ਮੇਹੁਲ ਚੌਕਸੀ ਨੂੰ ਭਾਰਤ ਲਿਆਉਣ ਲਈ CBI , ED ਤਿਆਰ
ਚੌਕਸੀ 2018 ਵਿੱਚ ਭਾਰਤ ਛੱਡ ਕੇ ਐਂਟੀਗੁਆ ਚਲਾ ਗਿਆ ਸੀ, ਜਿੱਥੇ ਉਸਨੇ ਕੈਰੇਬੀਅਨ ਨਾਗਰਿਕਤਾ ਲੈ ਲਈ ਸੀ, ਹਾਲਾਂਕਿ ਉਸਦੀ ਭਾਰਤੀ ਨਾਗਰਿਕਤਾ ਰੱਦ ਨਹੀਂ ਹੋਈ। ਕੁਝ ਸਮਾਂ ਪਹਿਲਾਂ ਇੰਟਰਪੋਲ

ਮੇਹੁਲ ਚੌਕਸੀ ਦੀ ਹਵਾਲਗੀ ਲਈ ਭਾਰਤ ਨੇ ਕਸੀਆਂ ਕਮਰ, ਸੀਬੀਆਈ ਅਤੇ ਈਡੀ ਦੇ 6 ਅਧਿਕਾਰੀ ਬੈਲਜੀਅਮ ਜਾਣ ਨੂੰ ਤਿਆਰ
ਭਾਰਤ ਦੇ ਭਗੌੜੇ ਹੀਰਾ ਵਪਾਰੀ ਮੇਹੁਲ ਚੌਕਸੀ ਦੀ ਬੈਲਜੀਅਮ 'ਚ ਹੋਈ ਗ੍ਰਿਫਤਾਰੀ ਤੋਂ ਬਾਅਦ, ਭਾਰਤੀ ਏਜੰਸੀਆਂ ਨੇ ਉਸਦੀ ਹਵਾਲਗੀ ਦੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਸੀਬੀਆਈ ਅਤੇ ਈਡੀ ਦੇ ਕੁੱਲ 6 ਅਧਿਕਾਰੀ ਜਲਦ ਹੀ ਬੈਲਜੀਅਮ ਜਾਂਣਗੇ, ਤਾਂ ਜੋ ਚੌਕਸੀ ਦੀ ਹਵਾਲਗੀ ਲਈ ਕਾਨੂੰਨੀ ਕਾਰਵਾਈ ਨੂੰ ਅੱਗੇ ਵਧਾਇਆ ਜਾ ਸਕੇ।
ਭਗੌੜੇ ਦੀ ਗ੍ਰਿਫਤਾਰੀ ਅਤੇ ਭਾਰਤ ਦੀ ਤਿਆਰੀ
ਚੌਕਸੀ ਨੂੰ 12 ਅਪ੍ਰੈਲ ਨੂੰ ਬੈਲਜੀਅਮ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਜਦਕਿ ਉਹ ਸਵਿਟਜ਼ਰਲੈਂਡ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਗ੍ਰਿਫ਼ਤਾਰੀ ਸੀਬੀਆਈ ਅਤੇ ਈਡੀ ਵਲੋਂ ਕੀਤੀ ਗਈ ਬੇਨਤੀ ਦੇ ਆਧਾਰ 'ਤੇ ਹੋਈ। ਹੁਣ ਦੋਵਾਂ ਏਜੰਸੀਆਂ ਨੇ ਬੈਲਜੀਅਮ ਭੇਜੇ ਜਾਣ ਵਾਲੇ ਅਧਿਕਾਰੀਆਂ ਦੀ ਸੂਚੀ ਤਿਆਰ ਕਰ ਲਈ ਹੈ, ਜਿਨ੍ਹਾਂ ਵਿੱਚ ਤਿੰਨ-ਤਿੰਨ ਅਧਿਕਾਰੀ ਦੋਵੇਂ ਸੰਸਥਾਵਾਂ ਵਲੋਂ ਹੋਣਗੇ। ਇਹ ਟੀਮ ਚੌਕਸੀ ਦੀ ਅਦਾਲਤ ਵਿੱਚ ਸੁਣਵਾਈ ਤੋਂ ਪਹਿਲਾਂ ਮੌਕੇ 'ਤੇ ਪਹੁੰਚੇਗੀ।
