿੰਘ ਬਾਦਲ ਗਲਤ ਨੇ ਜਾਂ ਫਿਰ ਬਿਕਰਮ ਸਿੰਘ ਮਜੀਠੀਆ ਗਲਤ ਨੇ ?

ਗਰਗ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨੇ ਪਹਿਲੇ ਦਿਨ ਹੀ ਆਰਡਰ ਦਿੱਤੇ ਸੀ ਕਿ ਇਸ ਦੀ ਹਰ ਐਂਗਲ ਤੋਂ ਜਾਂਚ ਹੋਣੀ ਚਾਹੀਦੀ ਹੈ ਭਾਵੇਂ ਇਹਦੇ ਚ ਕੋਈ ਹਾਈ ਤੋਂ ਹਾਈ ਪ੍ਰੋਫਾਈਲ ਵੀ ਬੰਦਾ ਸ਼ਾਮਲ ਹੋਵੇ, ਕਿਸੇ ਨੂੰ ਨਾ ਬਖਸਿਆ ਜਾਵੇ। ਨੀਲ ਗਰਗ ਨੇ ਅੱਗੇ ਕਿਹਾ ਕਿ ਅਕਾਲੀ ਦਲ ਦੀ ਮਨਸ਼ਾ ਤਾਂ ਜਾਂਚ ਦੀ ਹੈ ਹੀ ਨਹੀਂ, ਅਕਾਲੀ ਦਲ ਦੀ ਮਨਸ਼ਾ ਸਿਰਫ ਤੇ ਸਿਰਫ ਸਿਆਸਤ ਕਰਨੀ ਹੈ ਤਾਂ ਕਿ ਉਹ ਸਿਆਸਤ ਕਰਕੇ ਜਿਹੜੀ ਆਪਣੀ ਖੋਈ ਹੋਈ ਸਿਆਸੀ ਜਮੀਨ ਹੈ ਉਸ ਨੂੰ ਹਾਸਿਲ ਕੀਤਾ ਜਾ ਸਕੇ, ਪਰ ਲੋਕ ਜਿਹੜੇ ਅਕਾਲੀ ਦਲ ਬਾਰੇ ਸਾਰਾ ਕੁਝ ਸਮਝਦੇ ਹਨ।

Next Story
ਤਾਜ਼ਾ ਖਬਰਾਂ
Share it