Begin typing your search above and press return to search.

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਸੂਬਾ ਵਾਸੀਆਂ ਨੁੰ ਹਰਿਆਣਾ ਦਿਵਸ ਦੀ ਦਿੱਤੀ ਸ਼ਸ਼ਭਕਾਮਨਾਵਾਂ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਸੂਬਾ ਵਾਸੀਆਂ ਨੁੰ ਹਰਿਆਣਾ ਦਿਵਸ ਦੀ ਦਿੱਤੀ ਸ਼ਸ਼ਭਕਾਮਨਾਵਾਂ
X

BikramjeetSingh GillBy : BikramjeetSingh Gill

  |  1 Nov 2024 2:16 PM IST

  • whatsapp
  • Telegram

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਸੂਬਾਵਾਸੀਆਂ ਨੁੰ ਹਰਿਆਣਾ ਦਿਵਸ ਦੀ ਦਿੱਤੀ ਸ਼ਸ਼ਭਕਾਮਨਾਵਾਂ

ਹੁਣ ਹਰਿਆਣਾ ਦਿਵਸ ਦੇ ਮਾਮਲੇ ਵਿਚ ਦੇਸ਼ ਦੇ ਮੋਹਰੀ ਸੂਬਿਆਂ ਵਿਚ ਸ਼ਾਮਿਲ, ਵਿਕਾਸ ਅਤੇ ਉਨੱਤੀ ਦੇ ਪੱਥ 'ਤੇ ਨੋਨ -ਸਟਾਪ ਅੱਗੇ ਵੱਧਦਾ ਰਹੇਗਾ ਹਰਿਆਣਾ - ਮੁੱਖ ਮੰਤਰੀ

ਪ੍ਰਧਾਨ ਮੰਤਰੀ ਦੇ ਵਿਕਸਿਤ ਭਾਰਤ ਦੇ ਸੰਕਲਪ ਵਿਚ ਹਰਿਆਣਾ ਦਾ ਹੋਵੇਗਾ ਮਹਤੱਵਪੂਰਨ ਯੋਗਦਾਨ - ਨਾਇਬ ਸਿੰਘ ਸੈਨੀ

ਚੰਡੀਗੜ੍ਹ, 1 ਨਵੰਬਰ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਸੂਬਾਵਾਸੀਆਂ ਨੂੰ ਹਰਿਆਣਾ ਦਿਵਸ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਅੱਜ ਹਰਿਆਣਾ ਵਿਕਾਸ ਦੇ ਮਾਮਲੇ ਵਿਚ ਦੇਸ਼ ਦੇ ਮੋਹਰੀ ਸੂਬਿਆਂ ਵਿਚ ਸ਼ਾਮਿਲ ਹੈ। ਹਰਿਆਣਾ ਅੱਜ ਕਿਤੇ ਅੱਗੇ ਪਹੁੰਚ ਚੁੱਕਾ ਹੈ, ਚਾਹੇ ਸੂਬੇ ਦੇ ਆਰਥਕ ਸਥਿਤੀ ਹੋਵੇ, ਉਦਯੋਗਿਕ ਪ੍ਰਗਤੀ ਹੋਵੇ ਜਾਂ ਫਿਰ ਸਮਾਜ ਨੂੰ ਸੇਵਾਵਾਂ ਦੇਣ ਦੀ ਗੱਲ ਹੋਵੇ, ਹਰਿਆਣਾ ਨੇ ਆਪਣੇ ਪਰਚੱਮ ਲਹਿਰਾਇਆ ਹੈ। ਹਰਿਆਣਾ ਵਿਕਾਸ ਅਤੇ ਉਨੱਤੀ ਦੇ ਪੱਥ 'ਤੇ ਨੋਨ ਸਟਾਪ ਅੱਗੇ ਵੱਧਦਾ ਰਹੇਗਾ।

ਅੱਜ ਜਾਰੀ ਇਕ ਸੰਦੇਸ਼ ਵਿਚ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਹਰਿਆਣਾ ਵੀਰ ਜਵਾਨਾਂ, ਮਿਹਨਤਕਸ਼ ਕਿਸਾਨਾਂ ਅਤੇ ਖਿਡਾਰੀਆਂ ਦੀ ਧਰਤੀ ਹੈ। ਸਾਡੇ ਜਵਾਨ, ਕਿਸਾਨ ਅਤੇ ਖਿਡਾਰੀ ਸੂਬੇ ਦੀ ਵਿਕਾਸ ਯਾਤਰਾ ਵਿਚ ਮੋਹਰੀ ਭੁਕਿਮਾ ਨਿਭਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹਰਿਆਣਾ ਵਿਚ ਸਾਡੀ ਡਬਲ ਇੰਜਨ ਦੀ ਸਰਕਾਰ ਨੇ ਸੱਭਕਾ ਸਾਥ-ਸੱਭਕਾ ਵਿਕਾਸ-ਸੱਭਕਾ ਵਿਸ਼ਵਾਸ - ਸੱਭਕਾ ਪ੍ਰਯਾਸ ਦੇ ਨਾਲ ਹਰਿਆਣਾ ਏਕ-ਹਰਿਆਣਵੀਂ ਏਕ ਦੀ ਭਵਾਨਾ ਨਾਲ ਕੰਮ ਕੀਤਾ ਹੈ ਅਤੇ ਸੂਬੇ ਦੇ ਵਿਕਾਸ ਨੂੰ ਬੁਲੰਦੀਆਂ 'ਤੇ ਪਹੁੰਚਾਇਆ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਾਲ 2047 ਤਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਵਿਚ ਸਾਨੂੰ ਪ੍ਰਧਾਨ ਮੰਤਰੀ ੧ੀ ਦੇ ਨਾਲ ਮਿਲ ਕੇ ਹਰ ਸੰਭਵ ਯਤਨ ਕਰਣਗੇ ਅਤੇ ਇਸ ਯਾਤਰਾ ਵਿਚ ਹਰਿਆਣਾ ਆਪਣੀ ਮਹਤੱਵਪੂਰਨ ਯੋਗਦਾਨ ਦਵੇਗਾ। ਉਨ੍ਹਾਂ ਨੇ ਹਰਿਆਣਾਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹਰਿਆਣਾ ਨੂੰ ਭਵਿੱਖ ਵਿਚ ਵੀ ਨਵੀਨ ਤਕਨੀਕ ਤੇ ਤਕਨਾਲੋਜੀ ਨਾਲ ਲੈਸ ਦੁਨੀਆ ਦਾ ਸੱਭ ਤੋਂ ਵੱਧ ਵਿਕਸਿਤ ਸੂਬਾ ਬਨਾਉਣ ਦੀ ਦਿਸ਼ਾ ਵਿਚ ਆਪਣਾ ਯੋਗਦਾਨ ਦੇਣ ਤਾਂ ਜੋ ਸੂਬਾ ਹੋਰ ਵੱਧ ਖੁਸ਼ਹਾਲ ਬਣੇ।

ਉਨ੍ਹਾਂ ਨੇ ਕਿਹਾ ਕਿ 1 ਨਵੰਬਰ, 1966 ਨੂੰ ਪੰਜਾਬ ਤੋਂ ਵੱਖ ਹੋ ਕੇ ਜਦੋਂ ਹਰਿਆਣਾ ਵੱਖ ਸੂਬਾ ਬਣਿਆ ਸੀ ਤਾਂ ਉਸ ਸਮੇਂ ਸਰੋਤ ਸੀਮਤ ਸਨ ਜਦੋਂ ਕਿ ਅੱਜ ਹਰਿਆਣਾ ਵਿਕਾਸ ਤੇ ਉਨੱਤੀ ਦੇ ਮਾਮਲੇ ਵਿਚ ਕਿਤੇ ਅੱਗੇ ਨਿਕਲ ਚੁੱਕਾ ਹੈ। ਹਰਿਆਣਾ ਨੇ ਖੇਤੀਬਾੜੀ ਤੋਂ ਇਲਾਵਾ ਉਦਯੋਗਿਕ ਖੇਤਰ ਵਿਚ ਵੀ ਵਿਲੱਖਣ ਪ੍ਰਗਤੀ ਕੀਤੀ ਹੈ। ਇੰਨ੍ਹਾਂ ਹੀ ਨਹੀਂ, ਖੇਡਾਂ ਦੇ ਖੇਤਰ ਵਿਚ ਪੂਰੀ ਦੁਨੀਆ ਵਿਚ ਹਰਿਆਣਾ ਦਾ ਡੰਕਾ ਵਜਦਾ ਹੈ। ਅੱਜ ਕੌਮਾਂਤਰੀ ਪੱਧਰ 'ਤੇ ਹੋਣ ਵਾਲੇ ਖੇਡ ਮੁਕਾਬਲਿਆਂ ਵਿਚ ਹਰਿਆਣਾ ਦੇ ਖਿਡਾਰੀ ਵੱਧ ਤੋਂ ਵੱਧ ਮੈਡਲ ਲਿਆਉਂਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਵਿਚ ਸੂਬਾ ਸਰਕਾਰ ਹਰਿਆਣਾ ਵਿਚ ਵਿਕਾਸ ਦੀ ਗਤੀ ਵਿਚ ਹੋਰ ਤੇਜੀ ਲਿਆਵੇਗੀ ਤਾਂ ਜੋ ਲੋਕਾਂ ਦੇ ਜੀਵਨ ਨੂੰ ਸਰਲ ਬਣਾਇਆ ਜਾ ਸਕੇ। ਅਸੀਂ ਹਰਿਆਣਾ ਨੁੰ ਵਿਕਾਸ ਦੇ ਮੱਦੇਨਜਰ ਨਵੀਂ ਉਚਾਈਆਂ 'ਤੇ ਲੈ ਜਾਣ ਦਾ ਕੰਮ ਕਰਾਂਗੇ। ਇੰਫ੍ਰਾਸਟਕਚਰ ਦੀ ਮੱਦੇਨਜਰ ਨਵੀਂ-ਨਵੀਂ ਪਰਿਯੋਜਨਾਵਾਂ ਲਾਗੂ ਕੀਤੀਆਂ ਜਾ ਰੀਆਂ ਹਨ, ਜਿਸ ਨਾਲ ਲੋਕਾਂ ਨੂੰ ਸਿੱਧਾ ਲਾਭ ਮਿਲੇਗਾ।

Next Story
ਤਾਜ਼ਾ ਖਬਰਾਂ
Share it