Begin typing your search above and press return to search.

ਕੈਨੇਡਾ: ਸਰੀ 'ਚ ਭੁਸ ਸ਼ਟੋਪ 'ਤੇ ਖੜੀ ਪੰਜਾਬਣ ਨਾਲ ਵਾਪਰਿਆ ਸੜਕ ਹਾਦਸਾ

ਕੈਨੇਡਾ: ਸਰੀ ਚ ਭੁਸ ਸ਼ਟੋਪ ਤੇ ਖੜੀ ਪੰਜਾਬਣ ਨਾਲ ਵਾਪਰਿਆ ਸੜਕ ਹਾਦਸਾ
X

Sandeep KaurBy : Sandeep Kaur

  |  31 Dec 2024 3:24 AM IST

  • whatsapp
  • Telegram

ਕੈਨੇਡਾ: ਸਰੀ 'ਚ ਭੁਸ ਸ਼ਟੋਪ 'ਤੇ ਖੜੀ ਪੰਜਾਬਣ ਨਾਲ ਵਾਪਰਿਆ ਸੜਕ ਹਾਦਸਾਕੈਨੇਡਾ: ਸਰੀ 'ਚ ਭੁਸ ਸ਼ਟੋਪ 'ਤੇ ਖੜੀ ਪੰਜਾਬਣ ਨਾਲ ਵਾਪਰਿਆ ਸੜਕ ਹਾਦਸਸਰੀ 'ਚ 23 ਦਸੰਬਰ ਨੂੰ ਇੱਕ ਸੜਕ ਹਾਦਸਾ ਵਾਪਰਿਆ ਜਿਸ ਦੌਰਾਨ ਇੱਕ ਮਾਸੂਮ ਤੇ ਬੇਕਸੂਰ ਲੜਕੀ ਨੂੰ ਗੰਭੀਰ ਸੱਟਾਂ ਸੱਟਾਂ ਲੱਗੀਆਂ। ਦਰਅਸਲ ਸਰੀ 'ਚ ਗਿਲਡਫੋਰਡ ਮਾਲ ਨੇੜੇ ਇੱਕ ਬੱਸ ਸ਼ੈਲਟਰ 'ਚ 35 ਸਾਲਾ ਪੰਜਾਬਣ ਲੜਕੀ ਰੋਜ਼ਦੀਪ ਕੌਰ ਮਿਨਹਾਸ ਬੱਸ ਦਾ ਇੰਤਜ਼ਾਰ ਕਰ ਰਹੀ ਸੀ। ਉਸੇ ਦੌਰਾਨ ਦੋ ਕਾਰਾਂ ਦੀ ਆਪਸ 'ਚ ਟੱਕਰ ਹੋਈ ਅਤੇ ਇੱਕ ਕਾਰ ਉੱਛਲਦੀ ਹੋਈ ਬੱਸਣ ਸ਼ੈਲਟਰ ਨਾਲ ਟਕਰਾਅ ਗਈ। ਇਸ ਹਾਦਸੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਰੋਜ਼ਦੀਪ ਦੇ ਕਈ ਗੰਭੀਰ ਸੱਟਾਂ ਲੱਗੀਆਂ ਜਿਸ ਕਾਰਨ ਉਸ ਨੂੰ ਤੁਰੰਤ ਨਿਊ ਵੈਸਟਮਿੰਸਟਰ ਦੇ ਰਾਇਲ ਕੋਲੰਬੀਅਨ ਹਸਪਤਾਲ ਲਿਜਾਇਆ ਗਿਆ ਅਤੇ ਉਸ ਦਾ ਇਲਾਜ ਕੀਤਾ ਗਿਆ।

ਦੱਸਦਈਏ ਕਿ ਰੋਜ਼ਦੀਪ ਕੌਰ ਤਿੰਨ ਮਹੀਨੇ ਪਹਿਲਾਂ ਹੀ ਕੈਨੇਡਾ ਆਈ ਹੈ ਅਤੇ ਉਹ ਭਾਰਤ 'ਚ ਦੰਦਾਂ ਦੀ ਡਾਕਟਰ ਸੀ। ਰੋਜ਼ਦੀਪ ਨੇ ਕੈਨੇਡਾ 'ਚ ਆਪਣੀ ਪਹਿਲੀ ਕੈਨੇਡੀਅਨ ਕ੍ਰਿਸਮਿਸ ਹਸਪਤਾਲ 'ਚ ਆਪਣੀਆਂ ਸੱਟਾਂ ਤੋਂ ਠੀਕ ਹੋਣ 'ਚ ਬਿਤਾਈ। ਇਸ ਘਟਨਾ ਨੇ ਰੋਜ਼ਦੀਪ ਨੂੰ ਚੱਲਣ ਫਿਰਨ ਤੋਂ ਅਸਮਰੱਥ ਬਣਾ ਦਿੱਤਾ ਹੈ। ਸਿੱਟੀ ਨਿਊਜ਼ ਨੂੰ ਦਿੱਤੀ ਇੰਟਰਵਿਊ 'ਚ ਰੋਜ਼ਦੀਪ ਨੇ ਕਿਹਾ ਕਿ ਉਸ ਨੂੰ ਪੂਰੀ ਤਰ੍ਹਾਂ ਠੀਕ ਹੋਣ 'ਚ ਕਈ ਮਹੀਨੇ ਲੱਗਣਗੇ ਕਿਉਂਕਿ ਉਸ ਦੀ ਖੋਪੜੀ ਟੁੱਟ ਗਈ ਹੈ, ਗੁੱਟ ਅਤੇ ਉਸ ਦਾ ਖੱਬਾ ਗੋਡਾ ਟੁੱਟ ਗਿਆ ਹੈ। ਉਸ ਦੀ ਸੱਜੀ ਲੱਤ 'ਤੇ ਗ੍ਰਾਫਟਿੰਗ ਕੀਤੀ ਗਈ ਸੀ ਅਤੇ ਉਸ ਦੇ ਸੱਜੇ ਪੈਰ ਦੀ ਜਾਂਚ ਕੀਤੀ ਜਾ ਰਹੀ ਹੈ। ਰੋਜ਼ਦੀਪ ਨੇ ਦੱਸਿਆ ਕਿ ਜਦੋਂ ਉਸ ਦੇ ਭਰਾ ਨੇ ਉਸ ਨੂੰ ਸਟ੍ਰੈਚਰ 'ਤੇ ਦੇਖਿਆ ਤਾਂ ਉਸ ਨੂੰ ਲੱਗਾ ਕਿ ਰੋਜ਼ਦੀਪ ਮਰ ਗਈ ਹੈ ਕਿਉਂਕਿ ਉਸ ਦਾ ਮੂੰਹ ਪੂਰੀ ਤਰ੍ਹਾਂ ਖੂਨ ਨਾਲ ਲੱਥਪੱਥ ਸੀ। ਉਹ ਕੰਬ ਰਹੀ ਸੀ। ਸਰੀ ਪੁਲਿਸ ਸਰਵਿਸ ਵੱਲੋਂ ਇਸ ਘਟਨਾ ਦੀ ਜਾਂਚ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋ ਕਾਰਾਂ ਚੌਰਾਹੇ 'ਤੇ ਦਾਖਲ ਹੋਈਆਂ ਅਤੇ ਟਕਰਾ ਗਈਆਂ। ਇਸ 'ਚ ਸ਼ਾਮਲ ਸਾਰੀਆਂ ਧਿਰਾਂ ਪੁਲਿਸ ਨੂੰ ਸਹਿਯੋਗ ਕਰ ਰਹੀਆਂ ਹਨ।

ਵੈਨਕੂਵਰ ਤੋਂ ਸੜਕ ਸੁਰੱਖਿਆ ਐਡਵੋਕੇਟ ਲੂਸੀ ਮੈਲੋਨੀ ਦਾ ਕਹਿਣਾ ਹੈ ਕਿ ਪੈਦਲ ਯਾਤਰੀਆਂ ਨੂੰ ਸੁਰੱਖਿਅਤ ਰੱਖਣ ਲਈ ਸਰਕਾਰ ਦੇ ਸਾਰੇ ਪੱਧਰਾਂ ਨੂੰ ਬਿਹਤਰ ਬੁਨਿਆਦੀ ਢਾਂਚਾ ਬਣਾਉਣ ਦੀ ਲੋੜ ਹੈ। ਉਸ ਨੇ ਕਿਹਾ "ਅਸੀਂ ਵਿਅਕਤੀਗਤ ਡਰਾਈਵਰਾਂ ਦੀ ਜ਼ਿੰਮੇਵਾਰੀ 'ਤੇ ਧਿਆਨ ਨਹੀਂ ਦੇਣਾ ਚਾਹੁੰਦੇ, ਅਸੀਂ ਸਿਸਟਮ ਦੇ ਮੁੱਦਿਆਂ 'ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਾਂ ਜੋ ਮੌਤਾਂ ਅਤੇ ਸੱਟਾਂ ਨੂੰ ਰੋਕਦੇ ਹਨ। ਸਾਨੂੰ ਇੱਕ ਲਾਲ ਬੱਤੀ ਉੱਤੇ ਸੱਜੇ ਮੁੜਨ ਦੇ ਅਧਿਕਾਰ ਨੂੰ ਹਟਾਉਣ ਅਤੇ ਇਹ ਯਕੀਨੀ ਬਣਾਉਣ ਲਈ ਸਪੀਡ ਸੀਮਾਵਾਂ ਨੂੰ ਘਟਾਉਣ ਦੀ ਲੋੜ ਹੈ ਕਿ ਡ੍ਰਾਈਵਰ ਵਧੇਰੇ ਹੌਲੀ ਚੱਲ ਰਹੇ ਹਨ। ਅਸੀਂ ਜਾਣਦੇ ਹਾਂ ਕਿ ਗਤੀ ਨੂੰ 50 ਤੋਂ 30 ਤੱਕ ਘਟਾਉਣ ਨਾਲ ਪੈਦਲ ਯਾਤਰੀਆਂ ਦੀ ਮੌਤ ਅਤੇ ਸੱਟ ਲੱਗਣ ਦੀ ਸੰਭਾਵਨਾ ਨੂੰ 80 ਤੋਂ 10 ਪ੍ਰਤੀਸ਼ਤ ਤੋਂ ਘੱਟ ਕੀਤਾ ਜਾ ਸਕਦਾ ਹੈ।" ਰੋਜ਼ਦੀਪ ਨਾਲ ਵਾਪਰੀ ਇਸ ਘਟਨਾ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ।

Next Story
ਤਾਜ਼ਾ ਖਬਰਾਂ
Share it