ਵਕੀਲਾਂ ਦੀ ਰਣਨੀਤੀ ਅਤੇ ਚੌਕਸੀ ਦੀ ਬਿਮਾਰੀ
ਦੂਜੇ ਪਾਸੇ, ਸੋਮਵਾਰ ਨੂੰ ਚੌਕਸੀ ਦੇ ਵਕੀਲ ਨੇ ਦੱਸਿਆ ਕਿ ਉਹ ਬੈਲਜੀਅਮ ਵਿੱਚ ਉਸ ਦੀ ਗ੍ਰਿਫ਼ਤਾਰੀ ਵਿਰੁੱਧ ਪਟੀਸ਼ਨ ਦਾਇਰ ਕਰਨਗੇ। ਉਨ੍ਹਾਂ ਅਨੁਸਾਰ ਚੌਕਸੀ ਬਲੱਡ ਕੈਂਸਰ ਨਾਲ ਪੀੜਤ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਵਕੀਲਾਂ ਦਾ ਤਰਕ ਹੈ ਕਿ ਡਾਕਟਰੀ ਹਾਲਤ ਦੇ ਆਧਾਰ 'ਤੇ ਚੌਕਸੀ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ, "ਸਾਡੀ ਅਪੀਲ ਇਸ ਆਧਾਰ 'ਤੇ ਹੋਏਗੀ ਕਿ ਉਸਦੀ ਸਿਹਤ ਸਥਿਰ ਨਹੀਂ ਹੈ ਅਤੇ ਉਨ੍ਹਾਂ ਦੇ ਭੱਜਣ ਦਾ ਕੋਈ ਖਤਰਾ ਨਹੀਂ।"
ਭਾਰਤ ਦੀ ਕੂਟਨੀਤਿਕ ਕੋਸ਼ਿਸ਼ਾਂ ਅਤੇ ਹਵਾਲਗੀ ਸੰਧੀ
ਚੌਕਸੀ 2018 ਵਿੱਚ ਭਾਰਤ ਛੱਡ ਕੇ ਐਂਟੀਗੁਆ ਚਲਾ ਗਿਆ ਸੀ, ਜਿੱਥੇ ਉਸਨੇ ਕੈਰੇਬੀਅਨ ਨਾਗਰਿਕਤਾ ਲੈ ਲਈ ਸੀ, ਹਾਲਾਂਕਿ ਉਸਦੀ ਭਾਰਤੀ ਨਾਗਰਿਕਤਾ ਰੱਦ ਨਹੀਂ ਹੋਈ। ਕੁਝ ਸਮਾਂ ਪਹਿਲਾਂ ਇੰਟਰਪੋਲ ਨੇ ਉਸਦੇ ਖ਼ਿਲਾਫ਼ ਜਾਰੀ ਰੈੱਡ ਕਾਰਨਰ ਨੋਟਿਸ ਵਾਪਸ ਲੈ ਲਿਆ ਸੀ, ਜਿਸ ਕਾਰਨ ਭਾਰਤ ਨੇ ਹਵਾਲਗੀ ਰਾਹੀਂ ਉਸਨੂੰ ਵਾਪਸ ਲਿਆਉਣ ਦੀ ਕੋਸ਼ਿਸ਼ਾਂ ਤੀਬਰ ਕਰ ਦਿੱਤੀਆਂ। ਭਾਰਤ ਅਤੇ ਬੈਲਜੀਅਮ ਦਰਮਿਆਨ ਹਵਾਲਗੀ ਸੰਧੀ ਲੰਬੇ ਸਮੇਂ ਤੋਂ ਮੌਜੂਦ ਹੈ, ਜੋ ਭਾਰਤ ਲਈ ਇਹ ਮਾਮਲਾ ਲਾਣਯੋਗ ਬਣਾਉਂਦੀ ਹੈ।
CBI, ED ready to bring Mehul Choksi to India