Begin typing your search above and press return to search.

7 ਸਾਲਾਂ ਬਾਅਦ ਕੈਟਲ ਫੀਡ ਬਿੱਲ ਮਨਜ਼ੂਰ, ਡੇਅਰੀ ਕਿਸਾਨਾਂ ਨੂੰ ਵੱਡਾ ਲਾਭ : ਕੁਲਦੀਪ ਧਾਲੀਵਾਲ

ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਡੇਅਰੀ ਫਾਰਮਿੰਗ ਨਾਲ ਜੁੜੇ ਅਹਿਮ ਮੁੱਦਿਆਂ ਉੱਤੇ ਜਾਣਕਾਰੀ ਦਿੱਤੀ ਗਈ। ਧਾਲੀਵਾਲ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਵੱਲੋਂ 2018 ਵਿੱਚ ਪਾਸ ਕੀਤਾ ਗਿਆ ਪੰਜਾਬ ਰੈਗੂਲੇਸ਼ਨ ਆਫ ਕੈਟਲ ਫੀਡ ਕਨਸਨਟ੍ਰੇਟ ਐਂਡ ਮਿਨਰਲ ਮਿਕਸਚਰ ਐਕਟ ਸੱਤ ਸਾਲਾਂ ਬਾਅਦ ਹੁਣ ਰਾਸ਼ਟਰਪਤੀ ਤੋਂ ਮਨਜ਼ੂਰੀ ਪ੍ਰਾਪਤ ਕਰ ਚੁੱਕਾ ਹੈ।

7 ਸਾਲਾਂ ਬਾਅਦ ਕੈਟਲ ਫੀਡ ਬਿੱਲ ਮਨਜ਼ੂਰ, ਡੇਅਰੀ ਕਿਸਾਨਾਂ ਨੂੰ ਵੱਡਾ ਲਾਭ : ਕੁਲਦੀਪ ਧਾਲੀਵਾਲ
X

Gurpiar ThindBy : Gurpiar Thind

  |  3 Dec 2025 5:07 PM IST

  • whatsapp
  • Telegram

ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਡੇਅਰੀ ਫਾਰਮਿੰਗ ਨਾਲ ਜੁੜੇ ਅਹਿਮ ਮੁੱਦਿਆਂ ਉੱਤੇ ਜਾਣਕਾਰੀ ਦਿੱਤੀ ਗਈ। ਧਾਲੀਵਾਲ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਵੱਲੋਂ 2018 ਵਿੱਚ ਪਾਸ ਕੀਤਾ ਗਿਆ ਪੰਜਾਬ ਰੈਗੂਲੇਸ਼ਨ ਆਫ ਕੈਟਲ ਫੀਡ ਕਨਸਨਟ੍ਰੇਟ ਐਂਡ ਮਿਨਰਲ ਮਿਕਸਚਰ ਐਕਟ ਸੱਤ ਸਾਲਾਂ ਬਾਅਦ ਹੁਣ ਰਾਸ਼ਟਰਪਤੀ ਤੋਂ ਮਨਜ਼ੂਰੀ ਪ੍ਰਾਪਤ ਕਰ ਚੁੱਕਾ ਹੈ।




18 ਨਵੰਬਰ 2025 ਨੂੰ ਰਾਸ਼ਟਰਪਤੀ ਦੇ ਦਸਤਖਤਾਂ ਤੋਂ ਬਾਅਦ 27 ਨਵੰਬਰ ਨੂੰ ਇਹ ਮਨਜ਼ੂਰੀ ਪੰਜਾਬ ਸਰਕਾਰ ਨੂੰ ਮਿਲੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੌਰਾਨ 2018 ਤੋਂ 2021 ਤੱਕ ਇਸ ਬਿੱਲ ਲਈ ਕੋਈ ਪੇਸ਼ਕਦਮੀ ਨਹੀਂ ਹੋਈ, ਜਿਸ ਕਾਰਨ ਇਹ ਫਾਈਲਾਂ ਵਿੱਚ ਅਟਕਿਆ ਰਿਹਾ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਇਸ ਦੀ ਲਗਾਤਾਰ ਪੈਰਵੀ ਕੀਤੀ ਗਈ, ਜਿਸਦਾ ਨਤੀਜਾ ਹੁਣ ਸਾਹਮਣੇ ਆਇਆ ਹੈ।




