328 ਸਰੂਪਾਂ ਦੇ ਮਾਮਲੇ 'ਤੇ CM Mann ਦਾ ਵੱਡਾ ਬਿਆਨ: "ਸੱਚ ਸਾਹਮਣੇ ਲਿਆ ਕੇ ਰਹਾਂਗੇ"
ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਕਈ ਸਿੱਖ ਸੰਸਥਾਵਾਂ ਵੱਲੋਂ ਇਹ ਮੰਗ ਕੀਤੀ ਗਈ ਸੀ ਕਿ 328 ਸਰੂਪਾਂ ਦੇ ਗਾਇਬ ਹੋਣ ਦੀ ਜਾਂਚ ਕੀਤੀ ਜਾਵੇ।

By : Gill
328 ਸਰੂਪਾਂ ਦੇ ਮਾਮਲੇ 'ਤੇ ਮੁੱਖ ਮੰਤਰੀ ਮਾਨ ਦਾ ਵੱਡਾ ਬਿਆਨ: "ਸੱਚ ਸਾਹਮਣੇ ਲਿਆ ਕੇ ਰਹਾਂਗੇ"
ਚੰਡੀਗੜ੍ਹ, 29 ਦਸੰਬਰ 2025
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ 'ਤੇ ਵੱਡਾ ਬਿਆਨ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ, ਐਸ ਜੀ ਪੀ ਸੀ ਪ੍ਰਧਾਨ ਨੂੰ ਇਹ ਕਠਪੁਤਲੀ ਦੀ ਤਰ੍ਹਾਂ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਹੁਣ ਡਰ ਹੈ ਕਿ ਸਿੱਟ ਪੜਤਾਲ ਕਰ ਕੇ ਸਾਰਾ ਰਾਜ਼ ਸਾਹਮਣੇ ਲਿਅ ਦਵੇਗੀ।
🔍 ਜਾਂਚ ਦੇ ਕਾਰਨ
ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਕਈ ਸਿੱਖ ਸੰਸਥਾਵਾਂ ਵੱਲੋਂ ਇਹ ਮੰਗ ਕੀਤੀ ਗਈ ਸੀ ਕਿ 328 ਸਰੂਪਾਂ ਦੇ ਗਾਇਬ ਹੋਣ ਦੀ ਜਾਂਚ ਕੀਤੀ ਜਾਵੇ।
ਕਾਰਵਾਈ: ਉਨ੍ਹਾਂ ਕਿਹਾ, "ਇਸੇ ਕਰ ਕੇ ਅਸੀਂ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰਵਾਈ ਹੈ।"
ਸੱਚ ਸਾਹਮਣੇ ਲਿਆਉਣ ਦਾ ਵਾਅਦਾ: ਮਾਨ ਨੇ ਦ੍ਰਿੜਤਾ ਨਾਲ ਕਿਹਾ ਕਿ ਸਰਕਾਰ ਇਸ ਮਾਮਲੇ ਵਿੱਚ ਸੱਚ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।
💬 ਸ਼੍ਰੋਮਣੀ ਕਮੇਟੀ 'ਤੇ ਟਿੱਪਣੀ
ਮੁੱਖ ਮੰਤਰੀ ਨੇ ਇਸ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਭੂਮਿਕਾ 'ਤੇ ਵੀ ਟਿੱਪਣੀ ਕੀਤੀ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਤਾਂ 328 ਸਰੂਪਾਂ ਬਾਰੇ ਆਪਣਾ ਪੱਲਾ ਝਾੜ ਲਿਆ ਹੈ, ਪਰ ਪੰਜਾਬ ਸਰਕਾਰ ਇਸ ਸੱਚਾਈ ਨੂੰ ਜ਼ਾਹਰ ਕਰਕੇ ਰਹੇਗੀ।
ਮਾਨ ਨੇ ਇਹ ਵੀ ਜ਼ਿਕਰ ਕੀਤਾ ਕਿ "ਪ੍ਰਧਾਨ ਸਾਬ ਨੇ ਆਪ ਆਖਿਆ ਸੀ ਕਿ ਇੱਥੇ 10-20 ਘਪਲੇ ਰੋਜ਼ਾਨਾ ਹੁੰਦੇ ਹਨ।"
ਸਰਕਾਰ ਵੱਲੋਂ ਪਰਚਾ ਦਰਜ ਕਰਵਾ ਕੇ ਜਾਂਚ ਸ਼ੁਰੂ ਕਰਨ ਦਾ ਉਦੇਸ਼ ਇਸ ਸੰਵੇਦਨਸ਼ੀਲ ਮਾਮਲੇ ਦੀ ਪੂਰੀ ਸੱਚਾਈ ਲੋਕਾਂ ਸਾਹਮਣੇ ਲਿਆਉਣਾ ਹੈ।
ਮਾਨ ਨੇ ਕਿਹਾ ਕਿ ਐਸ ਜੀ ਪੀ ਸੀ ਵਿਚ ਮਤਾ ਸੀ ਕਿ ਗਾਇਬ ਹੋਏ ਸਰੂਪਾਂ ਦੇ ਮਾਮਲੇ ਵਿਚ ਪੈਰਵਾਈ ਕੀਤੀ ਜਾਵੇ। ਮਤੇ ਵਿਚ ਇਹ ਵੀ ਮੰਨਿਆ ਗਿਆ ਕਿ ਸਰੂਪ ਘਟੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਜੱਥੇਦਾਰ ਦੀ ਨਿਯੁਕਤੀ ਉਪਰ ਵੀ ਸਵਾਲ ਚੁੱਕੇ। ਉਨ੍ਹਾਂ ਨੇ ਇਹ ਨਿਯੁਕਤੀ ਗੁਰੂ ਗ੍ਰੰਥ ਸਾਹਿਬ ਦੀ ਗੈਰ ਹਾਜ਼ਰੀ ਵਿਚ ਹੋਈ। ਮਾਨ ਨੇ ਕਿਹਾ ਕਿ ਅੱਧੀਆਂ ਸਿੱਖ ਸੰਸਥਾਵਾਂ ਨੇ ਵੀ ਜੱਥੇਦਾਰ ਦੀ ਨਿਯੁਕਤੀ ਨੂੰ ਪ੍ਰਵਾਣਗੀ ਨਹੀ ਦਿੱਤੀ ਸੀ।


