Begin typing your search above and press return to search.

ਕੀ ਬੱਚਿਆਂ ਨੂੰ ਵੀ ਆ ਸਕਦਾ ਹੈ ਦਿਲ ਦਾ ਦੌਰਾ? ਜਾਣੋ ਸੰਕੇਤ ਜੋ ਮਾਪਿਆਂ ਨੂੰ ਕਦੇ ਨਹੀਂ ਕਰਨੇ ਚਾਹੀਦੇ ਨਜ਼ਰਅੰਦਾਜ਼

ਬੱਚਿਆਂ ਵਿੱਚ ਦਿਲ ਦੇ ਦੌਰੇ ਦੇ ਲੱਛਣ ਆਮ ਤੌਰ 'ਤੇ ਬਾਲਗਾਂ ਨਾਲੋਂ ਵੱਖਰੇ ਹੋ ਸਕਦੇ ਹਨ, ਜਿਨ੍ਹਾਂ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ। ਜੇਕਰ ਕੋਈ ਬੱਚਾ ਲਗਾਤਾਰ ਥਕਾਵਟ ਮਹਿਸੂਸ ਕਰਦਾ ਹੈ, ਉਸ ਦੇ ਦਿਲ ਦੀ ਧੜਕਣ ਅਚਾਨਕ ਤੇਜ਼ ਜਾਂ ਅਨਿਯਮਿਤ ਹੋ ਜਾਂਦੀ ਹੈ, ਜਾਂ

ਕੀ ਬੱਚਿਆਂ ਨੂੰ ਵੀ ਆ ਸਕਦਾ ਹੈ ਦਿਲ ਦਾ ਦੌਰਾ? ਜਾਣੋ ਸੰਕੇਤ ਜੋ ਮਾਪਿਆਂ ਨੂੰ ਕਦੇ ਨਹੀਂ ਕਰਨੇ ਚਾਹੀਦੇ ਨਜ਼ਰਅੰਦਾਜ਼
X

GillBy : Gill

  |  26 Feb 2026 4:32 PM IST

  • whatsapp
  • Telegram


ਨਾਗੌਰ/ਰਾਜਸਥਾਨ: 26 ਫਰਵਰੀ, 2026

ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਤੋਂ ਇੱਕ ਬੇਹੱਦ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸਕੂਲ ਵਿੱਚ ਖੇਡ ਰਹੀ ਇੱਕ 9 ਸਾਲਾ ਬੱਚੀ ਦੀ ਅਚਾਨਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੱਚੀ ਖੇਡਦੇ-ਖੇਡਦੇ ਅਚਾਨਕ ਜ਼ਮੀਨ 'ਤੇ ਡਿੱਗ ਪਈ ਅਤੇ ਮਹਿਜ਼ ਕੁਝ ਹੀ ਮਿੰਟਾਂ ਵਿੱਚ ਉਸ ਨੇ ਦਮ ਤੋੜ ਦਿੱਤਾ। ਮੁੱਢਲੀ ਜਾਣਕਾਰੀ ਵਿੱਚ ਇਸ ਮੌਤ ਦਾ ਕਾਰਨ ਅਚਾਨਕ ਪਿਆ ਦਿਲ ਦਾ ਦੌਰਾ (Saddan Heart Attack) ਦੱਸਿਆ ਜਾ ਰਿਹਾ ਹੈ। ਇਸ ਘਟਨਾ ਨੇ ਮਾਪਿਆਂ ਅਤੇ ਡਾਕਟਰਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਕਿ ਇੰਨੀ ਛੋਟੀ ਉਮਰ ਵਿੱਚ ਕੋਈ ਬੱਚਾ ਦਿਲ ਦੇ ਦੌਰੇ ਦਾ ਸ਼ਿਕਾਰ ਕਿਵੇਂ ਹੋ ਸਕਦਾ ਹੈ। ਮਾਹਰਾਂ ਅਨੁਸਾਰ ਬੱਚਿਆਂ ਵਿੱਚ ਦਿਲ ਦੀਆਂ ਬਿਮਾਰੀਆਂ ਦਾ ਸਮੇਂ ਸਿਰ ਪਤਾ ਨਾ ਲੱਗਣਾ ਅਜਿਹੀਆਂ ਦੁਖਦਾਈ ਘਟਨਾਵਾਂ ਦਾ ਵੱਡਾ ਕਾਰਨ ਬਣਦਾ ਹੈ।

