Begin typing your search above and press return to search.

Drug ਤੇ ਦੇਹ ਵਪਾਰ ਦਾ ਧੰਦਾ ਕਰਨ ਦੇ ਮਾਮਲੇ ਵਿੱਚ Indian husband and wife ਸਮੇਤ 5 ਵਿਰੁੱਧ ਦੋਸ਼ ਆਇਦ

Drug ਤੇ ਦੇਹ ਵਪਾਰ ਦਾ ਧੰਦਾ ਕਰਨ ਦੇ ਮਾਮਲੇ ਵਿੱਚ Indian husband and wife ਸਮੇਤ 5 ਵਿਰੁੱਧ ਦੋਸ਼ ਆਇਦ
X

GillBy : Gill

  |  21 Jan 2026 9:04 AM IST

  • whatsapp
  • Telegram

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਡਮਫਰਾਈਸ ਵਿੱਚ ਪਟੇ 'ਤੇ ਲਏ ਮੋਟਲ ਵਿੱਚ ਡਰੱਗ ਤੇ ਦੇਹ ਵਪਾਰ ਦਾ ਧੰਦਾ ਕਰਨ ਦੇ ਮਾਮਲੇ ਵਿੱਚ ਭਾਰਤੀ ਪਤੀ-ਪਤਨੀ ਸਮੇਤ 5 ਵਿਅਕਤੀਆਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਉਹ ਅਲੈਗਜੰਡਰੀਆ, ਵਰਜੀਨੀਆ ਦੀ ਇੱਕ ਸੰਘੀ ਅਦਾਲਤ ਵਿੱਚ ਪੇਸ਼ ਹੋਏ। ਵਰਜੀਨੀਆ ਦੇ ਪੂਰਬੀ ਜਿਲੇ ਦੇ ਅਟਾਰਨੀ ਦਫਤਰ ਅਨੁਸਾਰ ਅਦਾਲਤ ਵਿੱਚ ਦਾਇਰ ਦੋਸ਼ਾਂ ਅਨੁਸਾਰ ਕੋਸ਼ਾ ਸ਼ਰਮਾ (52) ਤੇ ਉਸ ਦੇ ਪਤੀ ਤਰੁਨ ਸ਼ਰਮਾ (55) ਨੇ ਮਈ 2023 ਵਿਚ ਆਪਣੀ ਕੰਪਨੀ ਕੋਸ਼ਾ ਐਲ ਐਲ ਸੀ ਰਾਹੀਂ ਪਟੇ 'ਤੇ ਇਕ ਮੋਟਲ ਲਿਆ ਸੀ।

ਇਸਤਗਾਸਾ ਪੱਖ ਅਨੁਸਾਰ ਮੋਟਲ ਦੀ ਤੀਸਰੀ ਮੰਜਿਲ 'ਤੇ ਡਰੱਗ ਤੇ ਦੇਹ ਵਪਾਰ ਦਾ ਧੰਦਾ ਹੁੰਦਾ ਸੀ। ਜਾਂਚਕਾਰਾਂ ਅਨੁਸਾਰ ਕਥਿੱਤ ਤੌਰ 'ਤੇ ਵੇਚੇ ਜਾਂਦੇ ਨਸ਼ੀਲੇ ਪਦਾਰਥਾਂ ਵਿੱਚ ਫੈਂਟਾਨਾਇਲ ਤੇ ਕੋਕੀਨ ਸ਼ਾਮਿਲ ਹਨ। ਇਸ ਮਾਮਲੇ ਵਿੱਚ ਪਤੀ- ਪਤਨੀ ਤੋਂ ਇਲਾਵਾ ਤੀਸਰੇ ਦੋਸ਼ੀ 51 ਸਾਲਾ ਮਾਰਗੋ ਵਾਲਡਨ ਪੀਅਰਸ ਤੇ ਦੋ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਨਸ਼ੀਲੇ ਪਦਾਰਥਾਂ ਸਬੰਧੀ ਲਾਏ ਦੋਸ਼ਾਂ ਤਹਿਤ 10 ਸਾਲ ਤੱਕ ਸਜ਼ਾ ਦੀ ਵਿਵਸਥਾ ਹੈ ਜੋ ਸਜ਼ਾ ਸੰਘੀ ਅਦਾਲਤ ਦੁਆਰਾ ਤੈਅ ਕੀਤੀ ਜਾਣੀ ਹੈ।

Next Story
ਤਾਜ਼ਾ ਖਬਰਾਂ
Share it