Begin typing your search above and press return to search.

ਕੈਲੀਫੋਰਨੀਆ : 2 ਸਾਲ ਦੇ ਬੱਚੇ ਕੋਲੋਂ ਅਚਾਨਕ ਚੱਲੀ ਗੋਲੀ ਨਾਲ ਮਾਂ ਦੀ ਮੌਤ

ਪੁਲਿਸ ਦੇ ਲੈਫਟੀਨੈਂਟ ਪਾਲ ਸਰਵੈਂਟਸ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਇਹ ਘਟਨਾ ਬਟਰਫਲਾਈ ਗਰੋਵ ਅਪਾਰਟਮੈਂਟਸ ਵਿਚ ਸ਼ਾਮ ਨੂੰ ਤਕਰੀਬਨ 5.30 ਵਜੇ ਵਾਪਰੀ। ਬਿਆਨ ਅਨੁਸਾਰ

ਕੈਲੀਫੋਰਨੀਆ : 2 ਸਾਲ ਦੇ ਬੱਚੇ ਕੋਲੋਂ ਅਚਾਨਕ ਚੱਲੀ ਗੋਲੀ ਨਾਲ ਮਾਂ ਦੀ ਮੌਤ
X

BikramjeetSingh GillBy : BikramjeetSingh Gill

  |  14 Dec 2024 11:14 AM IST

  • whatsapp
  • Telegram

ਕੈਲੀਫੋਰਨੀਆ : 2 ਸਾਲ ਦੇ ਬੱਚੇ ਕੋਲੋਂ ਅਚਾਨਕ ਚੱਲੀ ਗੋਲੀ ਨਾਲ ਮਾਂ ਦੀ ਮੌਤ

ਮਾਂ ਦਾ ਦੋਸਤ ਲੜਕਾ ਗ੍ਰਿਫਤਾਰ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਉੱਤਰੀ ਕੈਲੀਫੋਰਨੀਆ ਦੇ ਇਕ ਘਰ ਵਿਚ 2 ਸਾਲ ਦੇ ਬੱਚੇ ਕੋਲੋਂ ਅਚਾਨਕ ਗੰਨ ਦਾ ਘੋੜਾ ਨੱਪਿਆ ਜਾਣ ਕਾਰਨ ਗੋਲੀ ਚਲ ਜਾਣ ਦੇ ਸਿੱਟੇ ਵਜੋਂ ਉਸ ਦੀ ਮਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਫਰਿਜ਼ਨੋ ਪੁਲਿਸ ਵਿਭਾਗ ਅਨੁਸਾਰ ਬੱਚੇ ਨੇ ਕਮਰੇ ਵਿਚ ਪਈ ਗੰਨ ਚੁੱਕੀ ਤੇ ਅਚਾਨਕ ਉਸ ਕੋਲੋਂ ਗੰਨ ਦਾ ਘੋੜਾ ਨੱਪਿਆ ਗਿਆ। ਗੋਲੀ 22 ਸਾਲਾ ਮਾਂ ਜੈਸਿਨਿਆ ਮੀਨਾ ਦੇ ਸਰੀਰ ਦੇ ਉਪਰਲੇ ਹਿੱਸੇ ਵਿਚ ਵੱਜੀ ਜਿਸ ਕਾਰਨ ਉਹ ਮੌਕੇ ਉਪਰ ਹੀ ਦਮ ਤੋੜ ਗਈ।

ਪੁਲਿਸ ਦੇ ਲੈਫਟੀਨੈਂਟ ਪਾਲ ਸਰਵੈਂਟਸ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਇਹ ਘਟਨਾ ਬਟਰਫਲਾਈ ਗਰੋਵ ਅਪਾਰਟਮੈਂਟਸ ਵਿਚ ਸ਼ਾਮ ਨੂੰ ਤਕਰੀਬਨ 5.30 ਵਜੇ ਵਾਪਰੀ। ਬਿਆਨ ਅਨੁਸਾਰ ਇਸ ਮਾਮਲੇ ਵਿਚ ਮੀਨਾ ਦੇ 18 ਸਾਲਾ ਦੋਸਤ ਲੜਕੇ ਐਂਡਰੀਊ ਸਾਂਚੇਜ਼ ਨੂੰ ਗੰਨ ਨੂੰ ਨਾ ਸੰਭਾਲਣ ਕਾਰਨ ਅਣਗਹਿਲੀ ਵਰਤਣ ਸਮੇਤ ਹੋਰ ਅਪਰਾਧਕ ਦੋਸ਼ਾਂ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੂੰ ਫਰਿਜ਼ਨੋ ਕਾਊਂਟੀ ਜੇਲ ਵਿਚ ਰਖਿਆ ਗਿਆ ਹੈ। ਅਧਿਕਾਰੀਆਂ ਦੀ ਮੁੱਢਲੀ ਜਾਂਚ ਅਨੁਸਾਰ ਮੀਨਾ ਆਪਣੇ ਦੋਸਤ ਲੜਕੇ ਸਾਂਚੇਜ਼ , ਆਪਣੇ 2 ਸਾਲ ਤੇ 8 ਮਹੀਨਿਆਂ ਦੇ ਬੱਚੇ ਨਾਲ ਰਹਿੰਦੀ ਸੀ। ਪਰਿਵਾਰ ਸੌਣ ਦੀ ਤਿਆਰੀ ਕਰ ਰਿਹਾ ਸੀ ਕਿ ਅਚਾਨਕ ਗੋਲੀ ਚੱਲਣ ਦੀ ਘਟਨਾ ਵਾਪਰ ਗਈ।

Next Story
ਤਾਜ਼ਾ ਖਬਰਾਂ
Share it