Begin typing your search above and press return to search.

ਕੌਮਾਂਤਰੀ ਪੱਧਰ ਤੇ ਪ੍ਰਸਿੱਧੀ ਖੱਟ ਰਿਹੈ ਹੈ ਕਨੇਡਾ ਦਾ ਨਕਸ਼ਾ ਨਵੀਸ

ਕੌਮਾਂਤਰੀ ਪੱਧਰ ਤੇ ਪ੍ਰਸਿੱਧੀ ਖੱਟ ਰਿਹੈ ਹੈ ਕਨੇਡਾ ਦਾ ਨਕਸ਼ਾ ਨਵੀਸ
X

GillBy : Gill

  |  7 March 2026 10:07 PM IST

  • whatsapp
  • Telegram



ਵੈਨਕੂਵਰ, 6 ਮਾਰਚ (ਮਲਕੀਤ ਸਿੰਘ) – ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਨਾਲ ਸੰਬੰਧਿਤ ਇਕ ਵਿਅਕਤੀ ਆਪਣੀ ਨਕਸ਼ੇ ਬਣਾਉਣ ਦੀ ਕਲਾ ਕਾਰਨ ਕੋ ਮੰਤਰੀ ਕੋਮਾਤਰੀ ਪੱਧਰ ’ਤੇ ਮਾਣ ਹਾਸਲ ਕਰ ਰਿਹਾ ਹੈ। ਨਕਸ਼ਾਨਵੀਸ ਜੈਫ਼ ਕਲਾਰਕ ਨੇ ਵੈਨਕੂਵਰ ਟਾਪੂ ਅਤੇ ਸੀ-ਟੂ-ਸਕਾਈ ਖੇਤਰ ਦੇ ਬਹੁਤ ਵਿਸਥਾਰਪੂਰਕ ਨਕਸ਼ੇ ਤਿਆਰ ਕਰਕੇ ਕਈ ਅੰਤਰਰਾਸ਼ਟਰੀ ਇਨਾਮ ਆਪਣੇ ਨਾਮ ਕੀਤੇ ਹਨ।

ਜੈਫ਼ ਕਲਾਰਕ ਦੱਸਦੇ ਹਨ ਕਿ ਉਹ ਇੱਕ ਨਕਸ਼ਾ ਤਿਆਰ ਕਰਨ ਲਈ ਬ੍ਰਿਟਿਸ਼ ਕੋਲੰਬੀਆ ਦੀ ਭੂਗੋਲਕ ਜਾਣਕਾਰੀ ਦੇ ਬਹੁਤ ਹੀ ਬਾਰਿਕ ਵੇਰਵਿਆਂ ’ਤੇ ਸੈਂਕੜਿਆਂ ਘੰਟੇ ਖਰਚ ਕਰਦੇ ਹਨ। ਉਹ ਕਹਿੰਦੇ ਹਨ ਕਿ ਨਕਸ਼ੇ ਬਣਾਉਣਾ ਉਨ੍ਹਾਂ ਲਈ ਸਿਰਫ਼ ਕੰਮ ਨਹੀਂ ਸਗੋਂ ਇੱਕ ਸ਼ੌਕ ਅਤੇ ਜਜ਼ਬਾ ਹੈ।

ਉਨ੍ਹਾਂ ਵੱਲੋਂ ਤਿਆਰ ਕੀਤੇ ਨਕਸ਼ਿਆਂ ਵਿੱਚ ਖੇਤਰਾਂ ਦੇ ਪਹਾੜ, ਦਰਿਆ, ਸੜਕਾਂ ਅਤੇ ਭੂਗੋਲਕ ਵਿਸ਼ੇਸ਼ਤਾਵਾਂ ਨੂੰ ਬਹੁਤ ਹੀ ਸਹੀ ਅਤੇ ਸੁੰਦਰ ਢੰਗ ਨਾਲ ਦਰਸਾਇਆ ਜਾਂਦਾ ਹੈ। ਇਸ ਕਾਰਨ ਉਨ੍ਹਾਂ ਦੇ ਨਕਸ਼ਿਆਂ ਨੂੰ ਦੁਨੀਆ ਭਰ ਵਿੱਚ ਕਾਫ਼ੀ ਸਰਾਹਨਾ ਮਿਲ ਰਹੀ ਹੈ।

ਕਲਾਰਕ ਦਾ ਕਹਿਣਾ ਹੈ ਕਿ ਉਹ ਭਵਿੱਖ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਹੋਰ ਖੇਤਰਾਂ ਦੀ ਵੀ ਖੋਜ ਕਰਕੇ ਉਨ੍ਹਾਂ ਦੇ ਵਿਸਥਾਰਪੂਰਕ ਨਕਸ਼ੇ ਤਿਆਰ ਕਰਨ ਦੀ ਯੋਜਨਾ ਬਣਾ ਰਹੇ ਹਨ।

ਫੋਟੋ ਕੈਪਸ਼ਨ:

ਬ੍ਰਿਟਿਸ਼ ਕੋਲੰਬੀਆ ਦੇ ਨਕਸ਼ਾਨਵੀਸ ਜੈਫ਼ ਕਲਾਰਕ ਆਪਣੇ ਸਟੂਡੀਓ ਵਿੱਚ ਤਿਆਰ ਕੀਤਾ ਨਕਸ਼ਾ ਦਿਖਾਉਂਦੇ ਹੋਏ।

Next Story
ਤਾਜ਼ਾ ਖਬਰਾਂ
Share it