Football World Cup : ਮੱਧ ਪੂਰਬ ਤਣਾਅ ਕਾਰਨ ਫੁਟਬਾਲ ਵਿਸ਼ਵ ਕੱਪ ਉੱਤੇ ਅਣਿਸ਼ਚਿਤਤਾ ਦੇ ਬੱਦਲ
ਜਾਣਕਾਰੀ ਅਨੁਸਾਰ ਇਰਾਨ ਦੀ ਰਾਸ਼ਟਰੀ ਫੁਟਬਾਲ ਟੀਮ ਦੇ ਕੁਝ ਮੁਕਾਬਲੇ ਅਮਰੀਕਾ ਵਿੱਚ ਖੇਡੇ ਜਾਣ ਦੀ ਯੋਜਨਾ ਹੈ। ਹਾਲਾਂਕਿ ਦੋਵਾਂ ਦੇਸ਼ਾਂ ਵਿਚਕਾਰ ਵਧ ਰਹੇ ਰਾਜਨੀਤਿਕ

By : Gill
ਵੈਨਕੂਵਰ, 9 ਮਾਰਚ (ਮਲਕੀਤ ਸਿੰਘ) – ਮੱਧ ਪੂਰਬ ਵਿੱਚ ਵਧ ਰਹੇ ਤਣਾਅ ਅਤੇ ਅਮਰੀਕਾ-ਇਰਾਨ ਵਿਚਕਾਰ ਚੱਲ ਰਹੇ ਟਕਰਾਅ ਕਾਰਨ 2026 ਦੇ ਫੁਟਬਾਲ ਵਿਸ਼ਵ ਕੱਪ ਉੱਤੇ ਅਣਿਸ਼ਚਿਤਤਾ ਦੇ ਬੱਦਲ ਛਾ ਜਾਣ ਦੀਆਂ ਸੰਭਾਵਨਾਵਾਂ ਦੀਆਂ ਕਿਆਸਰਾਈਆਂ ਹਨ । ਇਹ ਵਿਸ਼ਵ ਕੱਪ ਉੱਤਰੀ ਅਮਰੀਕਾ ਵਿੱਚ ਕਰਵਾਇਆ ਜਾਣਾ ਹੈ, ਜਿਸ ਵਿੱਚ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਸਾਂਝੇ ਤੌਰ ’ਤੇ ਮੇਜ਼ਬਾਨ ਹਨ।
ਜਾਣਕਾਰੀ ਅਨੁਸਾਰ ਇਰਾਨ ਦੀ ਰਾਸ਼ਟਰੀ ਫੁਟਬਾਲ ਟੀਮ ਦੇ ਕੁਝ ਮੁਕਾਬਲੇ ਅਮਰੀਕਾ ਵਿੱਚ ਖੇਡੇ ਜਾਣ ਦੀ ਯੋਜਨਾ ਹੈ। ਹਾਲਾਂਕਿ ਦੋਵਾਂ ਦੇਸ਼ਾਂ ਵਿਚਕਾਰ ਵਧ ਰਹੇ ਰਾਜਨੀਤਿਕ ਅਤੇ ਸੁਰੱਖਿਆ ਸੰਬੰਧੀ ਤਣਾਅ ਕਾਰਨ ਇਸ ਸਬੰਧੀ ਕਈ ਪ੍ਰਸ਼ਨ ਉਠਣ ਲੱਗ ਪਏ ਹਨ।
ਇਰਾਨੀ ਮੂਲ ਦੇ ਕੁਝ ਫੁਟਬਾਲ ਪ੍ਰੇਮੀਆਂ ਨੇ ਕਿਹਾ ਕਿ ਉਹ 2026 ਦੇ ਵਿਸ਼ਵ ਕੱਪ ਵਿੱਚ ਆਪਣੀ ਟੀਮ ਨੂੰ ਖੇਡਦੇ ਦੇਖਣ ਦੀ ਉਮੀਦ ਕਰ ਰਹੇ ਸਨ, ਪਰ ਮੱਧ ਪੂਰਬ ਵਿੱਚ ਤਣਾਅ ਤੋਂ ਬਾਅਦ ਸਥਿਤੀ ਪੇਚੀਦਾ ਹੋ ਗਈ ਹੈ।
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਜਾਰੀ ਰਹਿੰਦਾ ਹੈ ਤਾਂ ਇਹ ਵਿਸ਼ਵ ਕੱਪ ਦੇ ਪ੍ਰਬੰਧਾਂ ਅਤੇ ਟੀਮਾਂ ਦੀ ਆਵਾਜਾਈ ’ਤੇ ਵੀ ਅਸਰ ਪੈਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ


