ਮੁੱਖ ਮੰਤਰੀ ਮਾਨ ਵੱਲੋਂ ਅਚਨਚੇਤ ਮੰਡੀਆਂ ਦਾ ਦੌਰਾ, ਪ੍ਰਬੰਧਾਂ ਦਾ ਲਿਆ ਜਾਇਜ਼ਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਦੀ ਅਨਾਜ ਮੰਡੀ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮੰਤਰੀ ਵੱਲੋਂ ਕਿਸਾਨਾਂ, ਆੜ੍ਹਤੀਆ ਅਤੇ ਮਜਦੂਰਾਂ ਨਾਲ ਵੀ ਗੱਲਬਾਤ ਕੀਤੀ ਗਈ।

By : Makhan shah
ਫਤਿਹਗੜ੍ਹ ਸਾਹਿਬ (ਗੁਰਪਿਆਰ ਸਿੰਘ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਦੀ ਅਨਾਜ ਮੰਡੀ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮੰਤਰੀ ਵੱਲੋਂ ਕਿਸਾਨਾਂ, ਆੜ੍ਹਤੀਆ ਅਤੇ ਮਜਦੂਰਾਂ ਨਾਲ ਵੀ ਗੱਲਬਾਤ ਕੀਤੀ ਗਈ।
ਮੁੱਖ ਮੰਤਰੀ ਨੇ ਕਿਹਾ ਕਿ ਮੰਡੀਆਂ ਵਿੱਚ ਫਸਲ ਲਿਆਉਣ ਵਾਲੇ ਕਿਸਾਨਾਂ ਨੂੰ ਮੰਡਿਆਂ ਵਿੱਚ ਨਾ ਹੀ ਖੱਜਲ ਖੁਆਰ ਹੋਣ ਦਿੱਤਾ ਜਾ ਰਿਹਾ ਹ ਤੇ ਨਾ ਹੀ ਰਾਤ ਕੱਟਣ ਦਿੱਤੀ ਜਾ ਰਹੀ ਹੈ ਜਦੋਂ ਕਿ ਕਿਸਾਨਾਂ ਨੂੰ ਉਨਾਂ ਦੀ ਫਸਲ ਦੀ ਪੇਮੈਂਟ 24 ਘੰਟੇ ਦੇ ਅੰਦਰ ਅੰਦਰ ਕੀਤੀ ਜਾ ਰਹੀ ਹੈ । ਅਨਾਜ ਮੰਡੀ ਬੱਸੀ ਪਠਾਣਾ ਪਹੁੰਚਣ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਝੋਣੇ ਦੀ ਖਰੀਦ ਦਾ ਸੀਜ਼ਨ ਦੌਰਾਨ 90 ਫੀਸਦੀ ਲਿਫਟਿੰਗ ਹੋ ਚੁੱਕੀ ਹੈ ਤੇ ਹੁਣ ਮੌਸਮ ਠੀਕ ਹੋਣ ਕਾਰਨ ਨਮੀ ਵੀ ਘੱਟ ਹੈ।
ਉਹਨਾਂ ਨਾਲ ਹੀ ਕਿਹਾ ਕਿ ਪੰਜਾਬ ਸਰਕਾਰ ਦੀ ਕੇਂਦਰ ਸਰਕਾਰ ਦੀ ਟੀਮ ਨਾਲ ਬੈਠਕ ਹੋਈ ਸੀ ਜਿਸ ਵਿੱਚ ਨਮੀ ਦੀ ਮਾਤਰਾ ਵਧਾਉਣ ਬਾਰੇ ਗੱਲਬਾਤ ਕੀਤੀ ਗਈ ਸੀ ਉਹਨਾਂ ਕਿਹਾ ਕਿ ਸੀਜ਼ਨ ਦੌਰਾਨ , ਕੇਦਰ ਦੀ ਟੀਮ ਆਈ ਸੀ ਅਤੇ ਆਉਣ ਵਾਲੇ ਦਿਨਾਂ ਵਿੱਚ ਨਮੀ ਵਧੇਗੀ ਤਾਂ ਨਮੀ ਦੀ ਮਾਤਰਾ ਨੂੰ 20 ਤੋਂ 22 ਫ਼ੀਸਦੀ ਤੱਕ ਕਰਨ ਦੀ ਮੰਗ ਰੱਖੀ ਹੈ। ਪੰਜਾਬ ਵਿੱਚ ਹੜ੍ਹ ਅਤੇ ਮੌਸਮ ਦੀ ਮਾਰ ਕਾਰਨ ਝਾੜ ਘੱਟ ਹੋਣ ਦੇ ਵਾਵਜ਼ੂਦ ਵੀ ਅਸੀਂ 1 ਲੱਖ 70 ਮੈਟ੍ਰਿਕ ਟਨ ਫ਼ੂਡ ਬਾਉਲ ਵਿੱਚ ਆਪਣਾ ਯੋਗਦਾਨ ਪਾ ਰਹੇ ਹਾਂ।
ਸਿਵਲ ਹਸਪਤਾਲ ਬਾਰੇ ਕੀਤੇ ਸਵਾਲ ਤੇ ਮੁੱਖ- ਮੰਤਰੀ ਨੇ ਕਿਹਾ ਕੀ ਸਿਹਤ ਸਾਡੀ ਪਹਿਲ ਹੈ, ਅਸੀਂ ਆਮ ਆਦਮੀ ਕਲੀਨਿਕ ਦੀ ਗਿਣਤੀ ਵਧਾ ਕੇ 1000 ਕਰ ਰਹੇ ਹਾਂ, ਇਸ ਨਾਲ ਹਸਪਤਾਲਾਂ ਤੇ ਲੋਢ਼ ਨਹੀਂ ਪਵੇਗਾ। ਹਸਪਤਾਲ ਅਪਗ੍ਰੇਡ ਕੀਤੇ ਜਾ ਰਹੇ ਹਨ, ਇਹ ਵੀ ਅਪਗ੍ਰੇਡ ਕੀਤਾ ਜਾਵੇਗਾ।
ਐਜੂਕੇਸ਼ਨ ਲਈ ਸਰਕਾਰ ਵਲੋਂ ਕੰਮ ਕੀਤਾ ਜਾ ਰਿਹਾ ਹੈ ਸਰਕਾਰੀ ਸਕੂਲਾਂ ਦੇ ਬੱਚੇ ਕਈ ਪੇਪਰ ਦੇ ਰਹੇ ਨੇ। ਆਉਣ ਵਾਲੇ ਸਮੇਂ ਵਿੱਚ ਵੀ 10 ਲੱਖ ਵਾਲੀ ਸਿਹਤ ਬੀਮਾ ਵੀ ਸ਼ੁਰੂ ਕੀਤਾ ਜਾਵੇਗਾ, ਕਿਸਾਨਾਂ ਲਈ ਕੰਮ ਕੀਤਾ ਜਾ ਰਿਹਾ ਹੈ, ਬਿਜਲੀ ਮੁਫ਼ਤ ਹੈ, ਜਨਤਾ ਵਿੱਚ ਪੁਰਾ ਰਿਪੋਟ ਕਾਰਡ ਹੈ।


