ਕੈਨੇਡਾ: ਕਾਰੋਬਾਰੀ ਨੂੰ ਬੰਦੂਕ ਦਿਖਾਉਣ ਦੇ ਦੋਸ਼ 'ਚ ਰਾਜਵਿੰਦਰ ਸੰਧੂ ਗ੍ਰਿਫਤਾਰ
45 ਸਾਲਾ ਰਾਜਵਿੰਦਰ ਸਿੰਘ ਸੰਧੂ ਦਿਖ਼ਲਾਫ਼ ਕਈ ਕ੍ਰਿਮਿਨਲ ਦੋਸ਼ ਕੀਤੇ ਮਨਜ਼ੂਰ, ਅਗਲੀ ਪੇਸ਼ੀ 1 ਅਪ੍ਰੈਲ ਨੂੰ ਸਰੀ ਪ੍ਰੋਵਿੰਸ਼ੀਅਲ ਕੋਰਟ ਵਿੱਚ ਕੀਤੀ ਗਈ ਨਿਯਤ
By : Sandeep Kaur
ਸਰੀ ਪੁਲਿਸ ਸਰਵਿਸ ਨੇ 7 ਮਾਰਚ ਨੂੰ ਸਰੀ ਦੇ ਨਿਊਟਨ ਇਲਾਕੇ ਵਿੱਚ ਵਾਪਰੀ ਇੱਕ ਗੰਭੀਰ ਘਟਨਾ ਦੀ ਜਾਂਚ ਪੂਰੀ ਕਰਨ ਤੋਂ ਬਾਅਦ 45 ਸਾਲਾ ਰਾਜਵਿੰਦਰ ਸਿੰਘ ਸੰਧੂ iਖ਼ਲਾਫ਼ ਕਈ ਕ੍ਰਿਮਿਨਲ ਦੋਸ਼ ਮਨਜ਼ੂਰ ਕੀਤੇ ਹਨ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇੱਕ ਵਿਅਕਤੀ ਨੇ ਸਰੀ ਵਿੱਚ ਸਥਿਤ ਇਕ ਕਾਰੋਬਾਰਕ ਸਥਾਨ ’ਚ ਦਾਖਲ ਹੋ ਕੇ ਕਰਮਚਾਰੀਆਂ ਸਾਹਮਣੇ ਬੰਦੂਕ ਦਿਖਾਈ ਅਤੇ ਧਮਕੀਆਂ ਦਿੱਤੀਆਂ। ਪੁਲਿਸ ਮੁਤਾਬਕ, ਘਟਨਾ 7 ਮਾਰਚ ਨੂੰ ਦੁਪਹਿਰ ਕਰੀਬ 2:30 ਵਜੇ ਵਾਪਰੀ। 132 ਸਟ੍ਰੀਟ ਦੇ 7800 ਬਲਾਕ ਵਿੱਚ ਸਥਿਤ ਇਸ ਕਾਰੋਬਾਰਕ ਸਥਾਨ ਤੋਂ ਸੂਚਨਾ ਮਿਲੀ ਕਿ ਇੱਕ ਵਿਅਕਤੀ ਨੇ ਅਚਾਨਕ ਇਮਾਰਤ ਵਿੱਚ ਦਾਖਲ ਹੋ ਕੇ ਬੰਦੂਕ ਦਾ ਇਸਤੇਮਾਲ ਕੀਤਾ। ਮੌਕੇ ’ਤੇ ਮੌਜੂਦ ਕਰਮਚਾਰੀਆਂ ਨੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਵਿਅਕਤੀ ਨੂੰ ਕਾਬੂ ਕੀਤਾ ਅਤੇ ਉਸ ਦੇ ਹੱਥੋਂ ਬੰਦੂਕ ਖੋਹ ਲਈ।
ਪੁਲਿਸ ਦੀ ਪਹਿਲੀ ਰਿਪੋਰਟਾਂ ਦੇ ਅਨੁਸਾਰ, ਕਿਸੇ ਵੀ ਵਿਅਕਤੀ ਨੂੰ ਇਸ ਘਟਨਾ ਵਿੱਚ ਜ਼ਖ਼ਮੀ ਨਹੀਂ ਕੀਤਾ ਗਿਆ। ਸੂਚਨਾ ਮਿਲਣ ’ਤੇ ਫਰੰਟਲਾਈਨ ਪੁਲਿਸ ਅਧਿਕਾਰੀ ਤੁਰੰਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਸੰਦੇਹੀ ਨੂੰ ਹਿਰਾਸਤ ਵਿੱਚ ਲਿਆ ਅਤੇ ਮੌਕੇ ਤੋਂ ਬੰਦੂਕ ਜ਼ਬਤ ਕਰ ਲਈ। ਇਸ ਤੋਂ ਬਾਅਦ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਪੁਲਿਸ ਨੇ ਸਰੀ ਵਿੱਚ ਉਸ ਵਿਅਕਤੀ ਦੇ ਇੱਕ ਰਿਹਾਇਸ਼ੀ ਪਤੇ ’ਤੇ ਤਲਾਸ਼ੀ ਲਈ ਸਰਚ ਵਾਰੰਟ ਜਾਰੀ ਕੀਤਾ। ਤਲਾਸ਼ ਦੌਰਾਨ ਇਕ ਹੋਰ ਬੰਦੂਕ ਵੀ ਬਰਾਮਦ ਕੀਤੀ ਗਈ। ਇਹ ਕਾਰਵਾਈ ਇਸ ਗੱਲ ਨੂੰ ਸਾਬਤ ਕਰਦੀ ਹੈ ਕਿ ਸੰਧੂ ਕੋਲ ਬੰਦੂਕਾਂ ਦਾ ਗਲਤ ਤਰੀਕੇ ਨਾਲ ਇਸਤੇਮਾਲ ਕਰਨ ਦਾ ਇਰਾਦਾ ਸੀ। ਜਾਂਚ ਦੇ ਨਤੀਜੇ ਮੁਤਾਬਕ, ਰਾਜਵਿੰਦਰ ਸਿੰਘ ਸੰਧੂ iਖ਼ਲਾਫ਼ ਧਮਕੀਆਂ ਦੇਣ ਦਾ ਦੋਸ਼, ਕਿਸੇ ਵੱਲ ਬੰਦੂਕ ਤਾਣਣ ਦਾ ਦੋਸ਼, ਧਮਕੀ ਦੇਣ ਸਮੇਂ ਬੰਦੂਕ ਦੀ ਵਰਤੋਂ ਕਰਨ ਦਾ ਦੋਸ਼, ਬੰਦੂਕ ਨੂੰ ਲਾਪਰਵਾਹੀ ਨਾਲ ਲਿਜਾਣ ਦਾ ਦੋਸ਼ ਲਗਾਇਆ ਗਿਆ ਹੈ।
ਅਦਾਲਤ ਨੇ ਸੰਧੂ ਨੂੰ ਰਿਹਾਅ ਕਰ ਦਿੱਤਾ ਹੈ ਅਤੇ ਉਸ ਦੀ ਅਗਲੀ ਪੇਸ਼ੀ 1 ਅਪ੍ਰੈਲ ਨੂੰ ਸਰੀ ਪ੍ਰੋਵਿੰਸ਼ੀਅਲ ਕੋਰਟ ਵਿੱਚ ਨਿਯਤ ਕੀਤੀ ਗਈ ਹੈ। ਪੁਲਿਸ ਨੇ ਇਹ ਵੀ ਕਿਹਾ ਹੈ ਕਿ ਜਾਂਚ ਜਾਰੀ ਹੈ ਅਤੇ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਇਸ ਦੌਰਾਨ, ਪੁਲਿਸ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੋਵੇ, ਤਾਂ ਉਹ ਜਲਦੀ ਸਾਂਝੀ ਕਰੇ। ਸਮੁੱਚੀ ਘਟਨਾ ਨੇ ਸਰੀ ਦੇ ਨਿਊਟਨ ਇਲਾਕੇ ਵਿੱਚ ਸੁਰੱਖਿਆ ਪ੍ਰਸ਼ਨਾਂ ਉੱਤੇ ਗੰਭੀਰ ਚਿੰਤਾ ਪੈਦਾ ਕੀਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੰਦੂਕ ਨਾਲ ਸੰਬੰਧਿਤ ਇਸ ਤਰ੍ਹਾਂ ਦੀਆਂ ਘਟਨਾਵਾਂ ਸਥਾਨਕ ਬਿਜ਼ਨਸਾਂ ਅਤੇ ਆਮ ਲੋਕਾਂ ਲਈ ਖ਼ਤਰਾ ਬਣ ਸਕਦੀਆਂ ਹਨ। ਇਸ ਲਈ ਸ਼ਫਸ਼ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਜ਼ਿੰਮੇਵਾਰ ਲੋਕਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲਣ ਤੱਕ ਕੰਮ ਜਾਰੀ ਰਹੇਗਾ।


