Begin typing your search above and press return to search.

ਕੈਨੇਡਾ ਦੀ Immigration Minister ਤੁਰੰਤ ਦੇਵੇ ਅਸਤੀਫਾ: Poilievre

ਪੋਲੀਏਵ ਨੇ ਕਿਹਾ, ਅਮਰੀਕਾ ਦੇ ਲੋਕਾਂ 'ਚ ਕੈਨੇਡਾ ਪ੍ਰਤੀ ਕੋਈ ਨਫਰਤ ਨਹੀਂ

ਕੈਨੇਡਾ ਦੀ Immigration Minister ਤੁਰੰਤ ਦੇਵੇ ਅਸਤੀਫਾ: Poilievre
X

Sandeep KaurBy : Sandeep Kaur

  |  28 March 2026 1:32 AM IST

  • whatsapp
  • Telegram

ਈਟੋਬੀਕੋ ਵਿੱਚ ਪੀਅਰ ਪੋਲੀਏਵ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਖਾਸ ਤੌਰ ‘ਤੇ ਐਥਨਿਕ ਮੀਡੀਆ ਨੂੰ ਸੱਦਾ ਦਿੱਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਨੇ ਕੈਨੇਡਾ ਦੇ ਮੌਜੂਦਾ ਹਾਲਾਤਾਂ ‘ਤੇ ਆਪਣੀ ਪਾਰਟੀ ਦਾ ਪੱਖ ਰੱਖਿਆ। ਸ਼ੁਰੂਆਤੀ ਬਿਆਨ ਤੋਂ ਬਾਅਦ ਮੀਡੀਆ ਨੂੰ ਸਵਾਲ ਪੁੱਛਣ ਦਾ ਮੌਕਾ ਦਿੱਤਾ ਗਿਆ। ਹਮਦਰਦ ਮੀਡੀਆ ਵੱਲੋਂ ਪੀਅਰ ਪੋਲੀਏਵ ਦੇ ਅਮਰੀਕਾ ਦੌਰੇ ਨੂੰ ਲੈ ਕੇ ਸਵਾਲ ਪੁੱਛਿਆ ਗਿਆ। ਅਮਰੀਕਾ ਦੌਰੇ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਅਮਰੀਕਨ ਲੋਕਾਂ ਵਿੱਚ ਕੈਨੇਡਾ ਪ੍ਰਤੀ ਕੋਈ ਨਫਰਤ ਜਾਂ ਨਕਾਰਾਤਮਕ ਸੋਚ ਨਹੀਂ ਹੈ। ਉਨ੍ਹਾਂ ਮੁਤਾਬਕ ਅਮਰੀਕਾ ਕੈਨੇਡਾ ਦੇ ਸਮਾਨ ਨੂੰ ਖਰੀਦਣ ਵਿੱਚ ਰੁਚੀ ਰੱਖਦਾ ਹੈ ਅਤੇ ਜੇਕਰ ਕੈਨੇਡਾ ਦੀ ਐਨਰਜੀ ਨੂੰ ਖਰੀਦਿਆ ਜਾਵੇ ਤਾਂ ਉਨ੍ਹਾਂ ਨੂੰ ਸਸਤਾ ਗੈਸ ਮਿਲ ਸਕਦਾ ਹੈ ਅਤੇ ਦੋਨਾਂ ਦੇਸ਼ਾਂ ਦੀ ਰੱਖਿਆ ਸਾਂਝ ਮਜ਼ਬੂਤ ਹੋ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਭ ਕੁਝ ਉਸ ਵੇਲੇ ਸੰਭਵ ਹੈ ਜੇਕਰ ਅਮਰੀਕਾ ਕੈਨੇਡਾ ‘ਤੇ ਟੈਰਿਫ ਨਾ ਲਗਾਏ।

ਅਗਲਾ ਸਵਾਲ ਬਿੱਲ ਸੀ-242 (ਜੇਲ੍ਹ ਨੋਟ ਬੇਲ ਐਕਟ) ਦੇ ਸੰਸਦ ਵਿੱਚ ਫੇਲ੍ਹ ਹੋਣ ਬਾਰੇ ਕੀਤਾ ਗਿਆ। ਇਸ ‘ਤੇ ਉਨ੍ਹਾਂ ਕਿਹਾ ਕਿ ਦੁਹਰਾਏ ਜੁਰਮ ਕਰਨ ਵਾਲਿਆਂ ਨੂੰ ਜੇਲ੍ਹ ਵਿੱਚ ਹੀ ਰੱਖਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਲਿਬਰਲ ਪਾਰਟੀ ਨਰਮੀ ਵਾਲੀਆਂ ਨੀਤੀਆਂ ਨੂੰ ਤਰਜੀਹ ਦਿੰਦੀ ਹੈ, ਜਿਸ ਕਰਕੇ ਇਹ ਬਿਲ ਪਾਸ ਨਹੀਂ ਹੋ ਸਕਿਆ। ਉਨ੍ਹਾਂ ਦੇ ਅਨੁਸਾਰ ਜੇਕਰ ਅਪਰਾਧੀਆਂ ਨੂੰ ਜੇਲ੍ਹ ਵਿੱਚ ਰੱਖਿਆ ਜਾਵੇ ਤਾਂ ਅਪਰਾਧ ਵਿੱਚ ਘਟਾਓ ਆ ਸਕਦਾ ਹੈ।

ਇਮੀਗ੍ਰੇਸ਼ਨ ਪ੍ਰਣਾਲੀ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਆਉਣ ਵਾਲੇ ਵਿਿਦਆਰਥੀ ਸੱਚਮੁੱਚ ਪੜ੍ਹਾਈ ਕਰਨ ਲਈ ਆਉਣ ਅਤੇ ਫਰਜੀ ਦਾਅਵਿਆਂ ਨੂੰ ਰੋਕਣ ਲਈ ਕੜੇ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਰਿਿਫਊਜੀ ਕਲੇਮਾਂ ਵਿੱਚ ਵਾਧਾ ਹੋਇਆ ਹੈ ਅਤੇ ਜਿਹੜੇ ਵਿਜ਼ਟਰ ਗਲਤ ਦਾਅਵੇ ਕਰਦੇ ਹਨ, ਉਨ੍ਹਾਂ ਨੂੰ ਵਾਪਸ ਭੇਜਣਾ ਚਾਹੀਦਾ ਹੈ। ਉਨ੍ਹਾਂ ਲਿਬਰਲ ਸਰਕਾਰ ‘ਤੇ ਇਮੀਗ੍ਰੇਸ਼ਨ ਸਿਸਟਮ ਖਰਾਬ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਮੌਜੂਦਾ ਅਤੇ ਪਿਛਲੇ ਇਮੀਗ੍ਰੇਸ਼ਨ ਮੰਤਰੀ—ਮਾਰਕ ਮਿਲਰ, ਸ਼ੌਨ ਫ੍ਰੇਸਰ ਅਤੇ ਲੀਨਾ ਮੈਟਲਿਗ ਡਾਇਬ—ਨੂੰ ਹਟਾਇਆ ਜਾਣਾ ਚਾਹੀਦਾ ਹੈ ਤਾਂ ਜੋ ਸਿਸਟਮ ਨੂੰ ਠੀਕ ਕੀਤਾ ਜਾ ਸਕੇ।

Next Story
ਤਾਜ਼ਾ ਖਬਰਾਂ
Share it