ਧਾਲੀਵਾਲ ਨੇ ਦੱਸਿਆ ਕਿ ਇਸ ਐਕਟ ਨਾਲ ਕੈਟਲ ਫੀਡ ਦੀ ਗੁਣਵੱਤਾ ਉੱਤੇ ਸਖ਼ਤ ਨਿਗਰਾਨੀ ਕੀਤੀ ਜਾਵੇਗੀ। ਹੁਣ ਬਿਨਾਂ ਲਾਇਸੈਂਸ ਦੇ ਕੋਈ ਵੀ ਕੈਟਲ ਫੀਡ ਤਿਆਰ ਨਹੀਂ ਕਰ ਸਕੇਗਾ ਅਤੇ ਹਰ ਨਿਰਮਾਤਾ ਨੂੰ ਰਜਿਸਟ੍ਰੇਸ਼ਨ ਲਾਜ਼ਮੀ ਹੋਵੇਗੀ। ਫੀਡ ਵਿੱਚ ਮਿਲਾਵਟ ਜਾਂ ਗੜਬੜ ਕਰਨ ਵਾਲਿਆਂ ਲਈ ਤਿੰਨ ਸਾਲ ਤੱਕ ਕੈਦ ਅਤੇ ਜੁਰਮਾਨੇ ਦੀ ਸਜ਼ਾ ਦਾ ਪ੍ਰਾਵਧਾਨ ਕੀਤਾ ਗਿਆ ਹੈ।



ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਰੀਬ 40 ਲੱਖ ਮੱਝਾਂ ਅਤੇ 25 ਲੱਖ ਗਾਇਆਂ ਹਨ ਅਤੇ ਇਨ੍ਹਾਂ ਲਈ ਉੱਚ ਗੁਣਵੱਤਾ ਵਾਲੀ ਫੀਡ ਮਿਲਣ ਨਾਲ ਦੁੱਧ ਦੀ ਪੈਦਾਵਾਰ ਤੇ ਕੁਆਲਟੀ ਦੋਵਾਂ ਵਿੱਚ ਸੁਧਾਰ ਆਏਗਾ। ਇਸ ਨਾਲ ਕਿਸਾਨਾਂ ਨੂੰ ਦੁੱਧ ਦੇ ਵਧੀਆ ਭਾਵ ਮਿਲਣਗੇ ਅਤੇ ਡੇਅਰੀ ਫਾਰਮਿੰਗ ਮਜ਼ਬੂਤ ਹੋਵੇਗੀ।



ਧਾਲੀਵਾਲ ਨੇ ਦਾਅਵਾ ਕੀਤਾ ਕਿ ਫੀਡ ਦੀ ਗੁਣਵੱਤਾ ਸੁਧਰਨ ਨਾਲ ਦੁੱਧ, ਦਹੀਂ, ਮੱਖਣ ਅਤੇ ਲੱਸੀ ਵਰਗੇ ਉਤਪਾਦਾਂ ਵਿੱਚ ਮਿਲਾਵਟ ਰੋਕਣ ਵਿੱਚ ਵੀ ਮਦਦ ਮਿਲੇਗੀ। ਲਾਅ ਐਂਡ ਆਰਡਰ ਦੇ ਮੁੱਦੇ ਉੱਤੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ ਅਤੇ ਕਿਸੇ ਵੀ ਸਮਾਜ ਵਿਰੋਧੀ ਤੱਤ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਕਿਸਾਨਾਂ ਦੀ ਭਲਾਈ ਅਤੇ ਲੋਕਾਂ ਦੀ ਸਿਹਤ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

Next Story
ਤਾਜ਼ਾ ਖਬਰਾਂ
Share it