ਬੱਚਿਆਂ ਵਿੱਚ ਦਿਲ ਦੇ ਦੌਰੇ ਦੇ ਲੱਛਣ ਆਮ ਤੌਰ 'ਤੇ ਬਾਲਗਾਂ ਨਾਲੋਂ ਵੱਖਰੇ ਹੋ ਸਕਦੇ ਹਨ, ਜਿਨ੍ਹਾਂ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ। ਜੇਕਰ ਕੋਈ ਬੱਚਾ ਲਗਾਤਾਰ ਥਕਾਵਟ ਮਹਿਸੂਸ ਕਰਦਾ ਹੈ, ਉਸ ਦੇ ਦਿਲ ਦੀ ਧੜਕਣ ਅਚਾਨਕ ਤੇਜ਼ ਜਾਂ ਅਨਿਯਮਿਤ ਹੋ ਜਾਂਦੀ ਹੈ, ਜਾਂ ਉਹ ਸਾਧਾਰਨ ਖੇਡਾਂ ਦੌਰਾਨ ਵੀ ਬਹੁਤ ਜਲਦੀ ਹੰਭ ਜਾਂਦਾ ਹੈ, ਤਾਂ ਇਹ ਗੰਭੀਰ ਸੰਕੇਤ ਹੋ ਸਕਦੇ ਹਨ। ਇਸ ਤੋਂ ਇਲਾਵਾ ਛਾਤੀ ਵਿੱਚ ਦਰਦ, ਬੇਚੈਨੀ, ਸਾਹ ਲੈਣ ਵਿੱਚ ਤਕਲੀਫ਼, ਠੰਡਾ ਪਸੀਨਾ ਆਉਣਾ ਅਤੇ ਅਚਾਨਕ ਚੱਕਰ ਖਾ ਕੇ ਡਿੱਗਣਾ ਅਜਿਹੇ ਲੱਛਣ ਹਨ ਜਿਨ੍ਹਾਂ ਨੂੰ ਤੁਰੰਤ ਡਾਕਟਰੀ ਜਾਂਚ ਦੀ ਲੋੜ ਹੁੰਦੀ ਹੈ।

ਇਸ ਨਾਮੁਰਾਦ ਬਿਮਾਰੀ ਦੇ ਪਿੱਛੇ ਮਾੜੀ ਜੀਵਨ ਸ਼ੈਲੀ ਅਤੇ ਖੁਰਾਕ ਨੂੰ ਮੁੱਖ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਅਜੋਕੇ ਸਮੇਂ ਵਿੱਚ ਬੱਚਿਆਂ ਦੀ ਖੁਰਾਕ ਵਿੱਚ ਤੇਲ, ਮਸਾਲੇ ਅਤੇ ਪ੍ਰੋਸੈਸਡ ਫੂਡ ਦੀ ਵੱਧ ਰਹੀ ਮਾਤਰਾ ਸਰੀਰ ਵਿੱਚ ਮਾੜੇ ਕੋਲੇਸਟ੍ਰੋਲ ਨੂੰ ਵਧਾ ਰਹੀ ਹੈ। ਸਰੀਰਕ ਗਤੀਵਿਧੀਆਂ ਦੀ ਘਾਟ ਅਤੇ ਮੋਟਾਪਾ ਧਮਨੀਆਂ ਵਿੱਚ ਚਰਬੀ ਜਮ੍ਹਾਂ ਹੋਣ ਦਾ ਕਾਰਨ ਬਣਦੇ ਹਨ, ਜੋ ਅੱਗੇ ਜਾ ਕੇ ਦਿਲ 'ਤੇ ਦਬਾਅ ਪਾਉਂਦੇ ਹਨ। ਇਸ ਦੇ ਨਾਲ ਹੀ ਬੱਚਿਆਂ 'ਤੇ ਪੜ੍ਹਾਈ ਜਾਂ ਹੋਰ ਕਾਰਨਾਂ ਕਰਕੇ ਵਧ ਰਿਹਾ ਮਾਨਸਿਕ ਤਣਾਅ (ਕੋਰਟੀਸੋਲ ਹਾਰਮੋਨ ਦਾ ਵਧਣਾ) ਅਤੇ ਪਰਿਵਾਰਕ ਇਤਿਹਾਸ ਵੀ ਇਸ ਦੇ ਅਹਿਮ ਕਾਰਨ ਹਨ। ਡਾਕਟਰਾਂ ਦੀ ਸਲਾਹ ਹੈ ਕਿ ਬੱਚਿਆਂ ਦੀਆਂ ਖਾਣ-ਪੀਣ ਦੀਆਂ ਆਦਤਾਂ 'ਤੇ ਨਜ਼ਰ ਰੱਖੀ ਜਾਵੇ ਅਤੇ ਕਿਸੇ ਵੀ ਅਸਧਾਰਨ ਲੱਛਣ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਤੁਰੰਤ ਮਾਹਰ ਦੀ ਸਲਾਹ ਲਈ ਜਾਵੇ।

Next Story
ਤਾਜ਼ਾ ਖਬਰਾਂ
Share it