Begin typing your search above and press return to search.

ਕੈਨੇਡਾ: 4 ਸਾਲਾਂ ਬਾਅਦ ਧੀ ਨੂੰ ਮਿਲਣ ਆ ਰਹੀ ਮਾਂ ਦੀ ਫਲਾਈਟ 'ਚ ਮੌਤ

ਕੈਨੇਡਾ: 4 ਸਾਲਾਂ ਬਾਅਦ ਧੀ ਨੂੰ ਮਿਲਣ ਆ ਰਹੀ ਮਾਂ ਦੀ ਫਲਾਈਟ ਚ ਮੌਤ
X

Sandeep KaurBy : Sandeep Kaur

  |  17 March 2025 11:34 PM IST

  • whatsapp
  • Telegram

ਕੈਨੇਡਾ 'ਚ ਆਏ ਹੋਏ ਇਮੀਗ੍ਰਾਂਟਸ, ਖਾਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਇਹੀ ਸੁਫਨਾ ਹੁੰਦਾ ਹੈ ਕਿ ਉਹ ਸੈਟਲ ਹੋ ਕੇ ਸਭ ਤੋਂ ਪਹਿਲਾਂ ਆਪਣੇ ਮਾਤਾ-ਪਿਤਾ ਨੂੰ ਆਪਣੇ ਕੋਲ ਬੁਲਾਉਣ ਅਤੇ ਉਨ੍ਹਾਂ ਨੂੰ ਪੰਜਾਬੀਆਂ ਦੇ ਸੁਫਨਿਆਂ ਵਾਲਾ ਮੁਲਕ 'ਕੈਨੇਡਾ' ਦੀ ਸੈਰ ਕਰਵਾਈ ਜਾਵੇ। ਕਾਫੀਆਂ ਦੇ ਸੁਫਨੇ ਪੂਰੇ ਵੀ ਹੁੰਦੇ ਹਨ ਪਰ ਕਈਆਂ ਦੇ ਸੁਫਨੇ ਪੂਰੇ ਹੋਣ ਹੀ ਵਾਲੇ ਹੁੰਦੇ ਹਨ ਕਿ ਕੋਈ ਅੜ੍ਹਿਕਾ ਪੈ ਜਾਂਦਾ ਹੈ। ਹਾਲ ਹੀ 'ਚ ਜੋ ਖਬਰ ਸਾਹਮਣੇ ਆਈ, ਉਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਇੱਕ ਮਾਂ ਜਿਸ ਨੇ ਆਪਣੀ ਧੀ ਨੂੰ ਚਾਰ ਸਾਲਾਂ ਬਾਅਦ ਮਿਲਣਾ ਸੀ, ਇੰਨੇ ਚਾਵਾਂ ਨਾਲ ਉਹ ਪੰਜਾਬ ਤੋਂ ਆਪਣੀ ਧੀ ਨੂੰ ਮਿਲਣ ਲਈ ਤੁਰੀ ਸੀ, ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਨੇ ਆਪਣੀ ਧੀ, ਪਤੀ ਅਤੇ ਹੋਰ ਰਿਸ਼ਤੇਦਾਰਾਂ ਨੂੰ ਕਦੀ ਨਹੀਂ ਮਿਲ ਪਾਉਣਾ। ਦਰਅਸਲ ਜਲੰਧਰ ਦੀ ਰਹਿਣ ਵਾਲੀ ਪਰਮਜੀਤ ਕੌਰ ਨਾਲ ਫਲਾਈਟ 'ਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ।

