Begin typing your search above and press return to search.

Canada's blueberries : ਭਾਰਤ ਚ ਆਯੋਜਿਤ ਕੀਤੇ ਜਾਣ ਵਾਲੇ ਵਪਾਰ ਮੇਲੇ ‘ਚ ਕਨੇਡਾ ਦੀ ਬਲੂਬੇਰੀ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ

ਪ੍ਰਾਪਤ ਵੇਰਵਿਆ ਅਨੁਸਾਰ ਬੀ.ਸੀ. ਬਲੂਬੇਰੀ ਕੌਂਸਲ ਵੱਲੋਂ ਇਸ ਵਪਾਰ ਮੇਲੇ ਵਿੱਚ ਬਲੂਬੇਰੀਆਂ ਦੀ ਗੁਣਵੱਤਾ ਅਤੇ ਸੰਭਾਵਨਾਵਾਂ ਨੂੰ ਉਭਾਰਿਆ ਜਾ ਰਿਹਾ ਹੈ। ਕੌਂਸਲ ਦਾ

Canadas blueberries : ਭਾਰਤ ਚ ਆਯੋਜਿਤ ਕੀਤੇ ਜਾਣ ਵਾਲੇ ਵਪਾਰ ਮੇਲੇ ‘ਚ ਕਨੇਡਾ ਦੀ ਬਲੂਬੇਰੀ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ
X

GillBy : Gill

  |  12 March 2026 6:12 AM IST

  • whatsapp
  • Telegram



ਵੈਨਕੂਵਰ, 12 ਮਾਰਚ (ਮਲਕੀਤ ਸਿੰਘ) – ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀਆਂ ਮਸ਼ਹੂਰ ਬਲੂਬੇਰੀਆਂ ਨੂੰ ਭਾਰਤ ਵਿੱਚ ਹੋ ਰਹੇ ਇੱਕ ਅੰਤਰਰਾਸ਼ਟਰੀ ਵਪਾਰ ਮੇਲੇ ਦੌਰਾਨ ਸ਼ਾਮਿਲ ਕੀਤਾ ਜਾ ਰਿਹਾ ਹੈ। ਇਸ ਦਾ ਮਕਸਦ ਵਿਦੇਸ਼ੀ ਬਾਜ਼ਾਰਾਂ ਵਿੱਚ ਬੀ.ਸੀ. ਦੀਆਂ ਬਲੂਬੇਰੀਆਂ ਲਈ ਨਵੇਂ ਮੌਕੇ ਪੈਦਾ ਕਰਨਾ ਅਤੇ ਨਿਰਯਾਤ ਵਿੱਚ ਵਾਧਾ ਕਰਨਾ ਹੈ।

ਪ੍ਰਾਪਤ ਵੇਰਵਿਆ ਅਨੁਸਾਰ ਬੀ.ਸੀ. ਬਲੂਬੇਰੀ ਕੌਂਸਲ ਵੱਲੋਂ ਇਸ ਵਪਾਰ ਮੇਲੇ ਵਿੱਚ ਬਲੂਬੇਰੀਆਂ ਦੀ ਗੁਣਵੱਤਾ ਅਤੇ ਸੰਭਾਵਨਾਵਾਂ ਨੂੰ ਉਭਾਰਿਆ ਜਾ ਰਿਹਾ ਹੈ। ਕੌਂਸਲ ਦਾ ਕਹਿਣਾ ਹੈ ਕਿ ਭਾਰਤ ਸਮੇਤ ਏਸ਼ੀਆਈ ਬਾਜ਼ਾਰਾਂ ਵਿੱਚ ਬਲੂਬੇਰੀਆਂ ਦੀ ਮੰਗ ਲਗਾਤਾਰ ਵੱਧ ਰਹੀ ਹੈ ਅਤੇ ਇਹ ਮੌਕਾ ਕਿਸਾਨਾਂ ਲਈ ਨਿਰਯਾਤ ਦੇ ਨਵੇਂ ਦਰਵਾਜ਼ੇ ਖੋਲ੍ਹ ਸਕਦਾ ਹੈ।

ਜਿਕਰਯੋਗ ਹੈ ਕਿ ਕਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀਆਂ ਬਲੂਬੇਰੀਆਂ ਆਪਣੀ ਮਿੱਠਾਸ ਅਤੇ ਉੱਚ ਗੁਣਵੱਤਾ ਲਈ ਵਿਸ਼ਵ ਪ੍ਰਸਿੱਧ ਹਨ ਅਤੇ ਸੂਬੇ ਦੀਆਂ ਸਭ ਤੋਂ ਮਹੱਤਵਪੂਰਨ ਫਸਲਾਂ ਵਿੱਚੋਂ ਇੱਕ ਮੰਨੀ ਜਾਂਦੀ ਬਲੂ ਬੇਰੀ ਦੀ ਤੁੜਾਈ ਹਰ ਸਾਲ ਜੂਨ ਜੁਲਾਈ ਮਹੀਨੇ ਵਿੱਚ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ।

Next Story
ਤਾਜ਼ਾ ਖਬਰਾਂ
Share it