Begin typing your search above and press return to search.

ਪੰਜਾਬ ਦੇ 4 ਸਾਬਕਾ ਮੰਤਰੀਆਂ ਖਿਲਾਫ ਹੋਵੇਗਾ ਕੇਸ, ਮਿਲੀ ਮਨਜ਼ੂਰੀ

ਪੰਜਾਬ ਦੇ 4 ਸਾਬਕਾ ਮੰਤਰੀਆਂ ਖਿਲਾਫ ਹੋਵੇਗਾ ਕੇਸ, ਮਿਲੀ ਮਨਜ਼ੂਰੀ
X

Jasman GillBy : Jasman Gill

  |  20 Aug 2024 6:17 PM IST

  • whatsapp
  • Telegram

ਚੰਡੀਗੜ੍ਹ : ਆਉਣ ਵਾਲੇ ਦਿਨਾਂ ਵਿਚ ਪੰਜਾਬ ਦੀ ਸਿਆਸਤ ਵਿਚ ਨਵਾਂ ਭੂਚਾਲ ਆ ਸਕਦਾ ਹੈ। ਇਸ ਦਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਪਿਛਲੀ ਕਾਂਗਰਸ ਦੀ ਸਰਕਾਰ ਵੇਲੇ ਹੋਏ ਘਪਲੇ ਉਜਾਗਰ ਹੋ ਚੁੱਕੇ ਹਨ ਜਾਂ ਹੋ ਰਹੇ ਹਨ। ਇਸੇ ਲੜੀ ਵਿਚ ਹੁਣ ਕਈ ਸਾਬਕਾ ਕਾਂਗਰਸੀ ਜਾਂ ਤਾਂ ਕੁੜਿੱਕੀ ਵਿਚ ਆ ਚੁੱਕੇ ਹਨ ਜਾਂ ਫਿਰ ਇਹ ਕੁੜਿੱਕੀ ਹੋਰ ਤੰਗ ਹੋਣ ਵਾਲੀ ਹੈ। ਦਰਅਸਲ ਹੁਣ ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਦੇ ਚਾਰ ਸਾਬਕਾ ਮੰਤਰੀਆਂ ਖ਼ਿਲਾਫ਼ ਅਦਾਲਤ ਵਿੱਚ ਕੇਸ ਦਾਇਰ ਕੀਤੇ ਜਾਣਗੇ। ਇਸ ਸਬੰਧੀ ਵਿਧਾਨ ਸਭਾ ਦੇ ਸਪੀਕਰ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਨ੍ਹਾਂ ਆਗੂਆਂ ਵਿੱਚ ਸਾਬਕਾ ਮੁੱਖ ਮੰਤਰੀ ਓਪੀ ਸੋਨੀ, ਭਾਰਤ ਭੂਸ਼ਣ ਆਸ਼ੂ, ਸਾਧੂ ਸਿੰਘ ਧਰਮਸੋਤ ਅਤੇ ਸੁੰਦਰ ਸ਼ਾਮ ਅਰੋੜਾ ਦੇ ਨਾਂ ਸ਼ਾਮਲ ਹਨ। ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਪਹਿਲਾਂ ਵੀ ਚਲਾਨ ਪੇਸ਼ ਕੀਤੇ ਜਾ ਚੁੱਕੇ ਹਨ।

ਸਾਬਕਾ ਮੰਤਰੀ ਸਾਧੂ ਸਿੰਘ 'ਤੇ ਜੰਗਲਾਤ ਵਿਭਾਗ 'ਚ ਕਰੋੜਾਂ ਰੁਪਏ ਦੇ ਘਪਲੇ ਦਾ ਦੋਸ਼ ਹੈ। ਈਡੀ ਨੇ ਇਸ ਮਾਮਲੇ ਵਿੱਚ ਵੱਖਰਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 1 ਮਾਰਚ 2016 ਤੋਂ 21 ਮਾਰਚ 2022 ਤੱਕ ਸਾਬਕਾ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਆਮਦਨ 23712 594 ਰੁਪਏ ਸੀ, ਜਦੋਂ ਕਿ ਖਰਚਾ 87630 888 ਰੁਪਏ ਸੀ। ਜੋ ਕਿ 63918 292 ਰੁਪਏ ਵੱਧ ਸੀ। ਇਹ ਆਮਦਨ ਦੇ ਸਰੋਤਾਂ ਨਾਲੋਂ 269 ਵੱਧ ਸੀ।

Next Story
ਤਾਜ਼ਾ ਖਬਰਾਂ
Share it