ਦਰਅਸਲ ਪਰਮਜੀਤ ਕੌਰ 12 ਮਾਰਚ, 2025 ਨੂੰ ਦਿੱਲੀ ਤੋਂ ਏਅਰ ਕੈਨੇਡਾ ਦੀ ਫਲਾਈਟ 'ਚ ਸਵਾਰ ਹੋ ਕੇ ਆਪਣੀ ਧੀ ਪ੍ਰਿਆ ਗਿੱਲ ਅਤੇ ਜਵਾਈ ਜਸਵਿੰਦਰ ਸਿੰਘ ਨੂੰ ਮਿਲਣ ਲਈ ਕੈਨੇਡਾ ਆ ਰਹੀ ਸੀ। ਉਹ 4 ਸਾਲਾਂ ਬਾਅਦ ਆਪਣੀ ਧੀ ਨੂੰ ਦੇਖਣ ਲਈ ਕੈਨੇਡਾ ਜਾ ਰਹੀ ਸੀ ਪਰ ਫਲਾਈਟ 'ਚ ਦੁਖਦਾਈ ਤੌਰ 'ਤੇ ਉਸ ਦਾ ਦੇਹਾਂਤ ਹੋ ਗਿਆ। ਦਿੱਲੀ ਤੋਂ ਟੋਰਾਂਟੋ ਦੀ ਫਲਾਈਟ ਦੀ ਮੈਡੀਕਲ ਐਮਰਜੈਂਸੀ ਕਾਰਨ ਨਿਊਫਾਊਂਡਲੈਂਡ 'ਚ ਐਮਰਜੈਂਸੀ ਲੈਂਡਿੰਗ ਕੀਤੀ ਗਈ। ਇਸ ਸਾਰੀ ਘਟਨਾ ਦੀ ਜਾਣਕਾਰੀ ਗੋ-ਫੰਡ ਮੀ ਉੱਪਰ ਸਾਹਿਲ ਸਹਾਰਨ ਵੱਲੋਂ ਦਿੱਤੀ ਗਈ ਹੈ ਜੋ ਕਿ ਜਸਵਿੰਦਰ ਸਿੰਘ ਅਤੇ ਪ੍ਰਿਆ ਗਿੱਲ ਦਾ ਦੋਸਤ ਹੈ। ਸਾਹਿਲ ਨੇ ਦੱਸਿਆ ਕਿ ਪ੍ਰਿਆ ਦੀ ਮਾਂ ਦੀ ਮ੍ਰਿਤਕ ਦੇਹ ਨਿਊਫਾਊਂਡਲੈਂਡ 'ਚ ਹੀ ਹੈ। ਉਨ੍ਹਾਂ ਦੇ ਪਰਿਵਾਰ 'ਚੋਂ ਕੋਈ ਵੀ ਕੈਨੇਡਾ ਨਹੀਂ ਆ ਸਕਦਾ ਅਤੇ ਨਾ ਹੀ ਕਿਸੇ ਕੋਲ ਕੈਨੇਡਾ ਦਾ ਵੀਜ਼ਾ ਹੈ।

ਇਸ ਲਈ ਪਰਮਜੀਤ ਕੌਰ ਦੀ ਮ੍ਰਿਤਕ ਦੇਹ ਨੂੰ ਨਿਊਫਾਊਂਡਲੈਂਡ ਤੋਂ ਭਾਰਤ ਵਾਪਸ ਭੇਜਣ ਲਈ ਫੰਡ ਇਕੱਠੇ ਕੀਤੇ ਜਾ ਰਹੇ ਹਨ ਤਾਂ ਜੋ ਪਰਿਵਾਰਕ ਮੈਂਬਰ ਅਖੀਰਲੀ ਵਾਰ ਉਨ੍ਹਾਂ ਨੂੰ ਦੇਖ ਸਕਣ ਅਤੇ ਅੰਤਿਮ ਰਸਮਾਂ ਨਿਭਾ ਸਕਣ। ਦੱਸਦਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਕਿ ਕਿਸੇ ਮਾਂ ਦੀ ਫਲ਼ਾਈਟ 'ਚ ਮੌਤ ਹੋ ਗਈ ਹੋਵੇ। ਇਸ ਤੋਂ ਪਹਿਲਾਂ ਵੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਸੀ ਜਿਸ 'ਚ ਇੱਕ ਦਾਦੀ ਆਪਣੇ ਪੋਤੇ ਅਤੇ ਬੱਚਿਆਂ ਨੂੰ ਮਿਲ ਕੇ ਪੰਜਾਬ ਵਾਪਸ ਜਾ ਰਹੀ ਸੀ ਕਿ ਫਲਾਈਟ 'ਚ ਬੈਠਣ ਤੋਂ ਕੁੱਝ ਸਮਾਂ ਬਾਅਦ ਹੀ ਉਸ ਨੂੰ ਸਾਹ ਔਖਾ ਆਉਣ ਲੱਗਾ ਅਤੇ ਉਸ ਦੀ ਵੀ ਮੌਥ ਹੋ ਗਈ ਸੀ। ਉਸ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਵਾਪਿਸ ਟੋਰਾਂਟੋ ਏਅਰਪੋਰਟ 'ਤੇ ਹੀ ਕੀਤੀ ਗਈ ਸੀ। ਹੁਣ ਇਹ ਇੱਕ ਹੋਰ ਮਾਮਲਾ ਸਾਹਮਣੇ ਆ ਗਿਆ ਹੈ, ਜਿਸ ਤੋਂ ਬਾਅਦ ਸਮੂਹ ਭਾਈਚਾਰੇ ਵੱਲੋਂ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ।

Next Story
ਤਾਜ਼ਾ ਖਬਰਾਂ
Share it