Breaking : Halwara Airport ਅੱਡੇ ਤੋਂ ਉਡਾਣਾਂ ਦੇ ਸਮੇਂ 'ਚ ਬਦਲਾਅ
ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਨੁਸਾਰ, ਇਲਾਕੇ ਦੇ ਉੱਦਮੀਆਂ (Entrepreneurs) ਅਤੇ ਕਾਰੋਬਾਰੀਆਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਸਵੇਰ ਦੀ ਪਹਿਲੀ ਉਡਾਣ 7:55 ਦੀ ਬਜਾਏ 8:35 ਵਜੇ ਰਵਾਨਾ ਹੋਵੇਗੀ।

By : Gill
ਉੱਦਮੀਆਂ ਦੀ ਮੰਗ 'ਤੇ ਏਅਰ ਇੰਡੀਆ ਨੇ ਲਿਆ ਫੈਸਲਾ; ਹੁਣ 8:35 ਵਜੇ ਭਰੇਗੀ ਉਡਾਣ
ਲੁਧਿਆਣਾ: ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ (Halwara Airport) ਤੋਂ ਸ਼ੁਰੂ ਹੋਣ ਵਾਲੀਆਂ ਹਵਾਈ ਸੇਵਾਵਾਂ ਨੂੰ ਲੈ ਕੇ ਇੱਕ ਅਹਿਮ ਅਪਡੇਟ ਸਾਹਮਣੇ ਆਇਆ ਹੈ। 15 ਮਈ ਤੋਂ ਸ਼ੁਰੂ ਹੋਣ ਜਾ ਰਹੀਆਂ ਉਡਾਣਾਂ ਦੇ ਨਿਰਧਾਰਤ ਸਮੇਂ ਵਿੱਚ ਏਅਰ ਇੰਡੀਆ (Air India) ਵੱਲੋਂ ਸੋਧ ਕੀਤੀ ਗਈ ਹੈ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਨੁਸਾਰ, ਇਲਾਕੇ ਦੇ ਉੱਦਮੀਆਂ (Entrepreneurs) ਅਤੇ ਕਾਰੋਬਾਰੀਆਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਸਵੇਰ ਦੀ ਪਹਿਲੀ ਉਡਾਣ 7:55 ਦੀ ਬਜਾਏ 8:35 ਵਜੇ ਰਵਾਨਾ ਹੋਵੇਗੀ।
ਇਸ ਬਦਲਾਅ ਦਾ ਮੁੱਖ ਕਾਰਨ ਸਥਾਨਕ ਉਦਯੋਗਪਤੀਆਂ ਦੀ ਸਹੂਲਤ ਦੱਸਿਆ ਜਾ ਰਿਹਾ ਹੈ, ਤਾਂ ਜੋ ਉਹ ਸਵੇਰੇ ਆਸਾਨੀ ਨਾਲ ਹਵਾਈ ਅੱਡੇ ਪਹੁੰਚ ਸਕਣ। ਹਲਵਾਰਾ ਹਵਾਈ ਅੱਡੇ ਦੇ ਚਾਲੂ ਹੋਣ ਨਾਲ ਲੁਧਿਆਣਾ ਅਤੇ ਆਲੇ-ਦੁਆਲੇ ਦੇ ਖੇਤਰ ਦੇ ਵਪਾਰੀਆਂ ਨੂੰ ਦਿੱਲੀ ਅਤੇ ਹੋਰ ਪ੍ਰਮੁੱਖ ਸ਼ਹਿਰਾਂ ਨਾਲ ਜੁੜਨ ਵਿੱਚ ਵੱਡੀ ਰਾਹਤ ਮਿਲੇਗੀ। ਪ੍ਰਸ਼ਾਸਨ ਵੱਲੋਂ 15 ਮਈ ਤੋਂ ਕਾਰਜ ਪ੍ਰਣਾਲੀ ਸ਼ੁਰੂ ਕਰਨ ਲਈ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।


